30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਡਾ. ਮਿੰਕੂ ਜਵੰਧਾ ਨੇ ਦਿਵਿਆਂਗ ਬੱਚੇ ਨੂੰ ਭੇਟ ਕੀਤੀ ਟਰਾਈਸਾਈਕਲ

ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪਿੰਡ ਫੱਗੂਵਾਲਾ ਦੇ 15 ਸਾਲਾ ਗੁਰਜੋਤ ਸਿੰਘ ਲਈ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਪਹਿਲਕਦਮੀ ਰਾਹਤ ਲੈ ਕੇ ਆਈ ਹੈ।

Ad Position 21
No active advertisement
ਅਜੀਤ ਡੈਸਕ 30-10-2026
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪਿੰਡ ਫੱਗੂਵਾਲਾ ਦੇ 15 ਸਾਲਾ ਗੁਰਜੋਤ ਸਿੰਘ ਲਈ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਪਹਿਲਕਦਮੀ ਰਾਹਤ ਲੈ ਕੇ ਆਈ ਹੈ। ਸਰੀਰਕ ਅਸਮਰੱਥਾ ਕਾਰਨ ਆਵਾਜਾਈ ਲਈ ਦੂਜਿਆਂ ’ਤੇ ਨਿਰਭਰ ਰਹਿਣ ਵਾਲੇ ਗੁਰਜੋਤ ਨੂੰ ਉਨ੍ਹਾਂ ਨੇ ਟਰਾਈਸਾਈਕਲ ਭੇਟ ਕੀਤੀ, ਜਿਸ ਨਾਲ ਉਸ ਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਵਧੇਰੇ ਆਜ਼ਾਦੀ ਮਿਲ ਸਕੇਗੀ। ਗੁਰਜੋਤ ਸਿੰਘ, ਜਸਵਿੰਦਰ ਸਿੰਘ ਦਾ ਪੁੱਤਰ ਹੈ। ਸਰੀਰਕ ਸਮੱਸਿਆ ਕਾਰਨ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬੱਚੇ ਦੀ ਲੋੜ ਨੂੰ ਸਮਝਦਿਆਂ ਡਾ. ਮਿੰਕੂ ਜਵੰਧਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸ ਦੀ ਸਹੂਲਤ ਲਈ ਟਰਾਈਸਾਈਕਲ ਮੁਹੱਈਆ ਕਰਵਾਈ। ਲੋੜਵੰਦਾਂ ਦੀ ਮਦਦ ਕਰਨਾ ਸਮਾਜਿਕ ਜ਼ਿੰਮੇਵਾਰੀ ਇਸ ਮੌਕੇ ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਗਊ ਸੈੱਸ ਦੀ ਵਸੂਲੀ ਅਤੇ ਖ਼ਰਚੇ ’ਤੇ ਤੁਰੰਤ ’ਵਾਈਟ ਪੇਪਰ’ ਜਾਰੀ ਕਰੇ-ਜਤਿੰਦਰ ਕਾਲੜਾ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24