ਬੇਰੁਜ਼ਗਾਰਾਂ ਦੀ ਦੀਵਾਲੀ ਖ਼ਾਲੀ ਮੁੱਖ ਮੰਤਰੀ ਦੀ ਕੋਠੀ ਅੱਗੇ ਮਨਾਉਣਗੇ ਬੇਰੁਜ਼ਗਾਰ
ਸੰਗਰੂਰ, 6 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਪਿਛਲੇ ਕਰੀਬ ਪੌਣੇ ਗਿਆਰਾਂ ਮਹੀਨੇ ਤੋਂ ਸਥਾਨਕ ਮੁੱਖ ਮੰਤਰੀ ਦੇ ਸ਼ਹਿਰ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੇ ਦਿਵਾਲੀ ਦਾ ਤਿਉਹਾਰ ਖ਼ਾਲੀ ਦਿਵਾਲੀ ਆਖ ਮੁੱਖ ਮੰਤਰੀ ਦੀ ਕੋਠੀ ਅੱਗੇ ਮਨਾਉਣਗੇ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਭਰਤੀ ਕੈਲੰਡਰ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਪੌਣੇ ਪੰਜ ਸਾਲ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ ਨਾ ਹੀ ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ।
ਬ
ਬੇਰੁਜ਼ਗਾਰਾਂ ਦੀ ਦੀਵਾਲੀ ਖ਼ਾਲੀ ਮੁੱਖ ਮੰਤਰੀ ਦੀ ਕੋਠੀ ਅੱਗੇ ਮਨਾਉਣਗੇ ਬੇਰੁਜ਼ਗਾਰ
07-11-2026
ਸੰਗਰੂਰ, 6 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਪਿਛਲੇ ਕਰੀਬ ਪੌਣੇ ਗਿਆਰਾਂ ਮਹੀਨੇ ਤੋਂ ਸਥਾਨਕ ਮੁੱਖ ਮੰਤਰੀ ਦੇ ਸ਼ਹਿਰ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੇ ਦਿਵਾਲੀ ਦਾ ਤਿਉਹਾਰ ਖ਼ਾਲੀ ਦਿਵਾਲੀ ਆਖ ਮੁੱਖ ਮੰਤਰੀ ਦੀ ਕੋਠੀ ਅੱਗੇ ਮਨਾਉਣਗੇ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਭਰਤੀ ਕੈਲੰਡਰ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਪੌਣੇ ਪੰਜ ਸਾਲ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ ਨਾ ਹੀ ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ।ਉਮਰ ਹੱਦ ਛੋਟ ਦੇਣ ਬਾਰੇ ਵੀ ਸਰਕਾਰ ਨੇ ਅਜੇ ਤੱਕ ਕੋਈ ਕਾਨੂੰਨੀ ਸੋਧ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਮਹਿਜ਼ ਕਾਗਜ਼ੀ ਆਈ ਹੈ।ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਬੇਰੁਜ਼ਗਾਰ ਵਰਗ ਅੰਦਰ ਨਿਰਾਸ਼ਾ ਅਤੇ ਬੇਚੈਨੀ ਹੈ।ਉਨ੍ਹਾਂ ਦੀਆਂ ਡਿਗਰੀਆਂ ਰੱਦੀ ਹੋ ਰਹੀਆਂ ਹਨ। ਹਰੇਕ ਸਾਲ ਦੇ ਆਖਰੀ ਦਿਨ ਭਾਵ 31 ਦਸੰਬਰ ਨੂੰ ਸੈਂਕੜੇ ਬੇਰੁਜ਼ਗਾਰ ਸਰਕਾਰੀ ਨੌਕਰੀ ਲਈ ਫਾਰਮ ਭਰਨ ਤੋਂ ਅਯੋਗ ਹੋ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਸਾਲ 2018 ਵਿੱਚ ਸਿੱਖਿਆ ਵਿਭਾਗ ਵਿੱਚ ਸੇਵਾ ਨਿਯਮਾਂ ਵਿੱਚ ਸੋਧਾਂ ਕੀਤੀਆਂ ਸਨ।ਜਿਸ ਤਹਿਤ ਮਾਸਟਰ ਕੇਡਰ ਦੀ ਭਰਤੀ ਲਈ ਗ੍ਰੈਜੂਏਸ਼ਨ ਵਿੱਚੋ 55 ਫ਼ੀਸਦੀ ਅੰਕ ਲਾਜ਼ਮੀ ਹੋਣ ਦੀ ਸ਼ਰਤ ਥੋਪੀ ਗਈ ਸੀ।ਉਸ ਵੇਲੇ ਬੇਰੁਜ਼ਗਾਰਾਂ ਦੇ ਵਿਰੋਧ ਕਾਰਨ ਇਸਨੂੰ ਵਾਪਸ ਲੈਣਾ ਪਿਆ ਸੀ। ਬੇਰੁਜ਼ਗਾਰ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ 15000 ਅਸਾਮੀਆਂ ਜਾਰੀ ਕਰਵਾਉਣ ,55 ਫੀਸਦੀ ਅੰਕਾਂ ਦੀ ਬੇਤੁਕੀ ਸ਼ਰਤ ਮੁੱਢੋਂ ਰੱਦ ਕਰਵਾਉਣ,ਉਮਰ ਹੱਦ ਛੋਟ,ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ, ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਅਤੇ ਕਰੋਨਾ ਵਲੰਟੀਅਰਾਂ ਨੂੰ ਬਿਨ੍ਹਾਂ ਸ਼ਰਤ ਨੈਸ਼ਨਲ ਹੈਲਥ ਮਿਸ਼ਨ ਤਹਿਤ ਰੈਗੂਲਰ ਭਰਤੀ ਕਰਵਾਉਣ ਲਈ ਮੁੱਖ ਮੰਤਰੀ ਦੀ ਕੋਠੀ ਅੱਗੇ ਦੀਵਾਲੀ ਮਨਾਉਣਗੇ। ਇਸ ਮੌਕੇ ਸੰਦੀਪ ਮੋਫ਼ਰ, ਅਮਨਦੀਪ ਕੌਰ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਸਮੂਹ ਬੇਰੁਜ਼ਗਾਰਾਂ ਨੂੰ 7 ਨਵੰਬਰ 11 ਵਜੇ ਵੇਰਕਾ ਮਿਲਕ ਪਲਾਂਟ ਪਹੁੰਚਣ ਦਾ ਸੱਦਾ ਦਿੱਤਾ।