17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਲਗਾਤਾਰ ਤੀਜੀ ਵਾਰ ਓਵਰਆਲ ਚੈਂਪੀਅਨ ਬਣਿਆ

ਮਸਤੂਆਣਾ ਸਾਹਿਬ, 17 ਅਕਤੂਬਰ (ਦਮਦਮੀ)- ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਮੇਜ਼ਬਾਨੀ ਕਰਦਿਆਂ ਅਕਾਲ ਡਿਗਰੀ ਕਾਲਜ ਨੇ ਲਗਾਤਾਰ ਤੀਸਰੀ ਵਾਰ ਓਵਰਆਲ ਚੈਂਪੀਅਨਸ਼ਿਪ ਦੀ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ । ਸੰਤ ਬਾਬਾ ਅਤਰ ਸਿੰਘ ਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਇਸ ਚਾਰ ਰੋਜ਼ਾ ਸਭਿਆਚਾਰਕ ਮਹਾਂ ਕੁੰਭ ’ਚ ਸੰਗਰੂਰ ਜ਼ੋਨ ਦੇ 52 ਕਾਲਜਾਂ ਨੇ 60 ਵੱਖ-ਵੱਖ ਵੰਨਗੀਆਂ, ਜਿਨ੍ਹਾਂ ’ਚ 24 ਸਮੂਹਿਕ ਅਤੇ 36 ਵਿਅਕਤੀਗਤ ਮੁਕਾਬਲੇ ਸ਼ਾਮਿਲ ਸਨ, ਵਿੱਚ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 18-10-2026
ਮਸਤੂਆਣਾ ਸਾਹਿਬ, 17 ਅਕਤੂਬਰ (ਦਮਦਮੀ)- ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਰੂਰ ਜ਼ੋਨ ਦੇ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਮੇਜ਼ਬਾਨੀ ਕਰਦਿਆਂ ਅਕਾਲ ਡਿਗਰੀ ਕਾਲਜ ਨੇ ਲਗਾਤਾਰ ਤੀਸਰੀ ਵਾਰ ਓਵਰਆਲ ਚੈਂਪੀਅਨਸ਼ਿਪ ਦੀ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ । ਸੰਤ ਬਾਬਾ ਅਤਰ ਸਿੰਘ ਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਇਸ ਚਾਰ ਰੋਜ਼ਾ ਸਭਿਆਚਾਰਕ ਮਹਾਂ ਕੁੰਭ ’ਚ ਸੰਗਰੂਰ ਜ਼ੋਨ ਦੇ 52 ਕਾਲਜਾਂ ਨੇ 60 ਵੱਖ-ਵੱਖ ਵੰਨਗੀਆਂ, ਜਿਨ੍ਹਾਂ ’ਚ 24 ਸਮੂਹਿਕ ਅਤੇ 36 ਵਿਅਕਤੀਗਤ ਮੁਕਾਬਲੇ ਸ਼ਾਮਿਲ ਸਨ, ਵਿੱਚ ਉਤਸ਼ਾਹ ਨਾਲ ਭਾਗ ਲਿਆ। ਅਕਾਲ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ 60 ’ਚੋਂ 55 ਵੰਨਗੀਆਂ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ 40 ਵੰਨਗੀਆਂ ਵਿੱਚ ਮੋਹਰੀ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਕਾਲਜ ਨੇ ਲਗਾਤਾਰ ਤੀਜੀ ਵਾਰ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ। ਇਸ ਦੇ ਨਾਲ ਹੀ ਕਾਲਜ ਨੇ ਥੀਏਟਰ, ਡਾਂਸ, ਸੰਗੀਤ ਅਤੇ ਸਾਹਿਤਕ ਖੇਤਰ ਦੀਆਂ ਓਵਰਆਲ ਟਰਾਫ਼ੀਆਂ ’ਤੇ ਵੀ ਕਬਜ਼ਾ ਕੀਤਾ। ਇਸ ਮੌਕੇ ਅਕਾਲ ਕਾਲਜ ਕੌਂਸਲ ਵਲੋਂ ਗਰੁੱਪ ਸ਼ਬਦ ਗਾਇਣ ਮੁਕਾਬਲੇ ਦੌਰਾਨ ਪਹਿਲੇ ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਜੇਤੂ ਟੀਮਾਂ ਨੂੰ ਕ੍ਰਮਵਾਰ 21 ਹਜ਼ਾਰ, 15 ਹਜ਼ਾਰ ਅਤੇ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਯੁਵਕ ਮੇਲੇ ਦੀ ਕਨਵੀਨਰ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਅਤੇ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਨੇ ਫ਼ਖ਼ਰ ਮਹਿਸੂਸ ਕਰਦਾ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਅਕਾਲ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਮਲਵਈ ਗਿੱਧਾ, ਇਕਾਂਗੀ ਨਾਟਕ, ਲੋਕ ਸਾਜ਼, ਫੋਕ ਆਰਕੈਸਟਰਾ, ਭਾਰਤੀ ਅਤੇ ਪੱਛਮੀ ਸਮੂਹ ਗਾਇਣ, ਗਰੁੱਪ ਸ਼ਬਦ, ਗਰੁੱਪ ਕੋਰੀਓਗ੍ਰਾਫ਼ੀ, ਵਾਦ-ਵਿਵਾਦ, ਸਕਿੱਟ, ਸ਼ਾਸਤਰੀ ਗਾਇਣ, ਗੀਤ, ਗ਼ਜ਼ਲ, ਪੱਛਮੀ ਗਾਇਣ, ਸਾਜ਼ ਵਾਦਨ, ਮੁਹਾਵਰੇਦਾਰ ਵਾਰਤਾਲਾਪ, ਸ਼ਾਸਤਰੀ ਨਾਚ, ਕਲੀ, ਕਵੀਸ਼ਰੀ, ਰਵਾਇਤੀ ਲੋਕ-ਗੀਤ, ਕਢਾਈ ਅਤੇ ਪੱਖੀ ਬਣਾਉਣ ਸਮੇਤ ਕਈ ਵੰਨਗੀਆਂ ਵਿੱਚ ਪਹਿਲਾ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਮਾਈਮ, ਨੁੱਕੜ ਨਾਟਕ, ਭਾਸ਼ਣ, ਕਾਵਿ-ਉਚਾਰਨ, ਪਹਿਰਾਵਾ ਪ੍ਰਦਰਸ਼ਨੀ, ਵਾਰ ਗਾਇਣ, ਖਿੱਦੋ ਅਤੇ ਟੋਕਰੀ ਬਣਾਉਣ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਕੋਲਾਜ ਮੇਕਿੰਗ, ਰੰਗੋਲੀ, ਫੋਟੋਗ੍ਰਾਫ਼ੀ, ਕਾਰਟੂਨਿੰਗ, ਪਰਾਂਦਾ ਬਣਾਉਣ, ਮਿੱਟੀ ਦੇ ਖਿਡੌਣੇ ਬਣਾਉਣ, ਛਿੱਕੂ ਬਣਾਉਣ ਅਤੇ ਰੱਸਾ ਵੱਟਣ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਇਹਨਾਂ ਵਿਦਿਆਰਥੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸਮੂਹ ਕੌਂਸਲ ਮੈਂਬਰਾਂ ਨੇ ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਡਾਇਰੈਕਟਰ ਡਾ. ਮੇਜਰ ਸਿੰਘ ਚੱਠਾ, ਯੂਥ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਅਤੇ ਸਮੂਹ ਸਟਾਫ਼ ਨੂੰ ਹਾਰਦਿਕ ਵਧਾਈ ਦਿੱਤੀ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ, ਸੀਨੀਅਰ ਕੌਂਸਲ ਮੈਂਬਰ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ, ਬਲਦੇਵ ਸਿੰਘ ਭੰਮਾਂਬੱਦੀ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਹਰਿੰਦਰਵੀਰ ਸਿੰਘ ਕਾਕਾ, ਸਿਆਸਤ ਸਿੰਘ ਦੁੱਗਾਂ, ਗਮਦੂਰ ਸਿੰਘ ਬਹਾਦਰਪੁਰ, ਡਾ. ਗੁਰਵੀਰ ਸਿੰਘ, ਸ੍ਰ. ਸੁਖਮਿੰਦਰ ਸਿੰਘ ਭੱਠਲ, ਡਾ ਜਤਿੰਦਰ ਦੇਵ, ਨਿਰਪਜੀਤ ਸਿੰਘ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਡਾ. ਸੁਖਦੀਪ ਕੌਰ , ਪ੍ਰਿੰਸੀਪਲ ਵਿਜੇ ਪਲਾਹਾ, ਮੈਡਮ ਹਰਿੰਦਰ ਹੁੰਦਲ, ਡੈਨੀ ਸ਼ਰਮਾ ਅਤੇ ਪ੍ਰਿੰਸੀਪਲ ਜਸਵੀਰ ਸਿੰਘ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮੋਮਬੱਤੀ ਮਾਰਚ ਕੱਢਿਆ ਅਗਲੀ ਖ਼ਬਰ ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਖਨੌਰੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ
Ad Position 24