18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਖਨੌਰੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ

ਜਲੰਧਰ, 17 ਅਕਤੂਬਰ (ਐੱਮ. ਐੱਸ.

Ad Position 21
No active advertisement
ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਖਨੌਰੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ ਦੁਕਾਨਾਂ ਬੰਦ ਕਰਕੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ 18-10-2026
ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)- ਲੇਖਕ ਤੇ ਨਿਰਦੇਸ਼ਕ ਜਗਦੀਪ ਵੜਿੰਗ ਵਲੋਂ ਤਿਆਰ ਕੀਤੀ ਗਈ ਪੰਜਾਬੀ ਫ਼ਿਲਮ ‘ਥਾਪੀ’ ਕੁੜੀਆਂ ਪ੍ਰਤੀ ਸਮਾਜ ਦੀ ਪੁਰਾਣੀ ਅਤੇ ਨਵੀਂ ਸੋਚ ਦੀ ਕਹਾਣੀ ਹੈ। ਇਸ ਦੇ ਨਾਲ ਹੀ ਇਹ ਕੁੜੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੇ ਟੀਚੇ ਵੱਲ ਲਗਾਤਾਰ ਗਤੀਸ਼ੀਲ ਰਹਿਣ ਅਤੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਇਸ ’ਚ ਅਦਾਕਾਰ ਨੀਰੂ ਬਾਜਵਾ ਨੇ ਮੁੱਖ ਭੂਮਿਕਾ ਵਜੋਂ ‘ਕੰਮੋ’ ਦਾ ਕਿਰਦਾਰ ਨਿਭਾਇਆ ਹੈ। ਕੰਮੋ ਦੇ ਪਤੀ ‘ਗਾਮਾ’ ਦੇ ਕਿਰਦਾਰ ’ਚ ਸੰਨੀ ਸਿੰਘ ਨੇ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਤੋਂ ਇਲਾਵਾ ਫ਼ਿਲਮ ਦੀ ਇਕ ਅਹਿਮ ਭੂਮਿਕਾ ਕੰਮੋ ਦੇ ਸਹੁਰੇ ਅਤੇ ਗਾਮਾ ਦੇ ਪਿਤਾ ਦੇ ਕਿਰਦਾਰ ਨੂੰ ਸੁਘੜ ਕਲਾਕਾਰ ਸੁਖਵਿੰਦਰ ਚਾਹਲ ਅਤੇ ਸੱਸ ਦੇ ਕਿਰਦਾਰ ਨੂੰ ਸੀਮਾ ਕੌਸ਼ਲ ਨੇ ਜੀਵਤ ਕੀਤਾ ਹੈ। ਕੰਮੋ ਦੀਆਂ ਸਾਥੀ ਖ਼ਿਡਾਰਨਾਂ ਦੀ ਭੂਮਿਕਾ ’ਚ ਹਸ਼ਨੀਨ ਚੌਹਾਨ, ਸਾਵਨ ਰੂਪੋਵਾਲੀ, ਪਵਨ ਜੋਹਲ, ਨਿਕੀਤਾ ਗਰੋਵਰ, ਸਿਮਰਨ ਚਾਹਲ ਨੇ ਵੀ ਬਾਖ਼ੂਬੀ ਕਿਰਦਾਰ ਨਿਭਾਏ ਹਨ। ਚਾਹੇ ਸਾਰੀ ਫ਼ਿਲਮ ਦੀ ਕਹਾਣੀ ਕੰਮੋ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਪਰ ਇਸ ਦੇ ਨਾਲ ਬਾਕੀ ਕੁੜੀਆਂ ਦੇ ਮਨਾਂ ਦੀਆਂ ਭਾਵਨਾਵਾਂ ਨੂੰ ਵੀ ਨਿਰਦੇਸ਼ਕ ਨੇ ਖ਼ੂਬ ਸੁਚੱਜੇ ਢੰਗ ਨਾਲ ਫ਼ਿਲਮਾਇਆ ਹੈ। ਫ਼ਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਕੰਮੋ ਨੇ ਕਬੱਡੀ ਖੇਡਣ ਦੇ ਆਪਣੇ ਬਚਪਨ ਦੇ ਸੁਪਨੇ ਨੂੰ ਵਿਆਹ ਤੋਂ ਬਾਅਦ ਆਪਣੇ ਪਤੀ ਗਾਮਾ ਦੇ ਸਮਰਥਨ ਨਾਲ ਪੂਰਾ ਕੀਤਾ। ਉਸ ਨੇ ਆਪਣੇ ਵੇਲੇ ’ਚ ਭਲਵਾਨੀ ਕਰਦੇ ਆਪਣੇ ਸਹੁਰੇ ਦੇ ਨਾਂਅ ਨੂੰ ਆਪਣੀ ਅਣਥੱਕ ਮਿਹਨਤ ਨਾਲ ਇਕ ਵਾਰ ਫਿਰ ਤੋਂ ਰੁਸ਼ਨਾਇਆ ਅਤੇ ਸਮਾਜ ’ਚ ਉਸ ਦਾ ਸਿਰ ਉੱਚਾ ਚੁੱਕਿਆ। ਕੁੱਲ ਮਿਲਾ ਕੇ ਇਹ ਫ਼ਿਲਮ ਪੁਰਾਣੀ ਸੋਚ ਨੂੰ ਬਦਲਣ ਅਤੇ ਕੁੜੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਬਦਲ ਕੇ ਉਨ੍ਹਾਂ ਦੀ ਸਮਾਜਿਕ ਸਥਿਤੀ ਨੂੰ ਮਜਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ। ਇਹ ਇਕ ਅਜਿਹੀ ਪਰਿਵਾਰਕ ਫ਼ਿਲਮ ਸਾਬਤ ਹੋਈ ਹੈ, ਜਿਸ ਨੂੰ ਹਰ ਉਸ ਪਰਿਵਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ, ਜਿਨ੍ਹਾਂ ਦੇ ਘਰ ’ਚ ਧੀ ਹੈ ਅਤੇ ਉਨ੍ਹਾਂ ਦੀ ਧੀ ਵੀ ਆਪਣੇ ਭਵਿੱਖ ਲਈ ਸੁਪਨੇ ਦੇਖਦੀ ਹੈ। ਇਹ ਫ਼ਿਲਮ ਹਰ ਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਾਂ-ਬਾਪ ਨੂੰ ਪ੍ਰੇਰਣਾ ਦਿੰਦੀ ਹੈ ਕਿ ਉਹ ਆਪਣੀਆਂ ਧੀਆਂ ਦਾ ਸਮਰਥਨ ਕਰਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਲਗਾਤਾਰ ਤੀਜੀ ਵਾਰ ਓਵਰਆਲ ਚੈਂਪੀਅਨ ਬਣਿਆ ਅਗਲੀ ਖ਼ਬਰ ਡਾਇਮੰਡ ਕਲੱਬ ਦਾ ਵਿਸ਼ੇਸ਼ ਸਨਮਾਨ
Ad Position 24