ਪਰਗਟ ਸਿੰਘ ਅਤੇ ਚੰਨੀ ਨਾਲ ਸਮਿਤ ਸਿੰਘ ਮਾਨ ਨੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਨਾਲ ਅਫ਼ਸੋਸ ਪ੍ਰਗਟਾਇਆ
ਅਹਿਮਦਗੜ੍ਹ, 14 ਅਕਤੂਬਰ (ਰਣਧੀਰ ਸਿੰਘ ਮਹੌਲੀ)-ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਭਗ ਖ਼ਤਮ ਹੈ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਚੱਲ ਰਹੀ ਹੈ ਅਤੇ ਇਸ ਖ਼ਿਲਾਫ਼ ਲੜ ਰਹੇ ਸਮਾਜ ਸੇਵੀ ਪਰਵਿੰਦਰ ਝੋਟਾ ਨੂੰ ਕੱਲ੍ਹ ਮਾਨਸਾ ਭਰੇ ਬਜ਼ਾਰ ਵਿੱਚ ਇੱਕ ਨਸ਼ਾ ਤਸਕਰ ਨੇ ਗੋਲੀ ਮਾਰ ਕੇ ਮਾਰ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਅਤੇ ਕੈਂਪੇਨ ਕਮੇਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮੇਤ ਸਿੰਘ ਮਾਨ ਵਲੋਂ ਪਰਵਿੰਦਰ ਝੋਟੇ ਦੇ ਪਿਤਾ ਦੇ ਨਾਲ ਅਫਸੋਸ ਪ੍ਰਗਟ ਕੀਤਾ ਗਿਆ।
ਅਹਿਮਦਗੜ੍ਹ, 14 ਅਕਤੂਬਰ (ਰਣਧੀਰ ਸਿੰਘ ਮਹੌਲੀ)-ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਭਗ ਖ਼ਤਮ ਹੈ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਚੱਲ ਰਹੀ ਹੈ ਅਤੇ ਇਸ ਖ਼ਿਲਾਫ਼ ਲੜ ਰਹੇ ਸਮਾਜ ਸੇਵੀ ਪਰਵਿੰਦਰ ਝੋਟਾ ਨੂੰ ਕੱਲ੍ਹ ਮਾਨਸਾ ਭਰੇ ਬਜ਼ਾਰ ਵਿੱਚ ਇੱਕ ਨਸ਼ਾ ਤਸਕਰ ਨੇ ਗੋਲੀ ਮਾਰ ਕੇ ਮਾਰ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਅਤੇ ਕੈਂਪੇਨ ਕਮੇਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮੇਤ ਸਿੰਘ ਮਾਨ ਵਲੋਂ ਪਰਵਿੰਦਰ ਝੋਟੇ ਦੇ ਪਿਤਾ ਦੇ ਨਾਲ ਅਫਸੋਸ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪੰਜਾਬ ਸੂਬਾ ਕਿਸ ਪਾਸੇ ਨੂੰ ਜਵਾਨੀ ਤੇ ਕਿਸਾਨੀ ਕਿਸ ਨੂੰ ਪਾਸੇ ਜਾ ਰਹੀ ਹੈ। ਕਾਂਗਰਸ ਹਲਕਾ ਇੰਚਾਰਜ ਅਮਰਗੜ ਅਤੇ ਰਾਸ਼ਟਰੀ ਬੁਲਾਰਾ ਕਾਂਗਰਸ ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਕਿਹਾ ਕਿ ਆਪ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਪ੍ਰਚਾਰ ਦਾ ਹਥਿਆਰ ਬਣ ਕੇ ਰਹਿ ਗਈ ਹੈ । ਨਸ਼ਿਆਂ ਵਿਰੁੱਧ ਮੁਹਿੰਮ ਦੀ ਅਸਲੀਅਤ ਅਤੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਦੇ ਲੋਕ ਇਸ ਫ਼ੈਲ ਹੋ ਚੁੱਕੀ ਸਰਕਾਰ ਤੋਂ ਪੂਰੀ ਤਰਾਂ ਨਿਰਾਸ਼ ਹੋ ਚੁੱਕੇ ਹਨ।