ਬਰਸਾਤ ਨਾਲ ਭਿੱਜੇ ਭੰਡਾਰ ਲੱਗੇ ਖਰਾਬ ਹੋਏ ਝੋਨੇ ਨੇ ਬਦਬੂ ਫੈਲਾਈ
ਅਹਿਮਦਗੜ੍ਹ, 14 ਅਕਤੂਬਰ (ਰਵਿੰਦਰ ਪੁਰੀ)-ਪਿਛਲੇ ਦਿਨੀ ਹੋਈ ਭਾਰੀ ਬਰਸਾਤ ਨਾਲ ਮੰਡੀਆਂ ‘ਚ ਵੱਡੀ ਮਾਤਰਾ ‘ਚ ਪਏ ਝੋਨੇ ਦੀ ਖਰਾਬ ਹੋਈ ਫਸਲ ਜੋ ਕਈ ਦਿਨ ਪਾਣੀ ‘ਚ ਭਿੱਜਣ ਕਾਰਨ ਬਰਬਾਦ ਹੋ ਗਈ ਸੀ। ਜਿਸ ਨੂੰ ਕਈ ਦਿਨਾਂ ਤੋਂ ਮੰਡੀ ਵਿੱਚ ਆੜ੍ਵਤੀਆਂ ਅਤੇ ਕਿਸਾਨਾਂ ਵਲੋਂ ਖੁੱਲ੍ਹੇ ਅਸਮਾਨ ਥੱਲੇ ਧੁੱਪ ਲਗਵਾਈ ਜਾ ਰਹੀ ਹੈ।
ਅਹਿਮਦਗੜ੍ਹ, 14 ਅਕਤੂਬਰ (ਰਵਿੰਦਰ ਪੁਰੀ)-ਪਿਛਲੇ ਦਿਨੀ ਹੋਈ ਭਾਰੀ ਬਰਸਾਤ ਨਾਲ ਮੰਡੀਆਂ ‘ਚ ਵੱਡੀ ਮਾਤਰਾ ‘ਚ ਪਏ ਝੋਨੇ ਦੀ ਖਰਾਬ ਹੋਈ ਫਸਲ ਜੋ ਕਈ ਦਿਨ ਪਾਣੀ ‘ਚ ਭਿੱਜਣ ਕਾਰਨ ਬਰਬਾਦ ਹੋ ਗਈ ਸੀ। ਜਿਸ ਨੂੰ ਕਈ ਦਿਨਾਂ ਤੋਂ ਮੰਡੀ ਵਿੱਚ ਆੜ੍ਵਤੀਆਂ ਅਤੇ ਕਿਸਾਨਾਂ ਵਲੋਂ ਖੁੱਲ੍ਹੇ ਅਸਮਾਨ ਥੱਲੇ ਧੁੱਪ ਲਗਵਾਈ ਜਾ ਰਹੀ ਹੈ। ਪਰ ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਕਈ ਥਾਵਾਂ ’ਤੇ ਅਜਿਹੇ ਝੋਨੇ ਦੀਆਂ ਢੇਰੀਆਂ ਅਤੇ ਖਰੀਦ ਕੀਤਾ ਬੰਦ ਬੋਰੀਆਂ ‘ਚ ਪਿਆ ਝੋਨਾ, ਜਿਸ ਦੀ ਬਹੁਤ ਹੀ ਦੁਰਦਸ਼ਾ ਹੋ ਗਈ ਹੈ। ਜਿਸ ’ਚੋਂ ਬਹੁਤ ਬਦਬੂ ਆ ਰਹੀ ਹੈ। ਜਿਸ ਨਾਲ ਮੰਡੀ ਵਿੱਚ ਬੈਠੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਲਈ ਵੱਡੀ ਮੁਸ਼ਕਿਲ ਖੜੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਦਾਣਾ ਮੰਡੀ ਦੇ ਆਲੇ ਦੁਆਲੇ ਬਣੀ ਸਾਰੀ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ, ਜੋ ਫੜ੍ਹ ਤੋਂ ਵੀ ਨੀਵੀਂ ਹੈ। ਜਿਸ ਦੇ ਨਾਲ ਸੀਵਰ ਦਾ ਸਾਰਾ ਸਿਸਟਮ ਬਿਲਕੁਲ ਫੇਲ ਹੋ ਗਿਆ। ਜਿਸ ਕਾਰਨ ਬਰਸਾਤ ਦਾ ਪਾਣੀ ਕਈ-ਕਈ ਦਿਨ ਮੰਡੀ ਵਿੱਚ ਖੜਾ ਰਹਿੰਦਾ ਹੈ ਅਤੇ ਅੱਜ ਵੀ ਕਈ ਥਾਵਾਂ ਤੇ ਬਦਬੂਦਾਰ ਪਾਣੀ ਖੜਾ ਹੈ। ਜਿਸ ਨਾਲ ਮੰਡੀ ਦੇ ਆਲੇ ਦੁਆਲੇ ਸਾਰੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਲਈ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ। ਸਥਾਨਕ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਵੱਡੀ ਮੁਸ਼ਕਿਲ ਦਾ ਹੱਲ ਕੱਢਿਆ ਜਾਵੇ।