ਚੈੱਕ ਬਾਊਂਸ ਦੇ ਦੋਸ਼ਾਂ ’ਚੋਂ ਔਰਤ ਬਰੀ
ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸ੍ਰੀਜਨ ਸ਼ੁਕਲਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬਚਿੱਤਰ ਸਿੰਘ ਸੋਹੀ (ਅਲਾਲ) ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਇੱਕ ਔਰਤ ਨੂੰ ਚੈੱਕ ਬਾਉਂਸ ਦੇ ਦੋਸ਼ਾਂ ’ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਵਿੱਚ ਕੀਤੀ ਸ਼ਿਕਾਇਤ ਦੇ ਮੁਤਾਬਿਕ ਜੱਗਾ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਨੇ ਸ਼ਿਕਾਇਤ ਕੀਤੀ ਸੀ ਕਿ ਅਗਸਤ 2021 ਵਿੱਚ ਉਸ ਤੋਂ ਸੰਦੀਪ ਕੌਰ ਵਾਸੀ ਪਿੰਡ ਮੱਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨੇ ਤਿੰਨ ਲੱਖ ਰੁਪਿਆ ਉਧਾਰ ਲਿਆ ਸੀ ਜਿਸ ਦੀ ਵਾਪਸੀ ਲਈ ਸੰਦੀਪ ਕੌਰ ਨੇ ਉਸ ਨੂੰ 10 ਮਈ 2022 ਤਾਰੀਖ਼ ਦਾ 3 ਲੱਖ ਰੁਪਏ ਦਾ ਚੈੱਕ ਦਿੱਤਾ ਸੀ।
ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸ੍ਰੀਜਨ ਸ਼ੁਕਲਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬਚਿੱਤਰ ਸਿੰਘ ਸੋਹੀ (ਅਲਾਲ) ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਇੱਕ ਔਰਤ ਨੂੰ ਚੈੱਕ ਬਾਉਂਸ ਦੇ ਦੋਸ਼ਾਂ ’ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਵਿੱਚ ਕੀਤੀ ਸ਼ਿਕਾਇਤ ਦੇ ਮੁਤਾਬਿਕ ਜੱਗਾ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਨੇ ਸ਼ਿਕਾਇਤ ਕੀਤੀ ਸੀ ਕਿ ਅਗਸਤ 2021 ਵਿੱਚ ਉਸ ਤੋਂ ਸੰਦੀਪ ਕੌਰ ਵਾਸੀ ਪਿੰਡ ਮੱਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨੇ ਤਿੰਨ ਲੱਖ ਰੁਪਿਆ ਉਧਾਰ ਲਿਆ ਸੀ ਜਿਸ ਦੀ ਵਾਪਸੀ ਲਈ ਸੰਦੀਪ ਕੌਰ ਨੇ ਉਸ ਨੂੰ 10 ਮਈ 2022 ਤਾਰੀਖ਼ ਦਾ 3 ਲੱਖ ਰੁਪਏ ਦਾ ਚੈੱਕ ਦਿੱਤਾ ਸੀ।ਇਸ ਚੈੱਕ ਨੂੰ ਕੈਸ਼ ਕਰਾਉਣ ਲਈ ਜਦੋਂ ਸ਼ਿਕਾਇਤ ਕਰਤਾ ਨੇ ਆਪਣੇ ਬੈਂਕ ਨੂੰ ਦਿੱਤਾ ਤਾਂ ਉਹ ਚੈੱਕ ਸੰਦੀਪ ਕੌਰ ਦੇ ਖਾਤੇ ਵਾਲੇ ਬੈਂਕ ਤੋਂ ਬਾਉਂਸ ਹੋ ਕੇ ਵਾਪਸ ਆ ਗਿਆ। ਕੀਤੀ ਸ਼ਿਕਾਇਤ ’ਤੇ ਸੁਣਵਾਈ ਮੁਕੰਮਲ ਹੋਣ ਉੱਤੇ ਅਦਾਲਤ ਵਲੋਂ ਸੰਦੀਪ ਕੌਰ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।