22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪੰਜਾਬ ਵਿੱਚ 76 ਹਜ਼ਾਰ ਨੌਕਰੀਆਂ ਦੇਣ ਦਾ ਕੀਤਾ ਦਾਅਵਾ ਕੋਰਾ ਝੂਠ - ਭਾਜਪਾ ਆਗੂ

ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਝ ਅਖਬਾਰਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ 76 ਹਜਾਰ ਬੇਰੋਜਗਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ ਹਨ । ਜਿੰਦਲ ਨੇ ਕੈਬਨਿਟ ਮੰਤਰੀ ਅਰੋੜਾ ਦੇ ਬਿਆਨ ਦੀ ਨਿਖੇਧੀ ਕਰਦਿਆ ਕਿਹਾ ਕਿ ਜੇ ਪੰਜਾਬ ਦੇ ਬੇਰੋਜਗਾਰਾ ਨੂੰ 76 ਹਜਾਰ ਨੌਕਰੀਆਂ ਦਿੱਤੀਆ ਹੁੰਦੀਆ ਤਾਂ ਅੱਜ ਪੰਜਾਬ ਦੇ ਸਰਕਾਰੀ ਦਫਤਰ, ਸਕੂਲ-ਕਾਲਜ ਅਤੇ ਹਸਪਤਾਲ ਖਾਲੀ ਨਾ ਹੁੰਦੇ।

Ad Position 21
No active advertisement
ਅਜੀਤ ਡੈਸਕ 23-11-2026
ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਝ ਅਖਬਾਰਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ 76 ਹਜਾਰ ਬੇਰੋਜਗਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ ਹਨ । ਜਿੰਦਲ ਨੇ ਕੈਬਨਿਟ ਮੰਤਰੀ ਅਰੋੜਾ ਦੇ ਬਿਆਨ ਦੀ ਨਿਖੇਧੀ ਕਰਦਿਆ ਕਿਹਾ ਕਿ ਜੇ ਪੰਜਾਬ ਦੇ ਬੇਰੋਜਗਾਰਾ ਨੂੰ 76 ਹਜਾਰ ਨੌਕਰੀਆਂ ਦਿੱਤੀਆ ਹੁੰਦੀਆ ਤਾਂ ਅੱਜ ਪੰਜਾਬ ਦੇ ਸਰਕਾਰੀ ਦਫਤਰ, ਸਕੂਲ-ਕਾਲਜ ਅਤੇ ਹਸਪਤਾਲ ਖਾਲੀ ਨਾ ਹੁੰਦੇ। ਪੰਜਾਬ ਦੇ ਕਈ ਦਫਤਰਾ ਵਿੱਚ ਅਹੂਦੇ ਖਾਲੀ ਪਏ ਹਨ। ਲੋਕਾ ਨੂੰ ਆਪਣੇ ਕੰਮ-ਕਾਰ ਕਰਵਾਉਣ ਲਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਜੀਵਨ ਜਿੰਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਦੇ ਇਸ ਝੂਠੇ ਦਾਅਵਿਆ ਨੂੰ ਖਾਰਜ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਅਮਨ ਅਰੋੜੇ ਦਾ ਦਿੱਤਾ ਬਿਆਨ ਅੱਜ ਦੇ ਨੌਜਵਾਨਾ ਨੂੰ ਧੋਖਾ ਦੇਣ ਵਾਲਾ ਬਿਆਨ ਹੈ । ਇਸ ਮੌਕੇ ਉਪਰ ਸਤਵੰਤ ਸਿੰਘ ਪੂਨੀਆ ਸੀਨੀਅਰ ਭਾਜਪਾ ਆਗੂ, ਵਿਜੇ ਸਾਹਨੀ ਜ਼ਿਲ੍ਹਾ ਜਨਰਲ ਸਕੱਤਰ, ਪਰਮਿੰਦਰ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਪਿੰਕੀ ਪ੍ਰਧਾਨ ਓ.ਬੀ.ਸੀ. ਮੌਰਚਾ, ਕੌਸਲ ਸ਼ਰਮਾ ਜ਼ਿਲ੍ਹਾ ਮੀਡੀਆ ਇੰਚਾਰਜ, ਨਿਰਭੈ ਸਿੰਘ ਛੰਨਾ ਜ਼ਿਲ੍ਹਾ ਸਕੱਤਰ ਅਤੇ ਤਰੁਵਰ ਸਿੰਗਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਅਨਮੋਲ ਸਿਧਾਂਤ ਸਾਡੇ ਜੀਵਨ ਲਈ ਮਾਰਗ ਦਰਸ਼ਨ-ਸੰਤ ਸੇਖਾ ਵਾਲੇ ਅਗਲੀ ਖ਼ਬਰ ਸਲਾਈਟ ਵਿਖੇ ਮੈਟਲੈਬ ਤਕਨੀਕਾਂ ਬਾਰੇ ਵਰਕਸ਼ਾਪ ਕਰਵਾਈ ਗੁਰਮਤਿ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ
Ad Position 24