ਧਾਰਮਿਕ ਸਮਾਗਮ ਕਰਵਾਇਆ
ਚੀਮਾ ਮੰਡੀ, 26 ਅਕਤੂਬਰ (ਗੁਰਜੀਤ ਸਿੰਘ ਚਹਿਲ)-ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਅਸਥਾਨ ਸਥਿਤ ਗੁਰਦੁਆਰਾ ਸਾਹਿਬ ਚੀਮਾ ਦੇ ਮੁੱਖ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਸਾਹਿਜ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਹਜੂਰੀ ਰਾਗੀ ਜਥਾ ਗੁ. ਜਨਮ ਅਸਥਾਨ ਚੀਮਾ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।
ਚੀਮਾ ਮੰਡੀ, 26 ਅਕਤੂਬਰ (ਗੁਰਜੀਤ ਸਿੰਘ ਚਹਿਲ)-ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਅਸਥਾਨ ਸਥਿਤ ਗੁਰਦੁਆਰਾ ਸਾਹਿਬ ਚੀਮਾ ਦੇ ਮੁੱਖ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਸਾਹਿਜ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਹਜੂਰੀ ਰਾਗੀ ਜਥਾ ਗੁ. ਜਨਮ ਅਸਥਾਨ ਚੀਮਾ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸਮਾਗਮ ਦੀ ਸਮਾਪਤੀ ਮੌਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ, ਗੁ. ਜਨਮ ਅਸਥਾਨ ਸਾਹਿਬ ਚੀਮਾ, ਗੁ. ਨਾਨਕਸਰ ਸਾਹਿਬ ਚੀਮਾ ਅਤੇ ਪੱਕਾ ਡੇਰਾ ਚੀਮਾ ਦੇ ਸੇਵਾਦਾਰਾਂ ਵਲੋਂ ਵਿਸ਼ੇਸ਼ ਤੌਰ ‘ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਹਰਬੰਸ ਸਿੰਘ ਪੱਕਾ ਡੇਰਾ ਚੀਮਾ, ਬਾਬਾ ਮੱਖਣ ਸਿੰਘ ਮੁੱਖ ਗ੍ਰੰਥੀ ਗੁ. ਨਾਨਕਸਰ ਸਾਹਿਬ ਚੀਮਾ, ਬਾਬਾ ਜਗਤਾਰ ਸਿੰਘ ਮੀਤ ਗ੍ਰੰਥੀ, ਰਾਗੀ ਭਾਈ ਜਸਵਿੰਦਰ ਸਿੰਘ ਜੱਸੀ, ਮੈਨੇਜਰ ਭਾਈ ਜਰਨੈਲ ਸਿੰਘ, ਮੀਤ ਮੈਨੇਜਰ ਭਾਈ ਜਸਵੀਰ ਸਿੰਘ, ਬੜੂ ਸਾਹਿਬ ਟਰੱਸਟ ਵਲੋਂ ਭਾਈ ਅੰਗਰੇਜ ਸਿੰਘ, ਬਾਬਾ ਜੱਸੀ ਸਿੰਘ, ਹਰਵਿੰਦਰ ਸਿੰਘ ਹੀਰੋ ਕਲਾ, ਪ੍ਰਧਾਨ ਦਰਸ਼ਨ ਸਿੰਘ ਔਲਖ, ਸਾਬਕਾ ਕੌਸਲਰ ਬਹਾਦਰ ਸਿੰਘ ਚੀਮਾ, ਡਾ. ਭੀਮ ਸਿੰਘ ਭੂਕਲ, ਮਾਸਟਰ ਸੁਖਜੀਤ ਸਿੰਘ, ਸੇਵਕ ਸਿੰਘ ਹੀਰੋ ਖੁਰਦ ਤੋ ਇਲਾਵਾ ਹੋਰ ਸੰਗਤਾਂ ਮੌਜੂਦ ਸਨ।