ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਆਰੰਭ
ਲੌਂਗੋਵਾਲ, 6 ਅਕਤੂਬਰ (ਵਿਨੋਦ ਸ਼ਰਮਾ, ਖੰਨਾ) - ਸ੍ਰੀਮਤੀ ਸਲੋਚਨਾ ਦੇਵੀ ਪਤਨੀ ਸਵ. ਜੀਵਨ ਕੁਮਾਰ ਮਾਮਾ ਵਲੋਂ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਜੈਦ ਪੱਤੀ ਲੌਂਗੋਵਾਲ ਵਿਖੇ ਸ਼ਰਧਾਪੂਰਵਕ ਆਰੰਭ ਹੋਇਆ ਹੈ।
ਲੌਂਗੋਵਾਲ, 6 ਅਕਤੂਬਰ (ਵਿਨੋਦ ਸ਼ਰਮਾ, ਖੰਨਾ) - ਸ੍ਰੀਮਤੀ ਸਲੋਚਨਾ ਦੇਵੀ ਪਤਨੀ ਸਵ. ਜੀਵਨ ਕੁਮਾਰ ਮਾਮਾ ਵਲੋਂ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਜੈਦ ਪੱਤੀ ਲੌਂਗੋਵਾਲ ਵਿਖੇ ਸ਼ਰਧਾਪੂਰਵਕ ਆਰੰਭ ਹੋਇਆ ਹੈ। ਗਿਆਨ ਯੱਗ ਦਾ ਆਰੰਭ ਕਲਸ਼ ਯਾਤਰਾ ਨਾਲ ਹੋਇਆ। ਕਥਾ ਵਿਆਸ ਆਚਾਰਿਆ ਵਿਸ਼ਨੂੰ ਸ਼ਰਨ ਭਾਰਦਵਾਜ ਬ੍ਰਿੰਦਾਵਨ ਵਾਲਿਆਂ ਨੇ ਅੰਮ੍ਰਤਮਈ ਪ੍ਰਵਚਨ ਕਰਦਿਆਂ ਭਾਗਵਤ ਕਥਾ ਦਾ ਆਰੰਭ ਧੁੰਧੂਕਾਰੀ ਅਤੇ ਗੋਕਰਨ ਦੇ ਪ੍ਰਸੰਗ ਨਾਲ ਕੀਤਾ। ਇਸ ਮੌਕੇ ਬ੍ਰਿੰਦਾਵਨ ਤੋਂ ਆਈ ਪੰਡਿਤ ਮੰਡਲੀ ਵਿਚ ਸ਼ਾਮਿਲ ਪੰਡਿਤ ਅਖਿਲੇਸ਼ ਵਸਿਸ਼ਟ, ਆਚਾਰਿਆ ਰਾਕੇਸ਼ ਸ਼ਰਮਾ ਅਤੇ ਆਚਾਰਿਆ ਸੁਨੀਲ ਗੌਤਮ ਨੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ। ਪ੍ਰਸਿੱਧ ਭਜਨ ਗਾਇਕ ਛਲੀਆ ਸ਼ਰਮਾ ਗੋਵਰਧਨ ਵਾਲਿਆਂ ਦੀ ਸੰਗੀਤ ਮੰਡਲੀ ਨੇ ਸੁਰੀਲੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਰਛਪਾਲ ਕੌਰ ਢਿੱਲੋਂ ਪ੍ਰਧਾਨ ਨਗਰ ਕੌਂਸਲ, ਮੰਗਤ ਰਾਏ, ਕ੍ਰਾਂਤੀ ਗੋਇਲ, ਵਿਨੋਦ ਕੁਮਾਰ,ਅੰਜੂ ਬਾਲਾ, ਗੋਰਾ ਲਾਲ, ਮਨੀਸ਼ ਕੁਮਾਰ ਮੋਨਾ, ਸ਼ਕਸ਼ਮ ਗਰਗ, ਵੰਸ ਗਰਗ ਅਤੇ ਵੰਸ ਅਗਰਵਾਲ ਹਾਜ਼ਰ ਸਨ।