07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਰਾਹੁਲ ਗਾਂਧੀ ਦੀ ਰੈਲੀ ਤੋਂ ਉਤਸ਼ਾਹਿਤ ਹੋਏ ਕਾਂਗਰਸੀ ਆਗੂ ਆਗਾਮੀ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ - ਦੀਪਕ ਸ਼ਰਮਾ, ਸਾਜਿਦ ਖਾਨ

ਅਹਿਮਦਗੜ੍ਹ, 6 ਨਵੰਬਰ (ਰਣਧੀਰ ਸਿੰਘ ਮਹੋਲੀ)-ਰਾਹੁਲ ਗਾਂਧੀ ਦੀ ਹੋਈ ਇਨਸਾਫ਼ ਰੈਲੀ ਤੋਂ ਉਤਸ਼ਾਹਿਤ ਹਲਕਾ ਅਮਰਗੜ੍ਹ ਤੇ ਸ਼ਹਿਰ ਅਹਿਮਦਗੜ੍ਹ ਦੇ ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਮੀਟਿੰਗਾਂ ਦੌਰਾਨ ਹਲਕਾ ਅਮਰਗੜ੍ਹ ਵਿੱਚ ਆਗਾਮੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰੀ ਬਲਾਕ ਪ੍ਰਧਾਨ ਕਾਂਗਰਸ ਦੀਪਕ ਸ਼ਰਮਾ ਨਾਲ ਕੀਤੀ ਮੀਟਿੰਗ ਦੌਰਾਨ ਇਕੱਤਰ ਹੋਏ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਸਾਜਿਦ ਖਾਨ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ ਚੰਨਾ, ਮਾਰਕੀਟ ਕਮੇਟੀ ਮਲੇਰਕੋਟਲਾ ਦੇ ਸਾਬਕਾ ਚੇਅਰਪਰਸਨ ਗੁਰਮੀਤ ਸਿੰਘ ਨਾਰੀਕੇ, ਯੂਥ ਆਗੂ ਜਸਵਿੰਦਰ ਸਿੰਘ ਜੱਸੀ ਬੋੜਹਾਈ, ਮਾਜਿਦ ਖਾਨ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਝੋਨੇ ਦੇ ਚੱਲ ਰਹੇ ਸੀਜਨ ਦੌਰਾਨ ਖੇਤਾਂ ਦੇ ਵਿੱਚ ਕੰਮ ਕਾਰ ਹੋਣ ਦੇ ਬਾਵਜੂਦ ਵੀ ਹਲਕਾ ਅਮਰਗੜ੍ਹ ਦੇ ਲੋਕਾਂ ਵੱਲੋਂ ਸਮਿਤ ਮਾਨ ਦੀ ਅਗਵਾਈ ਵਿੱਚ ਇਨਸਾਫ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਤੋਂ ਸਪਸ਼ਟ ਹੈ ਕਿ ਸੂਬੇ ਵਿੱਚ ਆਮ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ।

Ad Position 21
No active advertisement
ਬਲਾਕ ਪ੍ਰਧਾਨ ਸ਼ਹਿਰੀ ਦੀਪਕ ਸ਼ਰਮਾ, ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਸਾਜਦ ਖਾਨ। ਤਸਵੀਰ- ਰਣਧੀਰ ਸਿੰਘ ਮਹੌਲੀ 07-11-2026
ਅਹਿਮਦਗੜ੍ਹ, 6 ਨਵੰਬਰ (ਰਣਧੀਰ ਸਿੰਘ ਮਹੋਲੀ)-ਰਾਹੁਲ ਗਾਂਧੀ ਦੀ ਹੋਈ ਇਨਸਾਫ਼ ਰੈਲੀ ਤੋਂ ਉਤਸ਼ਾਹਿਤ ਹਲਕਾ ਅਮਰਗੜ੍ਹ ਤੇ ਸ਼ਹਿਰ ਅਹਿਮਦਗੜ੍ਹ ਦੇ ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਮੀਟਿੰਗਾਂ ਦੌਰਾਨ ਹਲਕਾ ਅਮਰਗੜ੍ਹ ਵਿੱਚ ਆਗਾਮੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰੀ ਬਲਾਕ ਪ੍ਰਧਾਨ ਕਾਂਗਰਸ ਦੀਪਕ ਸ਼ਰਮਾ ਨਾਲ ਕੀਤੀ ਮੀਟਿੰਗ ਦੌਰਾਨ ਇਕੱਤਰ ਹੋਏ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਸਾਜਿਦ ਖਾਨ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ ਚੰਨਾ, ਮਾਰਕੀਟ ਕਮੇਟੀ ਮਲੇਰਕੋਟਲਾ ਦੇ ਸਾਬਕਾ ਚੇਅਰਪਰਸਨ ਗੁਰਮੀਤ ਸਿੰਘ ਨਾਰੀਕੇ, ਯੂਥ ਆਗੂ ਜਸਵਿੰਦਰ ਸਿੰਘ ਜੱਸੀ ਬੋੜਹਾਈ, ਮਾਜਿਦ ਖਾਨ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਝੋਨੇ ਦੇ ਚੱਲ ਰਹੇ ਸੀਜਨ ਦੌਰਾਨ ਖੇਤਾਂ ਦੇ ਵਿੱਚ ਕੰਮ ਕਾਰ ਹੋਣ ਦੇ ਬਾਵਜੂਦ ਵੀ ਹਲਕਾ ਅਮਰਗੜ੍ਹ ਦੇ ਲੋਕਾਂ ਵੱਲੋਂ ਸਮਿਤ ਮਾਨ ਦੀ ਅਗਵਾਈ ਵਿੱਚ ਇਨਸਾਫ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਤੋਂ ਸਪਸ਼ਟ ਹੈ ਕਿ ਸੂਬੇ ਵਿੱਚ ਆਮ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਆਗਾਮੀ ਚੋਣਾਂ ਵਿੱਚ ਕਾਂਗਰਸ ਦਾ ਝੰਡਾ ਬੁਲੰਦ ਕਰਦੇ ਹੋਏ ਅਮਰਗੜ੍ਹ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣ ਲਈ ਪੂਰੀ ਤਰ੍ਹਾਂ ਉਤਾਵਲੇ ਹਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਕਰਕੇ ਹੋਰਾਂ ਲਈ ਬਣਿਆ ਪ੍ਰੇਰਨਾ ਸ੍ਰੋਤ ਅਗਲੀ ਖ਼ਬਰ ਭਾਈ ਗੁਰਦਾਸ ਕਾਲਜ ਵਿਚ ਨਵੇਂ ਵਿਦਿਆਰਥੀਆਂ ਲਈ ‘ਆਗਮਨ’ ਪ੍ਰੋਗਰਾਮ ਕਰਵਾਇਆ
Ad Position 24