29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅਣਪਛਾਤੇ ਮੋਟਰ ਸਾਈਕਲ ਸਵਾਰ ਵਾਲੀਆਂ ਖੋਹ ਕੇ ਫਰਾਰ

ਮੂਨਕ, 29 ਨਵੰਬਰ (ਪ੍ਰਵੀਨ ਮਦਾਨ)-ਸਥਾਨਕ ਸ਼ਹਿਰ ਵਿੱਚ ਅੱਜ ਸ਼ਾਮ ਨੂੰ ਅਣਪਛਾਤੇ ਮੋਟਰ ਸਾਈਕਲ ਸਵਾਰ ਔਰਤ ਤੋਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਬੇਟੇ ਪੇਸ਼ਲ ਬਾਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਕਾਤਾਂ ਦੇਵੀ ਪੁਰਾਣੀ ਤਹਿਸੀਲ ਕੋਲ ਬਣੇ ਉਨ੍ਹਾਂ ਦੇ ਘਰ ਨੇੜੇ ਪਿੱਪਲ ਦੇ ਥੱਲੇ ਬਣੇ ਥੜ੍ਹੇ ’ਤੇ ਬਾਹਰ ਬੈਠੇ ਸਨ।

Ad Position 21
No active advertisement
ਅਜੀਤ ਡੈਸਕ 30-11-2026
ਮੂਨਕ, 29 ਨਵੰਬਰ (ਪ੍ਰਵੀਨ ਮਦਾਨ)-ਸਥਾਨਕ ਸ਼ਹਿਰ ਵਿੱਚ ਅੱਜ ਸ਼ਾਮ ਨੂੰ ਅਣਪਛਾਤੇ ਮੋਟਰ ਸਾਈਕਲ ਸਵਾਰ ਔਰਤ ਤੋਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਬੇਟੇ ਪੇਸ਼ਲ ਬਾਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਕਾਤਾਂ ਦੇਵੀ ਪੁਰਾਣੀ ਤਹਿਸੀਲ ਕੋਲ ਬਣੇ ਉਨ੍ਹਾਂ ਦੇ ਘਰ ਨੇੜੇ ਪਿੱਪਲ ਦੇ ਥੱਲੇ ਬਣੇ ਥੜ੍ਹੇ ’ਤੇ ਬਾਹਰ ਬੈਠੇ ਸਨ। ਸ਼ਾਮ ਦੇ ਸਮੇ ਦੋ ਅਗਿਆਤ ਵਿਅਕਤੀ ਆਏ ਤੇ ਕਿਸੇ ਦਾ ਘਰ ਪੁੱਛਣ ਦੇ ਬਹਾਨੇ ਨਾਲ ਉਨ੍ਹਾਂ ਕੋਲ ਆਏ ਅਤੇ ਕੰਨਾਂ ਵਿੱਚੋਂ ਵਾਲੀਆਂ ਖੋਹ ਕੇ ਮੋਟਰ ਸਾਈਕਲ ’ਤੇ ਫਰਾਰ ਹੋ ਗਏ। ਵਾਲੀਆਂ ਦਾ ਵਜਨ ਲਗਭਗ ਇਕ ਤੋਲੇ ਦੇ ਕਰੀਬ ਸੀ। ਇਸ ਦੌਰਾਨ ਕੁੱਝ ਨੋਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਬਲਰਾ ਰੋਡ ਕੋਲ ਜਾ ਕੇ ਅੱਖੋਂ ਪਰੋਖੇ ਹੋ ਗਏ। ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਹੈ। ਇਸ ਘਟਨਾ ਤੋਂ ਲਗਭਗ 10 ਦਿਨ ਪਹਿਲਾਂ ਨਜ਼ਦੀਕੀ ਪਿੰਡ ਸਲੇਮਗੜ੍ਹ ਵਿਖੇ ਵੀ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਮੁਖਤਿਆਰ ਕੌਰ ਪਤਨੀ ਜੱਗਾ ਸਿੰਘ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਗਈਆਂ ਸਨ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਮੂਨਕ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਲੋਕਾਂ ਅੰਦਰ ਚੋਰਾਂ ਅਤੇ ਝਪਟਮਾਰਾਂ ਨੂੰ ਲੈ ਕੇ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਸਮਾਜ ਸੇਵੀ ਵਿਜੇ ਕਾਮਰੇਡ ਨੇ ਦੱਸਿਆ ਕਿ ਸ਼ਹਿਰ ਤੇ ਆਸ ਪਾਸ ਗੁੰਡਾਗਰਦੀ ਅਤੇ ਲੁੱਟ ਖੋਹ ਵਿੱਚ ਬਹੁਤ ਵਾਧਾ ਹੋਇਆ ਹੈ । ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਗਲਤ ਅਨਸਰਾਂ ਨੂੰ ਨੱਥ ਪਾਈ ਜਾਵੇ। ਜਦੋਂ ਇਸ ਸੰਬੰਧੀ ਐੱਸ ਐੱਚ. ਓ. ਮੂਨਕ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਕਾਰਵਾਈ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਧੂਰੀ ਗੇਟ ਮਾਰਕਿਟ ਦੇ ਦੁਕਾਨਦਾਰਾਂ ਨੇ ਨਵੇਂ ਆਏ ਟਰੈਫ਼ਿਕ ਇੰਚਾਰਜ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕੰਬੋਜ ਬਰਾਦਰੀ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਰਾਜਨੀਤਿਕ ਪਾਰਟੀਆਂ ਦੇਣ ਟਿਕਟ - ਮੁਹੰਮਦ ਸ਼ਬੀਰ ਬਿੱਲੂ
Ad Position 24