23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਬਸਪਾ ਨੇ ਸ਼ੇਰਪੁਰ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ

ਸ਼ੇਰਪੁਰ, 22 ਨਵੰਬਰ (ਮੇਘ ਰਾਜ ਜੋਸ਼ੀ)- ਬਹੁਜਨ ਸਮਾਜ ਪਾਰਟੀ ਦੁਆਰਾ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਫਿਲੌਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਲਕਾ ਮਹਿਲ ਕਲਾਂ ਵੱਲੋਂ ਅੱਜ ਸ਼ੇਰਪੁਰ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸ਼ੇਰਪੁਰ ਤੋਂ ਸਵੇਰੇ 9-00 ਵਜੇ ਰਵਾਨਾ ਹੋਈ ਅਤੇ ਕਾਲਾਬੂਲਾ, ਦਿਦਾਰਗੜ੍ਹ, ਘਨੌਰੀ ਖੁਰਦ, ਸਲੇਮਪੁਰ, ਬਾਦਸ਼ਾਹਪੁਰ, ਹੇੜੀਕੇ, ਈਨਾ ਬਾਜਵਾ, ਖੇੜੀ ਖੁਰਦ, ਖੇੜੀ ਕਲਾਂ, ਗੁਰਮ, ਹਮੀਦੀ, ਠੁੱਲ੍ਹੀਵਾਲ, ਟਿੱਬਾ, ਗੰਡੇਵਾਲ, ਵਜੀਦਪੁਰ ਬਧੇਸਾ, ਮਾਹਮਦਪੁਰ ਆਦਿ ਪਿੰਡਾਂ ਵਿੱਚ ਹੁੰਦੀ ਹੋਈ ਪਿੰਡ ਅਲੀਪੁਰ ਖ਼ਾਲਸਾ ਆ ਕੇ ਸਮਾਪਤੀ ਹੋਈ।

Ad Position 21
No active advertisement
ਅਜੀਤ ਡੈਸਕ 23-11-2026
ਸ਼ੇਰਪੁਰ, 22 ਨਵੰਬਰ (ਮੇਘ ਰਾਜ ਜੋਸ਼ੀ)- ਬਹੁਜਨ ਸਮਾਜ ਪਾਰਟੀ ਦੁਆਰਾ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਫਿਲੌਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਲਕਾ ਮਹਿਲ ਕਲਾਂ ਵੱਲੋਂ ਅੱਜ ਸ਼ੇਰਪੁਰ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸ਼ੇਰਪੁਰ ਤੋਂ ਸਵੇਰੇ 9-00 ਵਜੇ ਰਵਾਨਾ ਹੋਈ ਅਤੇ ਕਾਲਾਬੂਲਾ, ਦਿਦਾਰਗੜ੍ਹ, ਘਨੌਰੀ ਖੁਰਦ, ਸਲੇਮਪੁਰ, ਬਾਦਸ਼ਾਹਪੁਰ, ਹੇੜੀਕੇ, ਈਨਾ ਬਾਜਵਾ, ਖੇੜੀ ਖੁਰਦ, ਖੇੜੀ ਕਲਾਂ, ਗੁਰਮ, ਹਮੀਦੀ, ਠੁੱਲ੍ਹੀਵਾਲ, ਟਿੱਬਾ, ਗੰਡੇਵਾਲ, ਵਜੀਦਪੁਰ ਬਧੇਸਾ, ਮਾਹਮਦਪੁਰ ਆਦਿ ਪਿੰਡਾਂ ਵਿੱਚ ਹੁੰਦੀ ਹੋਈ ਪਿੰਡ ਅਲੀਪੁਰ ਖ਼ਾਲਸਾ ਆ ਕੇ ਸਮਾਪਤੀ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸਰਬਜੀਤ ਸਿੰਘ ਖੇੜੀ, ਹਰਬੰਸ ਸਿੰਘ, ਦਰਸ਼ਨ ਸਿੰਘ ਬਾਜਵਾ, ਡਾ. ਸੋਮਾ ਸਿੰਘ ਗੰਡੇਵਾਲ, ਡਾ. ਜਗਜੀਵਨ ਸਿੰਘ, ਏਕਮ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਹਾਜ਼ਰੀ ਭਰੀ। ਉਹਨਾਂ ਇਹ ਦੱਸਿਆ ਕਿ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਵਾਲੀ ਰੈਲੀ ਜਿਸ ਵਿੱਚ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਸ੍ਰੀ ਆਕਾਸ਼ ਆਨੰਦ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਇੱਕ ਰੈਲੀ ਇਤਿਹਾਸਕ ਹੋਵੇਗੀ ਜੋ ਤੈਅ ਕਰੇਗੀ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਿਹੜੀ ਪਾਰਟੀ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ 29 ਮੁੱਖ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਘਰ ਬਿਠਾਉਣ ਵਾਲੀ ਸਰਕਾਰ ਕਿਸ ਤਰ੍ਹਾਂ ਹੋ ਸਕਦੀ ਹੈ ਸਿੱਖਿਆ ਕ੍ਰਾਂਤੀ ਦੀ ਸ... ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ. ਨਾਨਕਿਆਣਾ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ...
Ad Position 24