09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੋਟਰਸਾਈਕਲ ਸਵਾਰ ਚੋਰ ਦੁਕਾਨ ਦੇ ਬਾਹਰ ਪਿਆ ਸਾਮਾਨ ਚੱੁਕ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 03-01-2026
ਗੁਰੂਹਰਸਹਾਏ, 2 ਜਨਵਰੀ (ਕਪਿਲ ਕੰਧਾਰੀ)-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਜੈ ਸ਼ਿਵ ਟੈਲੀਕਾਮ ਦੁਕਾਨ ਦੇ ਬਹਾਰ ਰੱਖਿਆ ਸਾਮਾਨ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਲੈ ਕੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਦੁਕਾਨ ਮਾਲਕ ਦੀਪੂ ਗਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਰੋਜ਼ ਦੁਕਾਨ ਦੇ ਬਾਹਰ ਸਾਮਾਨ ਰੱਖਿਆ ਜਾਂਦਾ ਹੈ ਤੇ 1 ਜਨਵਰੀ ਨੂੰ ਵੀ ਉਨ੍ਹਾਂ ਵਲੋਂ ਦੁਕਾਨ ਦੇ ਬਾਹਰ ਸਾਮਾਨ ਰੱਖਿਆ ਗਿਆ | ਉਨ੍ਹਾਂ ਦੱਸਿਆ ਕਿ ਜਦ ਉਹ ਸ਼ਾਮ ਨੂੰ ਦੁਕਾਨ ਬੰਦ ਕਰਨ ਲੱਗੇ ਤਾਂ ਉਨ੍ਹਾਂ ਵਲੋਂ ਦੁਕਾਨ ਦੇ ਬਾਹਰ ਰੱਖਿਆ ਸਾਮਾਨ ਗੀਜ਼ਰ ਤੇ ਸਾੳਾੂਡ ਸਪੀਕਰ ਦੀ ਟਰਾਲੀ ਗ਼ਾਇਬ ਸੀ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਦੁਕਾਨ ਦੇ ਬਾਹਰ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫ਼ੋਟੋ ਚੈੱਕ ਕੀਤੀ, ਜਿਸ 'ਚ ਦੋ ਮੋਟਰਸਾਈਕਲ ਸਵਾਰ ਦੁਕਾਨ ਦੇ ਬਾਹਰ ਆਉਂਦੇ ਹਨ ਅਤੇ ਕੁਝ ਸਮੇਂ ਬਾਅਦ ਦੁਕਾਨ ਦੇ ਬਾਹਰ ਪਿਆ ਸਾਮਾਨ ਚੱਕ ਕੇ ਲੈ ਜਾਂਦੇ ਹਨ | ਦੁਕਾਨ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਚੋਰਾਂ ਨੂੰ ਫੜ ਕੇ ਉਨ੍ਹਾਂ ਦਾ ਸਾਮਾਨ ਵਾਪਸ ਦਵਾਇਆ ਜਾਵੇ | ਜਿਸ ਤੋਂ ਬਾਅਦ ਇਨ੍ਹਾਂ ਚੋਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਨੇ ਨਗਰ ਕੌਂਸਲ ਜ਼ੀਰਾ ਵਲੋਂ ਸੋਧੀਆਂ ਵਾਰਡਬੰਦੀਆਂ ਕੀਤੀਆਂ ਰੱਦ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ 50 ਦੇ ਕਰੀਬ ਕਿਸਾਨ ਹਰੀਕੇ ਹੈੱਡ ਵਰਕਸ ਦੇ ਉੱਪਰ ਭੁੱਖ ਹੜਤਾਲ 'ਤੇ ਡਟੇ
Ad Position 24