ਮਲੇਰਕੋਟਲਾ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
ਮਲੇਰਕੋਟਲਾ, 6 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਦਾ ਅੱਜ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਲੋਂ ਰਸਮੀ ਤੌਰ ’ਤੇ ਆਗਾਜ਼ ਕਰਵਾਇਆ ਗਿਆ।
ਮਲੇਰਕੋਟਲਾ, 6 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਦਾ ਅੱਜ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਲੋਂ ਰਸਮੀ ਤੌਰ ’ਤੇ ਆਗਾਜ਼ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਮੰਡੀ ਵਿਚ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਕਿਸਾਨਾਂ ਦੀ ਫ਼ਸਲ ਦੀ ਖਰੀਦ, ਲਿਫ਼ਟਿੰਗ ਅਤੇ ਅਦਾਇਗੀ ਨਾਲ ਜੁੜੇ ਪ੍ਰਬੰਧ ਸੁਚਾਰੂ ਰੱਖਣ ਲਈ ਕਿਹਾ।ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਐੱਸ.ਡੀ.ਐੱਮ. ਮਲੇਰਕੋਟਲਾ ਸ਼੍ਰੀਮਤੀ ਕਨੂ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਜ਼ਾਫ਼ਰ ਅਲੀ ਭੈਣੀ, ਡੀ.ਐੱਫ਼.ਐੱਸ.ਸੀ. ਮੁਨੀਸ਼ ਕੁਮਾਰ, ਸੈਕਟਰੀ ਹਰਪ੍ਰੀਤ ਸਿੰਘ, ਫੂਡ ਸਪਲਾਈ ਇੰਚਾਰਜ ਰਸ਼ਮਿੰਦਰ ਸਿੰਘ, ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਇੰਸਪੈਕਟਰ ਰਮਨਦੀਪ ਸਿੰਘ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਦੌਰਾਨ ਵਿਧਾਇਕ ਨੇ ਮੰਡੀ ਵਿਚ ਮੌਜੂਦ ਆੜ੍ਹਤੀਆਂ ਅਤੇ ਹੋਰ ਸਬੰਧਤ ਧਿਰਾਂ ਨਾਲ ਗੱਲਬਾਤ ਕਰਕੇ ਖਰੀਦ ਪ੍ਰਕਿਰਿਆ ਸਬੰਧੀ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸੁਝਾਅ ਵੀ ਸੁਣੇ। ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਤੀਰਥ ਸਿੰਘ ਬੜੈਚ ਬੁਰਜ ਦੀ ਅਗਵਾਈ ਹੇਠ ਆੜ੍ਹਤੀਆਂ ਵੱਲੋਂ ਮੰਡੀ ਦੇ ਕੰਮਕਾਜ ਨਾਲ ਸਬੰਧਤ ਮਾਮਲੇ ਵਿਧਾਇਕ ਦੇ ਧਿਆਨ ਵਿਚ ਲਿਆਂਦੇ ਗਏ। ਇਸ ਮੌਕੇ ਤਰਲੋਕ ਸਿੰਘ ਰਾਏ ਸਰਪ੍ਰਸਤ, ਵਿਧਾਇਕ ਦੇ ਭਰਾ ਮੁਹੰਮਦ ਰਫੀਕ ਬਾਬੂ, ਮੁਹੰਮਦ ਹਨੀਫ ਨਗਰ ਕੌਂਸਲ, ਮੁਹੰਮਦ ਸਾਜਿਦ ਗੋਰਾ ਸਾਬਕਾ ਪ੍ਰਧਾਨ, ਵਿਕਾਸ ਜੈਨ ਸਾਬਕਾ ਪ੍ਰਧਾਨ, ਹਾਕਮ ਸਿੰਘ ਚੱਕ, ਕਰਮਜੀਤ ਸ ਿੰਘ ਭੂਦਨ, ਪ੍ਰਵੇਜ ਅਖ਼ਤਰ, ਐਡਵੋਕੇਟ ਸੁਖਚੈਨ ਸਿੰਘ ਭੂਦਨ, ਚੌਧਰੀ ਸ਼ਬੀਰ ਅਬਦਾਲੀ, ਬਲਦੇਵ ਸਿੰਘ ਸਰਪੰਚ, ਸ਼ਾਮ ਲਾਲ ਗਰਗ, ਪਰਮਜੀਤ ਸਿੰਘ ਭੂਦਨ, ਸੰਜੀਵ ਕੁਮਾਰ ਸ਼ੰਭੂ, ਅਬਦੁਲ ਸਤਾਰ ਬੰਟੀ, ਸਮਰ ਸ਼ਾਹੀ, ਵਿਸ਼ਾਲ ਜੈਨ, ਅਭੇ ਜੈਨ, ਪਰਮਿੰਦਰ ਸਿੰਘ ਸੋਨੀ, ਅਤੁਲ ਸਿੰਗਲਾ, ਨਸੀਮ ਅਹਿਮਦ ਕਾਜ਼ੀ, ਸੰਜੇ ਜਿੰਦਲ, ਅਸ਼ੀਸ਼ ਕੁਮਾਰ ਆਸ਼ੂ, ਕਰਮ ਚੰਦ, ਸਹਿਬਾਜ਼ ਖਾਨ, ਅਮਰਜੀਤ ਸਿੰਘ, ਕਮਲ ਜਿੰਦਲ, ਸਵਿੰਦਰ ਕੁਮਾਰ ਪਿੰਕੂ, ਗੁਰਪ੍ਰੀਤ ਸਿੰਘ ਸਰੌਦ, ਅਸ਼ਰਫ ਦੁੱਲਾ , ਨਛੱਤਰ ਸਿੰਘ ਭੂਦਨ, ਪ੍ਰੇਮ ਚੰਦ ਗਰਗ, ਬਲਦੇਵ ਸਿੰਘ, ਬਰਿੰਦਰ ਕੁਮਾਰ ਮਲੌਦ, ਫਰੀਦ ਟਰੇਡਰਜ਼, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਰਮਜ਼ਾਨ ਸਰਦਾਰਾ, ਮੀਰ ਕੁਮਾਰ, ਰਾਕੇਸ਼ ਕੁਮਾਰ, ਟਿੰਕੂ ਸਿੰਗਲਾ, ਸੁਕਾਂਤ ਸਿੰਗਲਾ, ਹਸਨ ਮੁਹੰਮਦ, ਹਰਦੇਵ ਸਿੰਘ ਪਰੂਥੀ, ਸੁਮਿਤ ਜੈਨ, ਹਰਦੀਪ ਸਿੰਘ ਧਾਲੀਵਾਲ, ਪ੍ਰਿੰਸ ਸਿੰਗਲਾ, ਅਰਸ਼ ਅਰੋੜਾ, ਬਲਦੇਵ ਸਿੰਘ, ਸਤੀਸ਼ ਕੁਮਾਰ, ਰੁਲਦੂ ਰਾਮ, ਤੇਜਿੰਦਰ ਸਿੰਘ ਮਰਾਹੜ, ਗੁਰਵਿੰਦਰ ਸਿੰਘ ਬਿਲਿੰਗ ਅਤੇ ਅਮਨਿੰਦਰ ਸਿੰਘ ਮੰਨਵੀਂ ਸਮੇਤ ਵੱਡੀ ਗਿਣਤੀ ਵਿੱਚ ਆੜ੍ਹਤੀਏ ਅਤੇ ਪੱਲੇਦਾਰ ਮੌਜੂਦ ਸਨ।