07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਗੁਲਾਡ਼ੀ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

ਖਨੌਰੀ, 6 ਨਵੰਬਰ (ਬਲਵਿੰਦਰ ਸਿੰਘ ਥਿੰਦ)- ਸਰਕਾਰੀ ਹਾਈ ਸਕੂਲ ਗੁਲਾਡ਼ੀ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸੰਗਰੂਰ ਵਿਖੇ 3 ਤੋਂ 5 ਨਵੰਬਰ ਤੱਕ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਸਾਫਟਬਾਲ ਅੰਡਰ-19 ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਗੁਲਾਡ਼ੀ ਦੀਆਂ ਕੁੜੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਮਗਾ ਜਿੱਤ ਕੇ ਸਕੂਲ ਤੇ ਪਿੰਡ ਦਾ ਮਾਣ ਵਧਾਇਆ।

Ad Position 21
No active advertisement
ਅਜੀਤ ਡੈਸਕ 07-11-2026
ਖਨੌਰੀ, 6 ਨਵੰਬਰ (ਬਲਵਿੰਦਰ ਸਿੰਘ ਥਿੰਦ)- ਸਰਕਾਰੀ ਹਾਈ ਸਕੂਲ ਗੁਲਾਡ਼ੀ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸੰਗਰੂਰ ਵਿਖੇ 3 ਤੋਂ 5 ਨਵੰਬਰ ਤੱਕ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਸਾਫਟਬਾਲ ਅੰਡਰ-19 ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਗੁਲਾਡ਼ੀ ਦੀਆਂ ਕੁੜੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਮਗਾ ਜਿੱਤ ਕੇ ਸਕੂਲ ਤੇ ਪਿੰਡ ਦਾ ਮਾਣ ਵਧਾਇਆ। ਸਕੂਲ ਦੇ ਡੀ.ਪੀ. ਮਾਸਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਦੇ ਦਮ ‘ਤੇ ਇਹ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪਿੰਡ ਦੀਆਂ ਹੋਰ ਹੋਣਹਾਰ ਖਿਡਾਰਨਾਂ ਖੁਸ਼ੀ ਪੁੱਤਰੀ ਸ੍ਰੀ ਦਿਲਬਾਗ ਸਿੰਘ ਮੁਆਲ ਅਤੇ ਨੈਨਸੀ ਪੁੱਤਰੀ ਸ੍ਰੀ ਮਨੀ ਰਾਮ ਉਰਫ਼ ਧਰਮਵੀਰ ਨੈਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੂ ਬਾ ਪੱਧਰੀ ਮੁਕਾਬਲਿਆਂ ਵਿੱਚ ਕੁਸ਼ਤੀ ਦੇ ਖੇਤਰ ਵਿੱਚ ਸੋਨ ਤਮਗੇ ਜਿੱਤ ਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂ ਚਮਕਾਇਆ। ਇਸ ਮੌਕੇ ਸਮਾਜ ਸੇਵੀ ਹਾਰਦਿਕ ਸਿੰਘ ਨੈਨ ਨੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸਾਫਟਬਾਲ ਦੀਆਂ ਜੇਤੂ ਖਿਡਾਰਨਾਂ ਨੂੰ 11,000 ਰੁਪਏ ਅਤੇ ਕੁਸ਼ਤੀ ਵਿੱਚ ਸੋਨ ਤਮਗੇ ਜਿੱਤਣ ਵਾਲੀਆਂ ਖੁਸ਼ੀ ਤੇ ਨੈਨਸੀ ਨੂੰ 11,000-11,000 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਰਪੰਚ ਕਮਲ ਦੇਵੀ ਅਤੇ ਸਤਬੀਰ ਸਿੰਘ ਸ਼ਾਸਤਰੀ ਵੱਲੋਂ ਵੀ ਜੇਤੂ ਬੱਚਿਆਂ ਨੂੰ 5,000-5,000 ਰੁਪਏ ਦੀ ਰਾਸ਼ੀ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਇਸ ਮੌਕੇ ਹਾਰਦਿਕ ਸਿੰਘ ਨੈਨ, ਸਰਪੰਚ ਕਮਲ ਦੇਵੀ, ਸਤਬੀਰ ਸਿੰਘ ਸ਼ਾਸਤਰੀ ਅਤੇ ਰਿਸ਼ੀਪਾਲ ਠੇਕੇਦਾਰ ਨੇ ਜੇਤੂ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਰਾਮਬਾਈ, ਮਾਸਟਰ ਅਮਰਜੀਤ ਸਿੰਘ, ਮੈਡਮ ਸੀਪਾਂ ਰਾਣੀ, ਮੈਡਮ ਰੂਚੀ ਰਾਣੀ, ਮਾਸਟਰ ਸੱਤਪਾਲ ਸਿੰਘ, ਸ਼ਮਸ਼ੇਰ ਸਿੰਘ ਸ਼ੇਰੂ, ਮਾਸਟਰ ਅਮਰੀਕ ਸਿੰਘ, ਮਾਸਟਰ ਰਾਮਫਲ ਸ਼ਾਸਤਰੀ, ਸੋਹਨ ਲਾਲ, ਨਰੇਸ਼ ਕੁਮਾਰ, ਸਤੇਵਾਨ, ਰਾਜਪਾਲ, ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਦਾਸ ਕਾਲਜ ਵਿਚ ਨਵੇਂ ਵਿਦਿਆਰਥੀਆਂ ਲਈ ‘ਆਗਮਨ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਕਾਮਯਾਬ ਰੈਲੀ ਤੋਂ ਬਾਅਦ, ਸਮਿਤ ਸਿੰਘ ਮਾਨ ਦੀ ਅਗਵਾਈ ਵਿੱਚ ਅਮਰਗੜ੍ਹ ਹਲਕੇ ਦਾ ਕਾਂਗਰਸ ਵਰਕਰ 2027 ਲਈ...
Ad Position 24