ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ - ਚੇਅਰਮੈਨ ਸਿੱਧੂ, ਤੋਲਾਵਾਲ
ਮਾਲੇਰਕੋਟਲਾ, 11 ਨਵੰਬਰ ( ਮਨਜਿੰਦਰ ਸਿੰਘ ਸਰੌਦ) - ਪੰਜਾਬ ਨੂੰ ਅੱਜ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ ਜੋ ਵੱਧ ਤੋਂ ਵੱਧ ਬੂਟੇ ਲਗਾ ਕੇ ਸੂਬੇ ਨੂੰ ਮੁੜ ਤੋਂ ਹਰਿਆਲੀ ਵੱਲ ਲਿਆਉਣ ਦੀ ਕੋਸ਼ਿਸ਼ ਕਰਨ ਕਿਉਂਕਿ ਪੰਜਾਬ ਦਾ ਵਾਤਾਵਰਨ ਪਲੀਤ ਹੋਣ ਵੱਲ ਵਧ ਰਿਹਾ ਹੈ ਪ੍ਰੰਤੂ ਇਸ ਪਾਸੇ ਵੱਲ ਕਦੇ ਵੀ ਕਿਸੇ ਨੇ ਗਹਿਰ-ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ । ਸੂਬੇ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਮੂਹ ਸੰਸਥਾਵਾਂ ਤੇ ਪੰਜਾਬੀ ਇਕੱਠੇ ਹੋ ਕੇ ਹੰਭਲਾ ਮਾਰਨ ਤਾਂ ਕਿ ਇਨਸਾਨੀ ਜ਼ਿੰਦਗੀਆਂ ਲਈ ਨਿਆਮਤ ਮੰਨੇ ਜਾਂਦੇ ਪਰ ਪਿਛਲੇ ਸਮੇਂ ਤੋਂ ਖਤਰਾ ਬਣਦੇ ਜਾ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ ।
ਗ
ਗੱਲਬਾਤ ਕਰਦੇ ਹੋਏ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਉੱਘੇ ਸਮਾਜ ਸੇਵੀ ਵੀਰ ਸਿੰਘ ਤੋਲਾਵਾਲ । ਤਸਵੀਰ- ਸਰੌਦ
12-11-2026
ਮਾਲੇਰਕੋਟਲਾ, 11 ਨਵੰਬਰ ( ਮਨਜਿੰਦਰ ਸਿੰਘ ਸਰੌਦ) - ਪੰਜਾਬ ਨੂੰ ਅੱਜ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ ਜੋ ਵੱਧ ਤੋਂ ਵੱਧ ਬੂਟੇ ਲਗਾ ਕੇ ਸੂਬੇ ਨੂੰ ਮੁੜ ਤੋਂ ਹਰਿਆਲੀ ਵੱਲ ਲਿਆਉਣ ਦੀ ਕੋਸ਼ਿਸ਼ ਕਰਨ ਕਿਉਂਕਿ ਪੰਜਾਬ ਦਾ ਵਾਤਾਵਰਨ ਪਲੀਤ ਹੋਣ ਵੱਲ ਵਧ ਰਿਹਾ ਹੈ ਪ੍ਰੰਤੂ ਇਸ ਪਾਸੇ ਵੱਲ ਕਦੇ ਵੀ ਕਿਸੇ ਨੇ ਗਹਿਰ-ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ । ਸੂਬੇ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਮੂਹ ਸੰਸਥਾਵਾਂ ਤੇ ਪੰਜਾਬੀ ਇਕੱਠੇ ਹੋ ਕੇ ਹੰਭਲਾ ਮਾਰਨ ਤਾਂ ਕਿ ਇਨਸਾਨੀ ਜ਼ਿੰਦਗੀਆਂ ਲਈ ਨਿਆਮਤ ਮੰਨੇ ਜਾਂਦੇ ਪਰ ਪਿਛਲੇ ਸਮੇਂ ਤੋਂ ਖਤਰਾ ਬਣਦੇ ਜਾ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਅਤੇ ਵੇਰਕਾ ਦੇ ਸਾਬਕਾ ਏਰੀਆ ਮੈਨੇਜਰ ਗੁਰਜੀਤ ਸਿੰਘ ਸਿੱਧੂ ਬਘਰੌਲ, ਉੱਘੇ ਸਮਾਜ ਸੇਵੀ, ਸਾਬਕਾ ਸਰਪੰਚ ਵੀਰ ਸਿੰਘ ਤੋਲਾਵਾਲ ਨੇ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਪਹਿਲਾਂ ਵਿਕਾਸ ਦੇ ਨਾਂ ’ਤੇ ਸੂਬੇ ਅੰਦਰ ਦਰੱਖਤਾਂ ਦਾ ਕਤਲੇਆਮ ਕੀਤਾ ਗਿਆ । ਸੜਕਾਂ ਕਿਨਾਰੇ ਖੜੇ ਦਰਖਤਾਂ ਨੂੰ ਅਸੀਂ ਖਤਮ ਕਰ ਦਿੱਤਾ । ਧਰਤੀ ਹੇਠਲਾ ਪਾਣੀ ਦੇ ਵੀ ਪਿਛਲੇ ਲੰਬੇ ਸਮੇਂ ਤੋਂ ਬੇਹੱਦ ਡੂੰਘਾਈ ਵੱਲ ਜਾਣ ਕਾਰਨ ਖੇਤੀ ਸੈਕਟਰ ਦੇ ਅੰਦਰ ਕਿਸਾਨ ਵਰਗ ਨੂੰ ਮੁਸ਼ਕਿਲਾਂ ਆ ਰਹੀਆਂ ਹਨ । ਚੇਅਰਮੈਨ ਸਿੱਧੂ ਨੇ ਆਖਿਆ ਕਿ ਜੇਕਰ ਸਮੂਹ ਪੰਜਾਬੀ ਅਤੇ ਸੰਸਥਾਵਾਂ ਵਾਤਾਵਰਨ ਨੂੰ ਬਚਾਉਣ ਦੇ ਲਈ ਅੱਗੇ ਆਉਣ ਤਾਂ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਚੰਗੇ ਵਾਤਾਵਰਨ ’ਚ ਸਾਹ ਲੈ ਸਕਣਗੀਆਂ ।