28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲ ਅਕੈਡਮੀ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ

ਚੀਮਾ ਮੰਡੀ, 28 ਨਵੰਬਰ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ)-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਚੀਮਾਂ (ਪੀ. ਐੱਸ.

Ad Position 21
No active advertisement
ਅਕਾਲ ਅਕੈਡਮੀ ਚੀਮਾ ਵਿਖੇ ਕਰਵਾਈ ਅਥਲੈਟਿਕਸ ਮੀਟ ਦੌਰਾਨ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਾਕਾ ਵੀਰ ਜੀ ਨਾਲ ਪ੍ਰਿੰਸੀਪਲ ਗੁਰਪ੍ਰੀਤ ਕੌਰ। ਤਸਵੀਰ-ਗੁਰਜੀਤ ਸਿੰਘ ਚਹਿਲ 29-11-2026
ਚੀਮਾ ਮੰਡੀ, 28 ਨਵੰਬਰ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ)-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਚੀਮਾਂ (ਪੀ.ਐੱਸ.ਈ.ਬੀ.) ‘ਚ 29ਵੀਂ ਸਲਾਨਾ ਅੰਤਰ ਹਾਊਸ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵਿਦਿਆਰਥੀਆਂ ਨੇ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ, ਰਿਲੇਅ ਦੋੌੜ, ਲੰਮੀ ਛਾਲ਼, ਗੋਲਾ ਸੁੱਟਣ ਅਤੇ ਛੋਟੇ ਬੱਚਿਆਂ ਨੇ ਫਰੋਗ ਰੇਸ ,ਬੈਕ ਰੇਸ,ਸਪੂਨ ਰੇਸ ਆਦਿ ਖੇਡਾਂ ‘ਚ ਉਤਸ਼ਾਹ ਨਾਲ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਸਬ ਤਹਿਸੀਲ ਚੀਮਾਂ ਤੋਂ ਨਾਇਬ ਤਹਿਸੀਲਦਾਰ ਸ੍ਰੀਮਤੀ ਰੀਤੂ ਕਪੂਰ, ਥਾਣਾ ਚੀਮਾਂ ਤੋਂ ਐਸ. ਐਚ. ਓ. ਰਾਜ ਕੁਮਾਰ ਨੇ ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਹੌਸਲਾ ਅਫਜ਼ਾਈ ਕੀਤੀ। ਸ਼੍ਰੀਮਤੀ ਰਿਤੂ ਕਪੂਰ ਵੱਲੋਂ ਮਾਰਚ ਪਾਸਟ ਦੌਰਾਨ ਬੱਚਿਆਂ ਤੋਂ ਸਲਾਮੀ ਲਈ ਗਈ ਅਤੇ ਖੇਡ ਮਿਸ਼ਾਲ ਜਲਾ ਕੇ ਗੁਬਾਰੇ ਉਡਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਸ਼੍ਰੀਮਤੀ ਰਿਤੂ ਕਪੂਰ ਅਤੇ ਸ਼੍ਰੀ ਰਾਜ ਕੁਮਾਰ ਵੱਲੋਂ ਸਟੇਟ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਜਨਮ ਅਸਥਾਨ ਸਾਹਿਬ ਚੀਮਾ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ ਨੇ ਵਿਸ਼ੇਸ਼ ਸ਼ਿਰਕਤ ਕੀਤੀ, ਜਿਨ੍ਹਾਂ ਭਾਈ ਕਰਮਜੀਤ ਸਿੰਘ ਸੇਵਾਦਾਰ ਅਕਾਲ ਅਕੈਡਮੀ ਜੋਨ, ਜਗਾਰਾਮ ਤੀਰਥ, ਬੀਬੀ ਪਰਮਜੀਤ ਕੌਰ ਚੀਮਾ, ਭਾਈ ਨਿਰਵੈਲ ਸਿੰਘ ਹੈਡ ਕਲਗੀਧਰ ਟਰੱਸਟ ਚੀਮਾਂ ਸਾਹਿਬ, ਭਾਈ ਸਿਮਰਜੀਤ ਸਿੰਘ, ਮੈਡਮ ਨੀਨਾ ਸ਼ਰਮਾ ਪ੍ਰਿੰਸੀਪਲ ਅਕਾਲ ਅਕੈਡਮੀ ਚੀਮਾ (ਸੀ.ਬੀ.ਐਸ.ਈ ) ਅਤੇ ਮੈਗਾ ਕਲਸਟਰ ਹੈਡ ਨੇ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀ ਭਰੀ । ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਅੰਤਰ ਹਾਊਸ ਮੁਕਾਬਲੇ ‘ਚ ਅਜੈ, ਅਭੈ, ਅਮੁਲ ਅਤੇ ਅਤੁਲ ਹਾਊਸ ‘ਚੋਂ ਅਮੁੱਲ ਹਾਊਸ ਨੇ ਓਵਰਾਲ ਟਰਾਫ਼ੀ ਜਿੱਤੀ। ਅਕੈਡਮੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਵੱਲੋਂ ਮਾਪਿਆਂ ਅਤੇ ਪੁੱਜੇ ਮਹਿਮਾਨਾ ਨੂੰ ਜੀ ਆਇਆ ਕਿਹਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕੰਨਿਆ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਵਲੋਂ ਸਟੇਟ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਮੋਹਰੀ ਸਥਾ... ਅਗਲੀ ਖ਼ਬਰ ਸ਼ਰਧਾ ਅਤੇ ਉਤਸ਼ਾਹ ਨਾਲ਼ ਕਰਵਾਇਆ ਧਾਰਮਿਕ ਸਮਾਗਮ
Ad Position 24