14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੰਗਰੂਰ ਦੇ ਸ਼ੈਲਰਾਂ ’ਚੋਂ ਪਿਛਲੇ ਸਾਲ ਦੀ ਕਣਕ ਨਾ ਚੁੱਕੇ ਜਾਣ ਦਾ ਮੁੱਦਾ ਗਰਮਾਇਆ ਸ਼ੈਲਰਾਂ ’ਚ ਇਸ ਸੀਜ਼ਨ ਦੇ ਝੋਨੇ ਨੂੰ ਲਗਾਉਣ ਦੇ ਲਈ ਕਣਕ ਦਾ ਚੁੱਕਿਆ ਜਾਣਾ ਜ਼ਰੂਰੀ-ਟੀਟੂ

ਸੰਗਰੂਰ, 14 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਵ’ਚ ਜਿੱਥੇ ਐਫ. ਸੀ.

Ad Position 21
No active advertisement
ਸੰਗਰੂਰ ਦੇ ਇਕ ਸ਼ੈਲਰ ’ਚ ਸਰਕਾਰ ਦੀ ਖਰੀਦ ਏਜੰਸੀ ਵਲੋਂ ਸਟੋਰ ਕੀਤੀ ਗਈ ਕਣਕ । ਤਸਵੀਰ-ਮੁਕੇਸ਼ ਕੁਮਾਰ 15-10-2026
ਸੰਗਰੂਰ, 14 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਵ’ਚ ਜਿੱਥੇ ਐਫ.ਸੀ.ਆਈ. ਦੇ ਗੁਦਾਮ ਕਣਕ ਅਤੇ ਚੌਲ ਦੇ ਨਾਲ ਨੱਕੋ-ਨੱਕ ਭਰੇ ਪਏ ਹਨ, ਉੱਥੇ ਸੰਗਰੂਰ ਦੇ ਵੱਡੀ ਗਿਣਤੀ ਸ਼ੈਲਰਾਂ ’ਚ ਸਰਕਾਰ ਵਲੋਂ ਖਰੀਦੀ ਗਈ ਕਣਕ ਵੀ ਲਿਫਟਿੰਗ ਦੀ ਉਡੀਕ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਖਰੀਦ ਏਜੰਸੀਆਂ ਵਲੋਂ ਖਰੀਦੀ ਗਈ ਕਣਕ ਦੇ ਸਟੋਰ ਕਰਨ ਲਈ ਜਗ੍ਹਾ ਨਾ ਹੋਣ ਕਾਰਨ ਪਿਛਲੇ ਸਾਲ ਵੱਡੀ ਮਿਕਦਾਰ ਵਿੱਚ ਕਣਕ ਸ਼ੈਲਰਾਂ ਵਿੱਚ ਸਟੋਰ ਕੀਤੀ ਗਈ ਸੀ। ਜਿਸ ਨੂੰ ਅਜੇ ਤੱਕ ਨਾ ਚੁੱਕੇ ਜਾਣ ਕਾਰਨ ਸ਼ੈਲਰ ਮਾਲਕਾਂ ਲਈ ਪਰੇਸ਼ਾਨੀਆਂ ਖੜੀਆਂ ਹੋ ਗਈਆਂ ਹਨ। ਇਸ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਖਰੀਦ ਏਜੰਸੀਆਂ ਵਲੋਂ ਸੰਗਰੂਰ ਦੇ ਵੱਡੀ ਗਿਣਤੀ ਸ਼ੈਲਰਾਂ ਵਿੱਚ ਕਣਕ ਸਟੋਰ ਕੀਤੀ ਗਈ ਸੀ ਕਿ ਉਸ ਨੂੰ 31 ਅਗਸਤ 2026 ਤੱਕ ਚੁੱਕ ਲਿਆ ਜਾਵੇਗਾ ਪਰ ਹੁਣ ਜਦੋਂ ਨਿਰਧਾਰਿਤ ਕੀਤੀ ਗਈ ਤਾਰੀਖ ਨੂੰ ਡੇਢ ਮਹੀਨਾ ਲੰਘ ਗਿਆ ਹੈ, ਫਿਰ ਵੀ ਸ਼ੈਲਰਾਂ ਵਿੱਚੋਂ ਕਣਕ ਨਹੀਂ ਚੁੱਕੀ ਗਈ ਹੈ। ਪੰਜ-ਚਾਰ ਦਿਨਾਂ ਵਿੱਚ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋ ਜਾਵੇਗੀ। ਫਿਰ ਮੰਡੀਆਂ ’ਚੋਂ ਝੋਨਾ ਚੁੱਕ ਕੇ ਸ਼ੈਲਰਾਂ ਵਿੱਚ ਪਹੁੰਚਾਇਆ ਜਾਣਾ ਹੈ ਪਰ ਜਦੋਂ ਉੱਥੇ ਜਗ੍ਹਾ ਹੀ ਖਾਲੀ ਨਹੀਂ ਤਾਂ ਝੋਨਾ ਲਗਵਾਉਣ ਵਿੱਚ ਮੁਸ਼ਕਿਲ ਆਉਣਾ ਸੁਭਾਵਿਕ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ੈਲਰਾਂ ਵਿੱਚ ਲੱਗੀ ਕਣਕ ਨੂੰ ਤੁਰੰਤ ਚੁਕਿਆ ਜਾਵੇ, ਤਾਂ ਜੋ ਇਸ ਸੀਜਨ ਦੇ ਝੋਨੇ ਨੂੰ ਆਸਾਨੀ ਨਾਲ ਸਟੋਰ ਕੀਤਾ ਜਾ ਸਕੇ। ਇਸ ਮੌਕੇ ਮਾਸਟਰ ਸ਼ੀਸ਼ਨ ਕੁਮਾਰ ਸਰਪ੍ਰਸਤ ਤੋਂ ਇਲਾਵਾ ਬੱਬੂ ਬਾਂਸਲ, ਅੰਕਿਤ ਬਾਂਸਲ, ਸਾਰਥੀ ਗਰਗ, ਰਾਜੀਵ ਗਰਗ, ਅੰਕੁਰ ਗਰਗ, ਸੈਂਡੀ ਗਰਗ, ਹਰਪ੍ਰੀਤ ਸਿੰਘ ਢੀਡਸਾ, ਅਮਿਤ ਗੋਇਲ, ਭਾਨਾ ਚੱਠੇ ਸੇਖਵਾਂ, ਪਰਮਜੀਤ ਸ਼ਰਮਾ, ਗਗਨਦੀਪ ਘਾਬਦਾਂ, ਜੌਲੀ, ਸੌਰਵ ਗੋਇਲ, ਕਮਲ ਮਿੱਤਲ, ਜੋਗਿੰਦਰ ਨਿੱਕਾ, ਯਾਦਵਿੰਦਰ ਗੋਰਾ, ਦਿਨੇਸ਼ ਗੋਇਲ, ਬਬਲੂ, ਦੀਪਕ ਕੁਮਾਰ, ਰਾਕੇਸ਼ ਘਰਾਚੋਂ, ਪੀਯੂਸ਼, ਨਿਖਿਲ, ਵਿੱਕੀ ਘਰਾਚੋਂ, ਨਰਿੰਦਰ ਸਿੰਘ ਸੰਘਰੇੜ੍ਹੀ, ਮਨੀ ਮਹੇਸ਼, ਗੁਰਤੇਜ ਘਨੋੜ ਜੱਟਾਂ, ਨਿਖਿਲ, ਜੀਵਨ, ਧਰਮਵੀਰ ਗਾਗਾ, ਹਰਿੰਦਰ ਕਾਲਾ, ਕ੍ਰਿਸ਼ਨ ਕੁਮਾਰ, ਤੇਜਪਾਲ ਚੀਮਾ ਅਤੇ ਭੋਲਾ ਨੇ ਉਪਰੋਕਤ ਵਿਚਾਰਾਂ ਦੀ ਪਰੋੜਤਾ ਕਰਦਿਆਂ ਕਿਹਾ ਕਿ ਸ਼ੈਲਰਾਂ ਵਿੱਚ ਸਟੋਰ ਕੀਤੀ ਕਣਕ ਨੂੰ ਤੁਰੰਤ ਚੁੱਕਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਝੋਟੇ ਦੇ ਕਤਲ ਦੇ ਰੋਸ ਵਜੋਂ ਭਾਜਪਾ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਬਰਸਾਤ ਨਾਲ ਭਿੱਜੇ ਭੰਡਾਰ ਲੱਗੇ ਖਰਾਬ ਹੋਏ ਝੋਨੇ ਨੇ ਬਦਬੂ ਫੈਲਾਈ
Ad Position 24