23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਹਲਕਾ ਅਮਰਗੜ੍ਹ ਤੋਂ ਕਾਂਗਰਸ ਦੀ ਟਿਕਟ ਲਈ ਅੱਧੀ ਦਰਜਨ ਆਗੂਆਂ ਦਰਮਿਆਨ ਸਖ਼ਤ ਮੁਕਾਬਲਾ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਵਲੋਂ ਕੀਤੀ ਜਾ ਸਕਦੀ ਹੈ ਟਿਕਟਾਂ ਦੀ ਵੰਡ

ਮਾਲੇਰਕੋਟਲਾ, 22 ਨਵੰਬਰ (ਮਨਜਿੰਦਰ ਸਿੰਘ ਸਰੌਦ)- ਸੂਬੇ ਅੰਦਰ ਵਿਧਾਨ ਸਭਾ ਚੋਣਾਂ ਦੀ ‘ਆਹਟ’ ਦੇ ਚੱਲਦਿਆਂ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਲਈ ਕੀਤੀ ਜਾ ਰਹੀ ਬਿਉਂਤਬੰਦੀ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੀ ਰਾਜਨੀਤਿਕ ਧਰਾਤਲ ‘ਤੇ ਉੱਛਲਕੁੱਦ ਸ਼ੁਰੂ ਹੋ ਚੁੱਕੀ ਹੈ । ਜ਼ਿਲ੍ਹਾ ਮਲੇਰਕੋਟਲਾ ਦੇ 2 ਵਿਧਾਨ ਸਭਾ ਹਲਕਿਆਂ ਅਮਰਗੜ੍ਹ ਤੇ ਮਲੇਰਕੋਟਲਾ ਦੇ ਅੰਦਰ ਵੀ ਰਾਜਨੀਤਿਕ ਧਿਰਾਂ ਖੁੱਲ੍ਹ ਕੇ ਭਖਣ ਲੱਗੇ ਚੋਣ ਮੈਦਾਨ ਵਿੱਚ ਆ ਰਹੀਆਂ ਹਨ ।

Ad Position 21
No active advertisement
ਸਵੀਪ ਮੁਹਿੰਮ ਦੇ ਜ਼ਿਲ੍ਹਾ ਪੱਧਰੀ ਲੇਖ ਲਿਖਣ ਮੁਕਾਬਲੇ ਦੀ ਜੇਤੂ ਵਿਦਿਆਰਥਨਾਂ ਮਦੀਹਾ ਅਤੇ ਸਾਦੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾ. ਰਾਹੀਲਾ। ਤਸਵੀਰ : ਮੁਹੰਮਦ ਹਨੀਫ਼ ਥਿੰਦ 23-11-2026
ਮਾਲੇਰਕੋਟਲਾ, 22 ਨਵੰਬਰ (ਮਨਜਿੰਦਰ ਸਿੰਘ ਸਰੌਦ)- ਸੂਬੇ ਅੰਦਰ ਵਿਧਾਨ ਸਭਾ ਚੋਣਾਂ ਦੀ ‘ਆਹਟ’ ਦੇ ਚੱਲਦਿਆਂ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਲਈ ਕੀਤੀ ਜਾ ਰਹੀ ਬਿਉਂਤਬੰਦੀ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੀ ਰਾਜਨੀਤਿਕ ਧਰਾਤਲ ‘ਤੇ ਉੱਛਲਕੁੱਦ ਸ਼ੁਰੂ ਹੋ ਚੁੱਕੀ ਹੈ । ਜ਼ਿਲ੍ਹਾ ਮਲੇਰਕੋਟਲਾ ਦੇ 2 ਵਿਧਾਨ ਸਭਾ ਹਲਕਿਆਂ ਅਮਰਗੜ੍ਹ ਤੇ ਮਲੇਰਕੋਟਲਾ ਦੇ ਅੰਦਰ ਵੀ ਰਾਜਨੀਤਿਕ ਧਿਰਾਂ ਖੁੱਲ੍ਹ ਕੇ ਭਖਣ ਲੱਗੇ ਚੋਣ ਮੈਦਾਨ ਵਿੱਚ ਆ ਰਹੀਆਂ ਹਨ । ਹਲਕਾ ਅਮਰਗੜ੍ਹ ਦੇ ਅੰਦਰ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਜਸਬੀਰ ਸਿੰਘ ਜੱਸੀ ਮੰਨਵੀਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉੱਥੇ ਹੀ ਕਾਂਗਰਸ, ਅਕਾਲੀ ਦਲ ਵਾਰਿਸ ਪੰਜਾਬ ਦੇ, ਅਕਾਲੀ ਦਲ ਪੁਨਰ ਸਰਜੀਤ ਅਤੇ ਭਾਜਪਾ ਵੱਲੋਂ ਆਪਣੇ ‘ਸਿਆਸੀ ਪੱਤੇ’ ਅਗਲੇ ਦਿਨਾਂ ਨੂੰ ਖੋਲ੍ਹਣ ਦੀ ਸੰਭਾਵਨਾ ਹੈ । ਮੌਜੂਦਾ ਸਮੇਂ ਜਿਹੜੇ ਆਗੂ ਹਲਕੇ ਅੰਦਰ ਵਿਚਰ ਕੇ ਵਰਕਰਾਂ ਦੇ ਦੁੱਖ-ਸੁੱਖ ਵਿੱਚ ਸ਼ਾਮਿਲ ਹੁੰਦਿਆਂ ਉਨ੍ਹਾਂ ਦੇ ਨਾਲ ਰਾਬਤਾ ਬਣਾ ਕੇ ਚੱਲ ਰਹੇ ਹਨ ਉਨ੍ਹਾਂ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਦੁੱਗਰੀ, ਬੀਬੀ ਅਮਨਦੀਪ ਕੌਰ ਖੰਗੂੜਾ, ਹਲਕਾ ਇੰਚਾਰਜ ਸੁਮਿੱਤ ਸਿੰਘ ਮਾਨ, ਨੌਜਵਾਨ ਕਾਂਗਰਸੀ ਆਗੂ ਰੂਬਲ ਨਾਰੀਕੇ ਅਤੇ ਕਮਲ ਧਾਰੀਵਾਲ ਵੱਲੋਂ ਹਾਈਕਮਾਂਡ ਕੋਲੋਂ ਟਿਕਟ ਦੀ ਮੰਗ ਕਰਦਿਆਂ ਹਲਕੇ ਅੰਦਰ ਸੰਭਾਵੀ ਉਮੀਦਵਾਰ ਦੇ ਤੌਰ ‘ਤੇ ਵਿਚਰ ਕੇ ਅਗਲੀ ਰਣਨੀਤੀ ਅਪਣਾਉਂਦਿਆਂ ਹੋਇਆਂ ਆਪਣਾ ‘ਭਵਿੱਖੀ ਸਿਆਸੀ ਸਫ਼ਰ’ ਪੱਧਰਾ ਕੀਤਾ ਜਾ ਰਿਹਾ ਹੈ । ਵਿੱਚ-ਵਿਚਾਲੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਵੱਲੋਂ ਵੀ ਹਲਕਾ ਅਮਰਗੜ੍ਹ ਤੋਂ ਚੋਣ ਲੜਨ ਦੀ ਸਰਗੋਸ਼ੀ ਨੇ ਸਿਆਸੀ ਗਲਿਆਰਿਆਂ ਅੰਦਰ ਚੰਗਾ ‘ਖੌਰੂ’ ਪਾਇਆ ਸੀ । ਦਿਲਚਸਪ ਗੱਲ ਇਹ ਹੈ ਕਿ ਭਾਵੇਂ ਇਨ੍ਹਾਂ ਸਾਰੇ ਹੀ ਆਗੂਆਂ ਵੱਲੋਂ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਆਖਿਆ ਜਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਪਾਰਟੀ ਵੱਲੋਂ ਟਿਕਟ ਸਿਰਫ ਇੱਕ ਆਗੂ ਨੂੰ ਦੇਣੀ ਹੈ । ਵੇਖਣਾ ਹੋਵੇਗਾ ਕਿ ਪਾਰਟੀ ਵੱਲੋਂ ਆਖਰ ਕਿਸ ਆਗੂ ਦੇ ਨਾਮ ‘ਤੇ ਮੋਹਰ ਲਗਾਈ ਜਾਵੇਗੀ । ਉੰਝ ਮੌਜੂਦਾ ਸਮੇਂ ਤਾਂ ਸਾਰੇ ਹੀ ਆਗੂ ਆਪਣੇ ਆਪ ਨੂੰ ਸੰਭਾਵੀ ਉਮੀਦਵਾਰ ਮੰਨ ਕੇ ਚੱਲ ਰਹੇ ਹਨ ਅਤੇ ਟਿਕਟ ਪ੍ਰਾਪਤੀ ਲਈ ਸਾਰੇ ਕਾਂਗਰਸੀ ਆਗੂਆਂ ਦਰਮਿਆਨ ਮੁਕਾਬਲਾ ਸਖ਼ਤ ਹੈ ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ 28 ਨਵੰਬਰ ਨੂੰ ਲੱਗਣ ਵਾਲੇ ਅੱਖਾਂ ਦੇ ਜਾਂਚ ਕੈਂਪ ਦੀਆਂ ਤਿਆਰੀਆਂ ਮੁਕੰਮਲ-ਡਾ. ਰਮੇਸ਼ ਸ਼ਰਮਾ
Ad Position 24