ਮੁੱਖ ਅਧਿਆਪਕਾ ਦਾ ਵਿਸ਼ੇਸ਼ ਸਨਮਾਨ
ਸੰਦੌੜ, 11 ਅਕਤੂਬਰ (ਜਸਵੀਰ ਸਿੰਘ ਜੱਸੀ) - ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਰਾਜ ਪੱਧਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਭੂਦਨ ਦੀ ਮੁੱਖ ਅਧਿਆਪਕਾ ਬੀਬਾ ਰਾਜਵੀਰ ਕੌਰ ਨੂੰ ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ. ਸੀ.
ਸੰਦੌੜ, 11 ਅਕਤੂਬਰ (ਜਸਵੀਰ ਸਿੰਘ ਜੱਸੀ) - ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਰਾਜ ਪੱਧਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਭੂਦਨ ਦੀ ਮੁੱਖ ਅਧਿਆਪਕਾ ਬੀਬਾ ਰਾਜਵੀਰ ਕੌਰ ਨੂੰ ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ./ਬੀ.ਸੀ. ਵੈਲਫੇਅਰ ਫੈਡਰੇਸ਼ਨ ਪੰਜਾਬ, ਐੱਸ.ਸੀ./ਬੀ . ਸੀ. ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਅੰਬੇਡਕਰ ਮਿਸ਼ਨ ਕਲੱਬ ਰਜਿਸਟਰਡ ਪੰਜਾਬ ਵਲੋਂ ਸਕੂਲ ਵਿਖੇ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਸਨਮਾਨ ਸਮਾਰੋਹ ਦੀ ਸਾਂਝੇ ਤੌਰ ’ਤੇ ਪ੍ਰਧਾਨਗੀ ਸੇਵਾਮੁਕਤ ਪ੍ਰਿੰਸੀਪਲ ਜੱਗਾ ਸਿੰਘ, ਸਰਪ੍ਰਸਤ ਅੰਬੇਡਕਰ ਮਿਸ਼ਨ ਕਲੱਬ ਰਜਿ. ਪੰਜਾਬ ਅਤੇ ਨਾਇਬ ਸਿੰਘ ਬੁੱਕਣਵਾਲ, ਜ਼ਿਲ੍ਹਾ ਪ੍ਰਧਾਨ ਨੇ ਕੀਤੀ। ਸਮਾਰੋਹ ਦੌਰਾਨ ਅੰਬੇਡਕਰ ਮਿਸ਼ਨ ਕਲੱਬ ਰਜਿ. ਮਾਲੇਰਕੋਟਲਾ ਦੇ ਪ੍ਰਧਾਨ ਬਲਵੰਤ ਸਿੰਘ, ਅਮਰਜੀਤ ਸਿੰਘ ਚੋਪੜਾ, ਕਰਨੈਲ ਸਿੰਘ ਭੱਟੀਆ, ਕੇਵਲ ਸਿੰਘ ਸੁਪਰਡੈਂਟ, ਰਾਮ ਸਿੰਘ ਪ੍ਰਧਾਨ ਅਮਰਗੜ੍ਹ, ਰੂਪ ਸਿੰਘ ਕੁੱਪ, ਸਾਹਿਤਕਾਰ ਨਾਇਬ ਸਿੰਘ ਬੁੱਕਣਵਾਲ, ਦਰਸ਼ਨ ਸਿੰਘ ਫ਼ਰੀਦਕੋਟ ਅਤੇ. ਜੈਸਵਾਲ ਵਿਸ਼ੇਸ਼ ਮੈਂਬਰ ਤੋਂ ਇਲਾਵਾ ਮਾਸਟਰ ਗਿਆਨ ਸਿੰਘ ਭੂਦਨ, ਜਸਮੇਲ ਸਿੰਘ ਭੂਦਨ, ਸੂਬੇਦਾਰ ਹਰਬੰਸ ਸਿੰਘ ਭੂਦਨ, ਸੁਖਦੇਵ ਸਿੰਘ ਭੂਦਨ, ਚੰਦ ਸਿੰਘ ਅਤੇ ਸਰਕਾਰੀ ਹਾਈ ਸਕੂਲ ਭੂਦਨ ਦਾ ਸਮੂਹ ਸਟਾਫ਼ ਹਾਜ਼ਰ ਸੀ।