23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕੱਛੂ ਦੀ ਚਾਲ ਚੱਲ ਰਿਹੈ 55 ਕਰੋੜ ਦਾ ਓਵਰ ਬਰਿੱਜ ਦੀ ਉਸਾਰੀ ਦਾ ਕੰਮ

ਧੂਰੀ, 22 ਨਵੰਬਰ (ਲਖਵੀਰ ਸਿੰਘ ਧਾਂਦਰਾ) - ਸਥਾਨਕ ਸ਼ਹਿਰ ਦੀ ਹਿੱਕ ਚੀਰ ਕੇ ਲੰਘਦੇ ਸ਼ੇਰੋਂ ਰਜਵਾਹੇ ਉੱਪਰ ਕਰੀਬ 55 ਕਰੋੜ ਰੁਪਏ ਦੀ ਮੋਟੀ ਲਾਗਤ ਨਾਲ ਬਣ ਰਹੇ ਓਵਰ ਬਰਿੱਜ ਦੀ ਉਸਾਰੀ ਕੱਛੂ ਦੀ ਚਾਲ ਚੱਲਣ ਕਾਰਨ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਲੋਹਾ ਬਾਜ਼ਾਰ ਵਾਲੇ ਰੇਲਵੇ ਫਾਟਕ ਦਿਨ ਵਿੱਚ ਕਈ-ਕਈ ਘੰਟੇ ਬੰਦ ਰਹਿਣ ਕਾਰਨ ਰਾਹਗੀਰਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ।

Ad Position 21
No active advertisement
ਅਜੀਤ ਡੈਸਕ 23-11-2026
ਧੂਰੀ, 22 ਨਵੰਬਰ (ਲਖਵੀਰ ਸਿੰਘ ਧਾਂਦਰਾ) - ਸਥਾਨਕ ਸ਼ਹਿਰ ਦੀ ਹਿੱਕ ਚੀਰ ਕੇ ਲੰਘਦੇ ਸ਼ੇਰੋਂ ਰਜਵਾਹੇ ਉੱਪਰ ਕਰੀਬ 55 ਕਰੋੜ ਰੁਪਏ ਦੀ ਮੋਟੀ ਲਾਗਤ ਨਾਲ ਬਣ ਰਹੇ ਓਵਰ ਬਰਿੱਜ ਦੀ ਉਸਾਰੀ ਕੱਛੂ ਦੀ ਚਾਲ ਚੱਲਣ ਕਾਰਨ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਲੋਹਾ ਬਾਜ਼ਾਰ ਵਾਲੇ ਰੇਲਵੇ ਫਾਟਕ ਦਿਨ ਵਿੱਚ ਕਈ-ਕਈ ਘੰਟੇ ਬੰਦ ਰਹਿਣ ਕਾਰਨ ਰਾਹਗੀਰਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਨਿਵਾਸੀਆਂ ਦੀ ਇਸ ਚਿਰੋਕਣੀ ਮੰਗ ਨੂੰ ਬੂਰ ਪਾਉਂਦਿਆਂ ਬੀਤੇ ਸਮੇਂ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਫਾਟਕਾਂ ਦੇ ਨੇੜਿਓਂ ਲੰਘਦੇ ਸ਼ੇਰੋਂ ਰਜਵਾਹੇ ਉੱਪਰ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਪਰ ਹੁਣ ਬਾਲੀਆ ਸਟੂਡੀਓ ਦੇ ਕੋਲ ਸ਼ੁਰੂ ਹੋਏ ਇਸ ਕੰਮ ਵਿੱਚ ਕੋਈ ਖ਼ਾਸ ਫੁਰਤੀ ਨਜ਼ਰ ਨਹੀਂ ਆ ਰਹੀ। ਰੋਜ਼ਾਨਾ ਲੱਗਦੇ ਲੰਮੇ ਜਾਮਾਂ ਤੋਂ ਅੱਕੇ ਸ਼ਹਿਰੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਜੰਗੀ ਪੱਧਰ ‘ਤੇ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੇ ਇਸ ਜੰਜਾਲ ਤੋਂ ਛੁਟਕਾਰਾ ਮਿਲ ਸਕੇ। ਦੂਜੇ ਪਾਸੇ, ਜਦੋਂ ਇਸ ਮਾਮਲੇ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਤਕਨੀਕੀ ਅਧਿਕਾਰੀ ਵਰਿੰਦਰ ਗਰਗ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਲੋਕਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਦਿਆਂ ਦੱਸਿਆ ਕਿ ਪੁਲ ਦੀ ਉਸਾਰੀ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਪਿੱਲਰਾਂ ਦੀ ਮਜ਼ਬੂਤ ਨੀਂਹ ਰੱਖਣ ਲਈ ਜ਼ਮੀਨ ਦੇ ਅੰਦਰ ਡੂੰਘੀਆਂ ਪਾਈਲਾਂ ਪਾਈਆਂ ਜਾ ਰਹੀਆਂ ਹਨ। ਇਹ ਸਾਰਾ ਕੰਮ ਜ਼ਮੀਨਦੋਜ਼ ਹੋਣ ਕਾਰਨ ਆਮ ਲੋਕਾਂ ਨੂੰ ਬਾਹਰੋਂ ਦਿਖਾਈ ਨਹੀਂ ਦੇ ਰਿਹਾ, ਜਿਸ ਕਰਕੇ ਕੰਮ ਸੁਸਤ ਚੱਲਣ ਦਾ ਭੁਲੇਖਾ ਪੈ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦਸੰਬਰ ਮਹੀਨੇ ਦੇ ਅਖੀਰ ਤੱਕ ਉਸਾਰੀ ਦੀ ਰਫ਼ਤਾਰ ਸਾਫ਼ ਨਜ਼ਰ ਆਉਣ ਲੱਗ ਪਵੇਗੀ ਅਤੇ ਸਾਲ 2027 ਦੇ ਅਖੀਰ ਤੱਕ ਇਸ ਪੁਲ ਨੂੰ ਮੁਕੰਮਲ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ. ਨਾਨਕਿਆਣਾ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ... ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24