ਕੈਮਿਸਟ ਐਸੋਸੀਏਸ਼ਨ ਦਾ ਵਫਦ ਸਿਹਤ ਮੰਤਰੀ ਅਤੇ ਅਧਿਕਾਰੀਆਂ ਨੂੰ ਮਿਲਿਆ
ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ)- ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵਫਦ ਜਿਸ ’ਚ ਰਾਕੇਸ਼ ਭੀਖੀ, ਗੁਰਸਰਨ ਸਿੰਘ, ਮਹੇਸ਼ਇੰਦਰ ਸਿੰਘ ਮੇਸ਼ੀ, ਹਰਚਰਨ ਸਿੰਘ ਚੰਨੀ ਅਤੇ ਪ੍ਰੇਮ ਚੰਦ ਗਰਗ ਸ਼ਾਮਿਲ ਸਨ, ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਿਆ।
ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ)- ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵਫਦ ਜਿਸ ’ਚ ਰਾਕੇਸ਼ ਭੀਖੀ, ਗੁਰਸਰਨ ਸਿੰਘ, ਮਹੇਸ਼ਇੰਦਰ ਸਿੰਘ ਮੇਸ਼ੀ, ਹਰਚਰਨ ਸਿੰਘ ਚੰਨੀ ਅਤੇ ਪ੍ਰੇਮ ਚੰਦ ਗਰਗ ਸ਼ਾਮਿਲ ਸਨ, ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਜੁਆਇੰਟ ਕਮਿਸ਼ਨਰ ਸੰਜੀਵ ਗਰਗ, ਸਹਾਇਕ ਜੁਆਇੰਟ ਕਮਿਸ਼ਨਰ ਗੁਰਵਿੰਦਰ ਸਿੰਘ ਅਤੇ ਸਹਾਇਕ ਜੋਇੰਟ ਕਮਿਸ਼ਨਰ ਅਮਿਤ ਦੁੱਗਲ ਵੀ ਇਸ ਸਮੇਂ ਮੌਜੂਦ ਸਨ। ਕੈਮਿਸਟਾਂ ਦੇ ਵਫਦ ਨੇ ਸਿਹਤ ਮੰਤਰੀ ਅਤੇ ਅਧਿਕਾਰੀਆਂ ਦੇ ਅੱਗੇ ਮੁੱਦਾ ਉਠਾਇਆ ਕਿ ਪੁਲਿਸ ਨੂੰ ਬਗੈਰ ਡਰੱਗ ਵਿਭਾਗ ਦੇ ਅਧਿਕਾਰੀਆਂ ਤੋਂ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕਰਨ ਤੋਂ ਰੋਕਿਆ ਜਾਵੇ, ਜਿਸ ਸੰਬੰਧੀ ਸਿਹਤ ਮੰਤਰੀ ਨੇ ਤੁਰੰਤ ਡੀ.ਜੀ.ਪੀ. ਪੰਜਾਬ ਪੁਲਿਸ ਨੂੰ ਫੋਨ ’ਤੇ ਹਦਾਇਤਾਂ ਕੀਤੀਆਂ। ਵਫਦ ਨੇ ਸਿਹਤ ਮੰਤਰੀ ਅੱਗੇ ਮੰਗ ਰੱਖੀ ਕੇ ਚੈਕਿੰਗ ਦੌਰਾਨ ਜਦੋਂ ਕਿਸੇ ਕਮਿਸ਼ਨ ਸ਼ਾਪ ’ਤੇ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਜਦੋਂ ਕਿਸੇ ਕੈਮਿਸਟ ਸ਼ਾਪ ’ਤੇ ਸਭ ਕੁਝ ਸਹੀ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਸ਼ੰਸ਼ਾ ਵੀ ਕੀਤੀ ਜਾਵੇ।