15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜੱਸੀ ਮੰਨਵੀ ਦਾ ਸਨਮਾਨ

ਅਮਰਗੜ੍ਹ, 14 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਰਾਮ ਲੀਲ੍ਹਾ ਗਰਾਊਡ ਅਮਰਗੜ੍ਹ ਵਿਖੇ ਰਾਮਾ ਕਲੱਬ ਵਲੋਂ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਅਗਵਾਈ ਹੇਠ ਰਾਮ ਲੀਲ੍ਹਾ ਦਾ ਲੜੀਵਾਰ ਮੰਚਨ ਕੀਤਾ ਜਾ ਰਿਹਾ ਹੈ, ਜਿਸ ’ਚ ਰੋਜ਼ਾਨਾ ਇਲਾਕੇ ਦੀਆ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਵਲੋਂ ਸ਼ਿਰਕਤ ਕਰ ਭਗਵਾਨ ਰਾਮ ਦਾ ਆਸ਼ੀਰਵਾਦ ਲਿਆ ਜਾਂਦਾ ਹੈ । ਬੀਤੀ ਰਾਤ ਹਲਕਾ ਅਮਰਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਲੋਂ ਆਪਣੀ ਟੀਮ ਸਮੇਤ ਰਾਮ ਲੀਲ੍ਹਾ ‘ਚ ਹਾਜ਼ਰੀ ਲਵਾਈ।

Ad Position 21
No active advertisement
ਅਜੀਤ ਡੈਸਕ 15-10-2026
ਅਮਰਗੜ੍ਹ, 14 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਰਾਮ ਲੀਲ੍ਹਾ ਗਰਾਊਡ ਅਮਰਗੜ੍ਹ ਵਿਖੇ ਰਾਮਾ ਕਲੱਬ ਵਲੋਂ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਅਗਵਾਈ ਹੇਠ ਰਾਮ ਲੀਲ੍ਹਾ ਦਾ ਲੜੀਵਾਰ ਮੰਚਨ ਕੀਤਾ ਜਾ ਰਿਹਾ ਹੈ, ਜਿਸ ’ਚ ਰੋਜ਼ਾਨਾ ਇਲਾਕੇ ਦੀਆ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਵਲੋਂ ਸ਼ਿਰਕਤ ਕਰ ਭਗਵਾਨ ਰਾਮ ਦਾ ਆਸ਼ੀਰਵਾਦ ਲਿਆ ਜਾਂਦਾ ਹੈ । ਬੀਤੀ ਰਾਤ ਹਲਕਾ ਅਮਰਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਲੋਂ ਆਪਣੀ ਟੀਮ ਸਮੇਤ ਰਾਮ ਲੀਲ੍ਹਾ ‘ਚ ਹਾਜ਼ਰੀ ਲਵਾਈ। ਇਸ ਮੌਕੇ ਸੰਬੋਧਨ ਕਰਦਿਆਂ ਜੱਸੀ ਮੰਨਵੀ ਨੇ ਨੌਜਵਾਨ ਪੀੜ੍ਹੀ ਨੂੰ ਭਗਵਾਨ ਰਾਮ ਚੰਦਰ ਦੇ ਦਿਖਾਏ ਰਾਹ ’ਤੇ ਚੱਲਣ ਲਈ ਪ੍ਰੇਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਹੱਕ ਸੱਚ ਦੇ ਮਾਰਗ ’ਤੇ ਚਲਦੇ ਹੋਏ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਕਲੱਬ ਵਲੋਂ ਜੱਸੀ ਮੰਨਵੀ ਨੂੰ ਰਾਮ ਪਰਿਵਾਰ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਰਾਮ ਲੀਲ੍ਹਾ ਦੇ ਸਰਪ੍ਰਸਤ ਡਾ. ਹਰਜੀਤ ਕੋਸ਼ਲ, ਵਿਜੇ ਸ਼ਰਮਾ, ਦੁਰਗਾ ਦਾਸ ਜੋਸ਼ੀ , ਅੰਮ੍ਰਿਤਪਾਲ ਸਿੰਗਲਾ ਬਾਲੀ, ਐਡਵੋਕੇਟ ਕ੍ਰਿਸ਼ਨ ਕੁਮਾਰ ਰਿਵਾੜੀ, ਪ੍ਰਿੰਸ ਮੋਦੀ, ਪ੍ਰਮੋਦ ਕੁਮਾਰ, ਚਮਨ ਲਾਲ ਸਿੰਗਲਾ, ਪ੍ਰਦੀਪ ਸ਼ਰਮਾ, ਸਤਿੰਦਰ ਸਿੰਘ ਕਾਲਾ,ਰਾਮ ਸਿੰਘ ਸਾਬਕਾ ਸਰਪੰਚ ਮੰਨਵੀ,ਅਵਤਾਰ ਸਿੰਘ ਤੇ ਅਕਾਸ਼ ਪੰਧੇਰ ਤੋਂ ਬਿਨਾ ਰਾਮਾ ਕਲੱਬ ਦੇ ਅਹੁਦੇਦਾਰ ਅਤੇ ਮੈਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਅਹਿਮਦਗੜ੍ਹ ਦੀ ਪਾਰਕਿੰਗ ’ਚ ਦਿਨ-ਰਾਤ ਖੜ੍ਹੀਆਂ ਰਹਿੰਦੀਆਂ ਨਿੱਜੀ ਗੱਡੀਆਂ ਤੋਂ ਡਾਕਟਰ ਅਤੇ ਮਰੀਜ਼ ਪ੍ਰੇ... ਅਗਲੀ ਖ਼ਬਰ ‘ਮੇਰਾ ਘਰ, ਮੇਰੇ ਨਾਂ’ ਸਕੀਮ ਤਹਿਤ ਪ੍ਰੋਪਰਟੀ ਕਾਰਡ ਵੰਡਦੇ ਹੋਏ ਵਿਧਾਇਕਾ ਨਰਿੰਦਰ ਕੌਰ ਭਰਾਜ। ਤਸਵ-ਧੀਰਜ ਪਸ਼ੌਰੀਆ
Ad Position 24