ਯੂਨੀਵਰਸਿਟੀ ਕਾਲਜ ਮੁੂਨਕ ਦੇ ਵਿਦਿਆਰਥੀਆਂ ਨੇ ਆਰਚਰੀ ’ਚ ਮੱਲਾਂ ਮਾਰੀਆਂ
ਮੁੂਨਕ, 11 ਨਵੰਬਰ (ਵਰਿੰਦਰ ਭਾਰਦਵਾਜ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਕੰਪਾਊਂਡ ਰਾਊਂਡ ਆਰਚਰੀ ਟੂਰਨਾਮੈਂਟ (ਲੜਕੇ ਤੇ ਲੜਕੀਆਂ) ਕਰਵਾਏ ਗਏ, ਜਿਸ ਵਿਚ ਯੂਨੀਵਰਸਿਟੀ ਕਾਲਜ ਮੂਨਕ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ, ਜਿਨ੍ਹਾਂ ’ਚੋਂ ਪ੍ਰੀਆ ਨੇ (ਐਮ. ਏ.
ਮੁੂਨਕ, 11 ਨਵੰਬਰ (ਵਰਿੰਦਰ ਭਾਰਦਵਾਜ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਕੰਪਾਊਂਡ ਰਾਊਂਡ ਆਰਚਰੀ ਟੂਰਨਾਮੈਂਟ (ਲੜਕੇ ਤੇ ਲੜਕੀਆਂ) ਕਰਵਾਏ ਗਏ, ਜਿਸ ਵਿਚ ਯੂਨੀਵਰਸਿਟੀ ਕਾਲਜ ਮੂਨਕ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ, ਜਿਨ੍ਹਾਂ ’ਚੋਂ ਪ੍ਰੀਆ ਨੇ (ਐਮ.ਏ. ਪੋਲੀਟੀਕਲ ਸਾਇੰਸ ) ਦੇ ਵਿਦਿਆਰਥੀਆਂ ਨੇ ਵਿਅਕਤੀਗਤ ਕੰਪਾਊਂਡ ਰਾਊਂਡ ਮੁਕਾਬਲੇ ਵਿੱਚ ਬਰਾਉਨ ਮੈਡਲ ਪ੍ਰਾਪਤ ਕੀਤਾ ਅਤੇ ਪ੍ਰੀਆ ਅਤੇ ਅਨਮੋਲ ਸਿੰਘ (ਕਲਾਸ ਪੀ.ਜੀ.ਡੀ.ਸੀ.ਏ) ਨੇ ਕੰਪਾਉਂਡ ਰਾਊਂਡ ਮਿਕਸਡ ਮੁਕਾਬਲਿਆਂ ’ਚ ਬਰਾਉਨ ਮੈਡਲ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ ਮਨਮੀਤ ਕੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਯੂਨੀਵਰਸਿਟੀ ਕਾਲਜ ਮੂਨਕ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਖੇਡਾਂ ਜੀਵਨ ਦਾ ਅਨਿਖੜਵਾਂ ਅੰਗ ਹਨ। ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ’ਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ। ਸੀਨੀਅਰ ਅਧਿਆਪਕ ਡਾ. ਰਜਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਮੂਨਕ ਖੇਡਾਂ ਦੇ ਖੇਤਰ ’ਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ ।