ਖੋਸਾ ਦਲ ਸਿੰਘ, 1 ਜਨਵਰੀ (ਮਨਪ੍ਰੀਤ ਸਿੰਘ ਸੰਧੂ)-ਪਿੰਡ ਖੋਸਾ ਦਲ ਸਿੰਘ ਵਾਲਾ ਦੇ ਚੰਦੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦ ਬਲਵਿੰਦਰ ਸਿੰਘ ਚੰਦੀ ਸਪੁੱਤਰ ਪਿਆਰਾ ਸਿੰਘ ਚੰਦੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ | ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਚੰਦੀ ਪਰਿਵਾਰ ਤੇ ਇਲਾਕੇ ਅੰਦਰ ਭਾਰੀ ਸੋਗ ਦੀ ਲਹਿਰ ਹੈ | ਇਸ ਮੌਕੇ ਕੁਲਦੀਪ ਸਿੰਘ ਢਿੱਲੋਂ, ਸੁਖਦੇਵ ਸਿੰਘ ਸਰਪੰਚ ਮਣਕੀਆਂ ਵਾਲੀ, ਤਜਿੰਦਰ ਸਿੰਘ ਮਰੂੜ, ਬਲਜਿੰਦਰ ਸਿੰਘ ਖੋਸਾ ਕੋਠੇ, ਬਲਜਿੰਦਰ ਸਿੰਘ ਖੋਸਾ ਕੋਠੇ, ਬਲਜੀਤ ਸਿੰਘ ਖੋਸਾ ਕੋਠੇ, ਜਲੌਰ ਸਿੰਘ ਮਣਕੀਆਂ ਵਾਲੀ, ਕੁਲਜੀਤ ਸਿੰਘ ਸਰਪੰਚ ਬੋੜੇ, ਚਮਕੌਰ ਸਿੰਘ ਪ੍ਰਧਾਨ ਖੋਸਾ, ਮਾਸਟਰ ਬਲਜਿੰਦਰ ਸਿੰਘ ਖੋਸਾ, ਬਰਜਿੰਦਰ ਸਿੰਘ ਸਰਪੰਚ ਖੋਸਾ, ਪਰਮਿੰਦਰ ਸਿੰਘ ਮਿੰਟਾ ਖੋਸਾ, ਗੁਰਵਿੰਦਰ ਸਿੰਘ ਸੰਧੂ ਮੈਡੀਕਲ, ਸੁਖਚੈਨ ਸਿੰਘ ਭੁੱਲਰ ਕੋਹਾਲਾ, ਗੁਰਭਜਨ ਸਿੰਘ ਖੋਸਾ, ਡਾ. ਇਕਬਾਲ ਸਿੰਘ ਆਦਿ ਨੇ ਚੰਦੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ | ਬਲਵਿੰਦਰ ਸਿੰਘ ਚੰਦੀ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ 3 ਜਨਵਰੀ ਨੂੰ ਦੁਪਹਿਰ 1 ਵਜੇ ਪਿੰਡ ਖੋਸਾ ਦਲ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ |