ਧਰਨੇ ਮਗਰੋਂ ਸਹਿਕਾਰੀ ਸਭਾ ਦੀ ਚੋਣ ਮੁਲਤਵੀ
ਭਵਾਨੀਗੜ੍ਹ, 29 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਜਲਾਣ ਵਲੋਂ ਪਿੰਡ ਜਲਾਣ ਵਿਖੇ ਕੋਆਪਰੇਟਿਵ ਸੁਸਾਇਟੀ ਦੀ ਚੋਣ ਕਰਵਾਉਣ ਦੇ ਢੰਗ ’ਤੇ ਇਤਰਾਜ਼ ਜਤਾਉਂਦਿਆਂ ਧਰਨਾ ਦਿੱਤਾ ਗਿਆ। ਇਹ ਧਰਨਾ ਪਿੰਡ ਜਲਾਣ, ਖੇੜੀ ਚੰਦਵਾਂ ਅਤੇ ਸੰਤੋਖਪੁਰਾ ਦੇ ਕਿਸਾਨਾਂ ਵਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ।
ਭਵਾਨੀਗੜ੍ਹ, 29 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਜਲਾਣ ਵਲੋਂ ਪਿੰਡ ਜਲਾਣ ਵਿਖੇ ਕੋਆਪਰੇਟਿਵ ਸੁਸਾਇਟੀ ਦੀ ਚੋਣ ਕਰਵਾਉਣ ਦੇ ਢੰਗ ’ਤੇ ਇਤਰਾਜ਼ ਜਤਾਉਂਦਿਆਂ ਧਰਨਾ ਦਿੱਤਾ ਗਿਆ। ਇਹ ਧਰਨਾ ਪਿੰਡ ਜਲਾਣ, ਖੇੜੀ ਚੰਦਵਾਂ ਅਤੇ ਸੰਤੋਖਪੁਰਾ ਦੇ ਕਿਸਾਨਾਂ ਵਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ। ਧਰਨਾਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੇ ਮੰਡੀਆਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਚੋਣ ਪ੍ਰਕਿਰਿਆ ਚੋਰੀ-ਛਿਪੇ ਕਰਵਾਈ ਜਾ ਰਹੀ ਸੀ ਅਤੇ ਕਿਸਾਨਾਂ ਨੂੰ ਨਾ ਤਾਂ ਵੋਟਰ ਸੂਚੀ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਚੋਣ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਵੋਟਰ ਸੂਚੀ ਅਤੇ ਚੋਣ ਪ੍ਰੋਗਰਾਮ ਬਾਰੇ ਜਾਣਕਾਰੀ ਮੰਗਣ ਦੇ ਬਾਵਜੂਦ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵਲੋਂ ਧੱਕੇ ਨਾਲ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸੁਸਾਇਟੀ ਦਾ ਸਕੱਤਰ ਪਿਛਲੇ ਮਹੀਨੇ ਦੀ 3 ਤਰੀਕ ਤੋਂ ਗੈਰ-ਹਾਜ਼ਰ ਸੀ। ਧਰਨੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਚੋਣ ਹੋਰ ਸਮਾਂ ਦੇ ਕੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਨਿਰਪੱਖ ਢੰਗ ਨਾਲ ਕਰਵਾਈ ਜਾਵੇਗੀ। ਅਧਿਕਾਰੀਆਂ ਦੇ ਭਰੋਸੇ ਮਗਰੋਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮਤਾ ਦਰਜ ਕਰਨ ਤੇ ਚੋਣ ਨਿਗਰਾਨ ਵਲੋਂ ਕਾਰਵਾਈ ਰਜਿਸਟਰ ਵਿੱਚ ਚੋਣ ਮੁਲਤਵੀ ਕਰਨ ਸਬੰਧੀ ਮਤਾ ਦਰਜ ਕਰਨ ਉਪਰੰਤ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਜਲਾਣ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਰਾਣੂ, ਬਲਦੇਵ ਸਿੰਘ ਰਾਣੂ, ਰਾਜਪਾਲ ਸਿੰਘ ਬੋਬੀ, ਚਰਨਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਢੰਡਾ, ਮਨਜੀਤ ਸਿੰਘ ਰਾਣੂ, ਪ੍ਰੇਮ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਪੰਡਿਤ ਰਮੇਸ਼ ਕੁਮਾਰ ਸ਼ਰਮਾ, ਮਾਨ ਸਿੰਘ, ਖੇੜੀ ਚੰਦਵਾਂ ਤੋਂ ਰੁਪਿੰਦਰ ਸਿੰਘ, ਸੰਤੋਖਪੁਰਾ ਤੋਂ ਗੁਰਪ੍ਰੀਤ ਸਿੰਘ ਅਤੇ ਹੈਪੀ ਦੁੱਲਟ, ਪਰਮਜੀਤ ਸਿੰਘ ਰਾਣੂ, ਬਚਿੱਤਰ ਸਿੰਘ ਖਹਿਰਾ ਅਤੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਜਲਾਣ ਸਮੇਤ ਹੋਰ ਕਿਸਾਨ ਹਾਜ਼ਰ ਸਨ।