‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਤਹਿਤ ਸੰਗਰੂਰ ਜਿਲੇ ਦੀਆਂ ਦੋ ਕਿਤਾਬਾਂ ਲੋਕ ਅਰਪਣ
ਮਸਤੂਆਣਾ ਸਾਹਿਬ, 22 ਨਵੰਬਰ (ਦਮਦਮੀ)-ਨਵੀਂਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਤਹਿਤ ਮਨਦੀਪ ਕੌਰ ਜੱਸੀ ਤੇ ਨਵਜੋਤ ਕੌਰ ਦੀ ਸੰਪਾਦਨਾ ਹੇਠ ਤਿਆਰ ਕੀਤੀਆਂ ਸੰਗਰੂਰ ਜ਼ਿਲ੍ਹੇ ਦੇ ਬਾਲ ਸਾਹਿਤਕਾਰਾਂ ਦੀਆਂ 2 ਕਿਤਾਬਾਂ ਦਾ ਲੋਕ ਅਰਪਣ ਸਮਾਰੋਹ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਏਡੀਸੀ ਸੰਗਰੂਰ ਸੁਖਚੈਨ ਸਿੰਘ ਪਾਪੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੇਂਦਰੀ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਸਰਦਾਰ ਰਮਨਦੀਪ ਸਿੰਘ ਭੰਗੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਸੁੱਖੀ ਬਾਠ ਜੀ ਦੇ ਇਸ ਉਪਰਾਲੇ ਲਈ ਬਹੁਤ ਪ੍ਰਸੰਸਾ ਕੀਤੀ ਤੇ ਬੱਚਿਆਂ ਨੂੰ ਇਸ ਤੋਂ ਲਾਹਾ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ ।
ਕ
ਕਿਤਾਬਾਂ ਲੋਕ ਅਰਪਣ ਕਰਦੇ ਹੋਏ ਦਾ ਦ੍ਰਿਸ਼। ਤਸਵੀਰ-ਮੁਕੇਸ਼ ਕੁਮਾਰ
23-11-2026
ਮਸਤੂਆਣਾ ਸਾਹਿਬ, 22 ਨਵੰਬਰ (ਦਮਦਮੀ)-ਨਵੀਂਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਤਹਿਤ ਮਨਦੀਪ ਕੌਰ ਜੱਸੀ ਤੇ ਨਵਜੋਤ ਕੌਰ ਦੀ ਸੰਪਾਦਨਾ ਹੇਠ ਤਿਆਰ ਕੀਤੀਆਂ ਸੰਗਰੂਰ ਜ਼ਿਲ੍ਹੇ ਦੇ ਬਾਲ ਸਾਹਿਤਕਾਰਾਂ ਦੀਆਂ 2 ਕਿਤਾਬਾਂ ਦਾ ਲੋਕ ਅਰਪਣ ਸਮਾਰੋਹ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਏਡੀਸੀ ਸੰਗਰੂਰ ਸੁਖਚੈਨ ਸਿੰਘ ਪਾਪੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੇਂਦਰੀ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਸਰਦਾਰ ਰਮਨਦੀਪ ਸਿੰਘ ਭੰਗੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਸੁੱਖੀ ਬਾਠ ਜੀ ਦੇ ਇਸ ਉਪਰਾਲੇ ਲਈ ਬਹੁਤ ਪ੍ਰਸੰਸਾ ਕੀਤੀ ਤੇ ਬੱਚਿਆਂ ਨੂੰ ਇਸ ਤੋਂ ਲਾਹਾ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ । ‘ਅਜੀਤ’ ਉਪ ਦਫ਼ਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੁੜਨ ਦਾ ਸੱਦਾ ਦਿੱਤਾ ਤੇ ‘ਨਵੀਂਆਂ ਕਲਮਾਂ ਨਵੀਂ ਉਡਾਣ’ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸੁਖੀ ਬਾਠ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਨੇ ਪ੍ਰੋਜੈਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਗੁਰਵਿੰਦਰ ਸਿੰਘ ਕਾਂਗੜ ਪ੍ਰੋਜੈਕਟ ਸੀਨੀਅਰ ਸਹਿ ਇੰਚਾਰਜ ਅਤੇ ਮਾਸਟਰ ਹਰਬੰਸ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਭੀਮ ਸਿੰਘ ਸਟੇਟ ਟ੍ਰੇਨਿੰਗ ਕੋਆਰਡੀਨੇਟਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮਨਦੀਪ ਕੌਰ ਜੱਸੀ ਤੇ ਨਵਜੋਤ ਕੌਰ ਦੋਵੇਂ ਸੰਪਾਦਕਾਂ ਨੇ ਸੰਗਰੂਰ ਜ਼ਿਲ੍ਹੇ ਦੀਆਂ ਇਹਨਾਂ ਦੋਵੇਂ ਕਿਤਾਬਾਂ ਬਾਰੇ ਤੇ ਬਾਲ ਸਹਿਤਕਾਰਾਂ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਏ ਲਗਭਗ 25 ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਤਹਿਤ ਆਪਣੀਆਂ ਲਿਖੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਰਦਾਰ ਅਵਤਾਰ ਸਿੰਘ ਚੋਟੀਆਂ ਪ੍ਰੋਜੈਕਟ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਆਏ ਹੋਏ ਮੁੱਖ ਮਹਿਮਾਨ, ਸਮੂਹ ਗਾਈਡ ਅਧਿਆਪਕਾਂ, ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਸ਼ਾਮਲ ਹੋ ਕੇ ਹਾਜ਼ਰ ਬਾਲ ਲੇਖਕਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ, ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰਾਜੈਕਟ ਇੰਚਾਰਜ, ਰਮਨਦੀਪ ਸਿੰਘ ਭੰਗੂ ਸੁਪਰਡੈਂਟ ਕੇਂਦਰੀ ਜੇਲ੍ਹ ਸੰਗਰੂਰ,ਸਰਦਾਰ ਸੁਖਵਿੰਦਰ ਸਿੰਘ ਫੁੱਲ,ਸ ਅਵਤਾਰ ਸਿੰਘ ਚੋਟੀਆਂ ਮੁੱਖ ਸਲਾਹਕਾਰ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ, ਭੀਮ ਸਿੰਘ ਇੰਟਰਨੈਸ਼ਨਲ ਕੋਆਰਡੀਨੇਟਰ ਆਨਲਾਈਨ ਟ੍ਰੇਨਿੰਗ, ਸ਼ਸ਼ੀ ਬਾਲਾ, ਮਨਦੀਪ ਕੌਰ ਜੱਸੀ,ਨਵਜੋਤ ਕੌਰ,ਮੈਡਮ ਸੁਖਵਿੰਦਰ ਕੌਰ ਪਿੰਕੀ ਸਪਸ ਚੂੜਲ ਕਲਾਂ, ਸੰਦੀਪ ਕੌਰ ਬੈਨੀਪਾਲ, ਸ ਗੁਰਪ੍ਰੀਤ ਸਿੰਘ, ਮਾਸਟਰ ਇੰਦਰਪਾਲ ਸਿੰਘ, ਸੁਮਿਤ ਕੁਮਾਰ ਲੈਕਚਰਾਰ ਆਲੋਵਾਲ, ਸੁਖਪਾਲ ਸਿੰਘ, ਇੰਜੂ ਬਾਲਾ ਚੂੜਲ ਕਲਾਂ, ਰਮਨਦੀਪ ਕੌਰ ਅਕਾਲ ਸੀਨੀਅਰ ਸੈਕੈਂਡਰੀ ਸਕੂਲ ਬਹਾਦਰਪੁਰ ਮਸਤੂਆਣਾ ਸਾਹਿਬ ,ਕੁਲਦੀਪ ਕੌਰ ਮੁੱਖ ਅਧਿਆਪਕਾ ਸਪਸ ਢੰਡੋਲੀ ਕਲਾਂ,ਸੰਦੀਪ ਕੌਰ ਤੇਜੇ ਪਟਿਆਲਾ, ਹਰਜਿੰਦਰ ਕੌਰ ਨਰਾਇਣਗੜ੍ਹ, ਵੀਰਪਾਲ ਕੌਰ ਗੰਡੂਆਂ, ਬਲਜੀਤ ਕੌਰ ਬਡਰੁੱਖਾਂ, ਹਰਬੰਸ ਸਿੰਘ ਦੁੱਗਾਂ ਤੇ ਕਾਫੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਤੇ ਗਾਇਡ ਅਧਿਆਪਕ ਆਦਿ ਹਾਜ਼ਰ ਸਨ।