29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭੋਗ ’ਤੇ ਵਿਸ਼ੇਸ਼- ਸ੍ਰੀਮਤੀ ਯੋਗ ਮਾਇਆ

ਲਹਿਰਾਗਾਗਾ - ਸ੍ਰੀਮਤੀ ਯੋਗ ਮਾਇਆ ਦਾ ਜਨਮ 15 ਫਰਵਰੀ 1954 ਮਾਤਾ ਪ੍ਰਸੰਨੀ ਦੇਵੀ ਦੀ ਕੁੱਖੋਂ ਪਿਤਾ ਬਾਰੂ ਰਾਮ ਦੇ ਲਹਿਰਾਗਾਗਾ ਘਰ ਹੋਇਆ। ਮੁਢਲੀ ਪੜ੍ਹਾਈ ਗਰਲਜ਼ ਸਕੂਲ ਤੋਂ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 30-10-2026
ਲਹਿਰਾਗਾਗਾ - ਸ੍ਰੀਮਤੀ ਯੋਗ ਮਾਇਆ ਦਾ ਜਨਮ 15 ਫਰਵਰੀ 1954 ਮਾਤਾ ਪ੍ਰਸੰਨੀ ਦੇਵੀ ਦੀ ਕੁੱਖੋਂ ਪਿਤਾ ਬਾਰੂ ਰਾਮ ਦੇ ਲਹਿਰਾਗਾਗਾ ਘਰ ਹੋਇਆ। ਮੁਢਲੀ ਪੜ੍ਹਾਈ ਗਰਲਜ਼ ਸਕੂਲ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਚੰਗੀ ਕਾਰਗੁਜ਼ਾਰੀ ਸਦਕਾ ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ’ਚ ਮੈਰਿਟ ਹਾਸਲ ਕੀਤੀ। ਇਸ ਤੋਂ ਬਾਅਦ ਆਪ ਨੇ ਸੰਗਰੂਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉਨ੍ਹਾਂ ਦੀ ਵਿਸ਼ੇਸ਼ ਰੁਚੀ ਸੀ ਅਤੇ ਉਹ ਕਾਲਜ ਦੀ ਹਾਕੀ ਟੀਮ ਦੀ ਕਪਤਾਨ ਵੀ ਰਹੇ। ਉਨ੍ਹਾਂ ਨੇ ਐੱਮ.ਏ., ਬੀ.ਐੱਡ. ਅਤੇ ਜੇ.ਬੀ.ਟੀ. ਵਰਗੀਆਂ ਵਿੱਦਿਅਕ ਯੋਗਤਾਵਾਂ ਹਾਸਲ ਕਰਕੇ ਆਪਣੇ ਅਧਿਆਪਨ ਦੇ ਸਫ਼ਰ ਲਈ ਮਜ਼ਬੂਤ ਆਧਾਰ ਤਿਆਰ ਕੀਤਾ। ਆਪ ਨੇ 15 ਜਨਵਰੀ 1975 ਨੂੰ ਸਰਕਾਰੀ ਨੌਕਰੀ ਵਿੱਚ ਕਦਮ ਰੱਖਿਆ ਅਤੇ ਬਹਾਦਰਪੁਰ ਵਿਖੇ ਆਪਣੀ ਸੇਵਾ ਸ਼ੁਰੂ ਕੀਤੀ। ਸਾਲ 1995 ’ਚ ਪਦ-ਉੱਨਤੀ ਉਪਰੰਤ ਆਪ ਦੀ ਨਿਯੁਕਤੀ ਸਰਕਾਰੀ ਗਰਲਜ਼ ਸਕੂਲ, ਲਹਿਰਾਗਾਗਾ ਵਿਖੇ ਬਤੌਰ ਐੱਸ.ਐੱਸ. ਮਿਸਟ੍ਰੈਸ ਹੋਈ ਅਤੇ ਸਾਲ 2012 ’ਚ ਸੇਵਾਮੁਕਤੀ ਤੱਕ ਉਨ੍ਹਾਂ ਨੇ ਇੱਥੇ ਸੇਵਾ ਨਿਭਾਈ। ਆਪ ਦਾ ਵਿਆਹ 18 ਮਾਰਚ 1980 ਨੂੰ ਪ੍ਰਿੰਸੀਪਲ ਹੰਸ ਰਾਜ ਜੈਨ ਜਵਾਹਰਵਾਲਾ ਵਾਲਿਆਂ ਨਾਲ ਹੋਇਆ। ਆਪ ਦੇ ਘਰ ਦੋ ਬੇਟੀਆਂ ਅਤੇ ਇੱਕ ਬੇਟੇ ਨੇ ਜਨਮ ਲਿਆ। ਵੱਡੀ ਬੇਟੀ ਪ੍ਰਿਯੰਕਾ ਅਧਿਆਪਕਾ ਪਟਿਆਲਾ, ਜਵਾਈ ਗਗਨਦੀਪ ਗੋਇਲ ਐਕਸ਼ਨ ਬਿਜਲੀ ਬੋਰਡ, ਛੋਟੀ ਬੇਟੀ ਲਲਿਤ ਜਯੋਤੀ ਅਧਿਆਪਕਾ ਸੰਗਰੂਰ ਅਤੇ ਜਵਾਈ ਇੰਜੀਨੀਅਰ ਵਰਿੰਦਰ ਕੁਮਾਰ ਸੰਗਰੂਰ ਅਤੇ ਇੱਕ ਬੇਟਾ ਹਰਸ਼ ਅਤੇ ਨੂੰਹ ਮੋਨਿਕਾ ਗਰਗ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਸ੍ਰੀਮਤੀ ਯੋਗ ਮਾਇਆ ਧਾਰਮਿਕ ਵਿਚਾਰਾਂ ਵਾਲੀ ਸ਼ਖ਼ਸੀਅਤ ਸਨ ਅਤੇ ਸਾਰੇ ਧਰਮਾਂ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਰਧਾ ਨਾਲ ਸ਼ਮੂਲੀਅਤ ਕਰਦੇ ਹਨ। ਆਪ ਜੀ ਨਮਿਤ ਰੱਖੇ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਅੱਜ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12:30 ਤੋਂ 1:30 ਵਜੇ ਤੱਕ ਜੀ.ਪੀ.ਐਫ ਧਰਮਸ਼ਾਲਾ ਨੇੜੇ ਬੱਸ ਸਟੈਂਡ ਲਹਿਰਾਗਾਗਾ ਵਿਖੇ ਪਾਏ ਜਾਣਗੇ, ਜਿੱਥੇ ਆਪ ਜੀ ਨੂੰ ਵੱਖ ਵੱਖ ਰਾਜਨੀਤਿਕ ਅਤੇ ਸਮਾਜ ਸੇਵੀ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਵਲੋਂ- ਅਸ਼ੋਕ ਗਰਗ
Ad Position 22
No active advertisement
ਪਿਛਲੀ ਖ਼ਬਰ ਲਾਲ ਲਕੀਰ ਅੰਦਰ ਆਉਣ ਵਾਲੇ ਸੈਂਕੜੇ ਮਾਲਕਾਂ ਨੂੰ ਮਿਲਿਆ ਮਾਲਕੀ ਦਾ ਹੱਕ- ਬਲਦੀਪ ਸਿੰਘ ਅਗਲੀ ਖ਼ਬਰ ਧਰਨੇ ਮਗਰੋਂ ਸਹਿਕਾਰੀ ਸਭਾ ਦੀ ਚੋਣ ਮੁਲਤਵੀ
Ad Position 24