15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਝੋਟਾ ਦਾ ਕਤਲ ਪੰਜਾਬ ਦੇ ਧੁੰਦਲੇ ਭਵਿੱਖ ਦੀ ਹਾਮੀ ਭਰਦੈ-ਦੀਦਾਰਗੜ੍ਹ, ਛੰਨਾਂ

ਸ਼ੇਰਪੁਰ, 14 ਅਕਤੂਬਰ (ਦਰਸ਼ਨ ਸਿੰਘ ਖੇੜੀ)-ਨਸ਼ਾ ਤਸਕਰਾਂ ਵਿਰੁੱਧ ਕਈ ਸਾਲਾਂ ਤੋਂ ਬੁਲੰਦ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਨਸ਼ਾ ਤਸਕਰਾਂ ਵਲੋਂ ਗੋਲੀਆਂ ਮਾਰਕੇ ਕੀਤੀ ਗਈ ਹੱਤਿਆ ਨੇ ਪੰਜਾਬ ਦੇ ਧੁੰਦਲੇ ਭਵਿੱਖ ਨੂੰ ਦਰਸਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ ਪ੍ਰਧਾਨ ਸਰਕਲ ਅਕਾਲੀ ਜਥਾ ਸ਼ੇਰਪੁਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਗ਼ਰੀਬ ਸਿੰਘ ਰਾਮ ਨਗਰ ਛੰਨਾ ਨੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਗੱਲਬਾਤ ਕਰਦੇ ਹੋਏ ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ ਤੇ ਗ਼ਰੀਬ ਸਿੰਘ ਰਾਮ ਨਗਰ ਛੰਨਾ । ਤਸਵੀਰ-ਦਰਸ਼ਨ ਸਿੰਘ ਖੇੜੀ 15-10-2026
ਸ਼ੇਰਪੁਰ, 14 ਅਕਤੂਬਰ (ਦਰਸ਼ਨ ਸਿੰਘ ਖੇੜੀ)-ਨਸ਼ਾ ਤਸਕਰਾਂ ਵਿਰੁੱਧ ਕਈ ਸਾਲਾਂ ਤੋਂ ਬੁਲੰਦ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਨਸ਼ਾ ਤਸਕਰਾਂ ਵਲੋਂ ਗੋਲੀਆਂ ਮਾਰਕੇ ਕੀਤੀ ਗਈ ਹੱਤਿਆ ਨੇ ਪੰਜਾਬ ਦੇ ਧੁੰਦਲੇ ਭਵਿੱਖ ਨੂੰ ਦਰਸਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਦੀਦਾਰਗੜ੍ਹ ਪ੍ਰਧਾਨ ਸਰਕਲ ਅਕਾਲੀ ਜਥਾ ਸ਼ੇਰਪੁਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਗ਼ਰੀਬ ਸਿੰਘ ਰਾਮ ਨਗਰ ਛੰਨਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਰਾਜ ਕਾਲ ਵਿੱਚ ਗੈਂਗਸਟਰਾਂ, ਨਸ਼ਾ ਤਸਕਰਾਂ, ਗੁੰਡਾਗਰਦੀ, ਜ਼ਬਰ, ਜ਼ੁਲਮ, ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦਾ ਬੋਲਬਾਲਾ ਰਿਹਾ ਹੈ। ਜਦੋਂ ਤੋਂ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਉਸ ਵੇਲੇ ਤੋਂ ਹੀ ਪੰਜਾਬ ਵਿਚ ਨਸ਼ਿਆਂ ਦੀ ਘਰ ਘਰ ਡਿਲਿਵਰੀ ਹੋਈ ਹੈ। ਦੀਦਾਰਗੜ੍ਹ ਤੇ ਛੰਨਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰੀ ਵਿਭਾਗ ਹੋਣ ਕਰਕੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ ਅਗਲੀ ਖ਼ਬਰ ਪਰਗਟ ਸਿੰਘ ਅਤੇ ਚੰਨੀ ਨਾਲ ਸਮਿਤ ਸਿੰਘ ਮਾਨ ਨੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਨਾਲ ਅਫ਼ਸੋਸ ਪ੍ਰਗਟਾਇਆ
Ad Position 24