10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ਼ਹੀਦ ਬਾਬਾ ਜੀਵਨ ਸਿੰਘ ਤੇ ਚਮਕੌਰ ਸਾਹਿਬ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 03-01-2026
ਜ਼ੀਰਾ, 2 ਜਨਵਰੀ (ਰਜਨੀਸ਼ ਕਥੂਰੀਆ)-ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਸਾਹਿਬ ਦੀ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ 'ਚ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਪੰਜਾਬ (ਚੰਡੀਗੜ੍ਹ) ਦੇ ਉਪ ਚੇਅਰਮੈਨ ਸਰਪੰਚ ਕੈਪਟਨ ਸਵਰਨ ਸਿੰਘ ਸ਼ਾਹ ਵਾਲਾ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ | ਸੁੰਦਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਨਗਰ ਕੀਰਤਨ ਸਵੇਰੇ 8 ਵਜੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ਼ਾਹ ਵਾਲਾ ਰੋਡ ਜ਼ੀਰਾ ਤੋਂ ਚੱਲ ਕੇ ਜ਼ੀਰਾ ਸ਼ਹਿਰ, ਘੰਟਾ ਘਰ ਚੌਕ, ਕੱਚਾ ਗਾਦੜੀਵਾਲਾ ਰੋਡ, ਗਾਦੜੀਵਾਲਾ, ਫੇਰੋਕੇ ਬੱਸ ਅੱਡਾ, ਮਿਹਰ ਸਿੰਘ ਵਾਲਾ, ਮਰਖਾਈ, ਕੱਸੋਆਣਾ, ਨੀਲੇ ਵਾਲਾ, ਵਕੀਲਾਂ ਵਾਲਾ, ਮਹੀਆਂਵਾਲਾ ਕਲਾਂ, ਲਹਿਰਾ ਰੋਹੀ ਰਾਹੀਂ ਹੁੰਦਾ ਹੋਇਆ ਫ਼ਿਰੋਜ਼ਪੁਰ ਰੋਡ ਦੇ ਰਸਤੇ ਵਾਪਸ ਜ਼ੀਰਾ ਪੁੱਜਿਆ | ਇਸ ਦੌਰਾਨ ਹਲਕਾ ਜ਼ੀਰਾ ਦੇ ਆਪ ਯੂਥ ਆਗੂ ਸ਼ੰਕਰ ਕਟਾਰੀਆ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ | ਇਸ ਦੌਰਾਨ ਰਸਤੇ ਵਿਚ ਪੈਂਦੇ ਪਿੰਡਾਂ 'ਚ ਸੰਗਤਾਂ ਨੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ | ਨਗਰ ਕੀਰਤਨ ਵਿਚ ਹਾਜ਼ਰ ਸੰਗਤਾਂ ਲਈ ਵੱਖ-ਵੱਖ ਥਾਵਾਂ 'ਤੇ ਵੰਨ-ਸਵੰਨੇ ਪਕਵਾਨਾਂ ਦੇ ਗੁਰੂ ਕੇ ਲੰਗਰ ਲਗਾਏ ਗਏ | ਇਸ ਮੌਕੇ ਬਾਬਾ ਇੰਦਰ ਸਿੰਘ ਮੁੱਖ ਸੇਵਾਦਾਰ, ਬਾਬਾ ਦਲਵੀਰ ਸਿੰਘ, ਪ੍ਰਧਾਨ ਜਗਸੀਰ ਸਿੰਘ ਫ਼ਿਰੋਜ਼ਪੁਰ, ਜਥੇਦਾਰ ਗੁਰਮੀਤ ਸਿੰਘ,ਪ੍ਰਤਾਪ ਸਿੰਘ ਜਨਰਲ ਸਕੱਤਰ, ਜਥੇਦਾਰ ਬਲਵਿੰਦਰ ਸਿੰਘ, ਪ੍ਰਧਾਨ ਜਗਸੀਰ ਸਿੰਘ ਸ਼ੀਰਾ, ਸਰਪੰਚ ਗੁਰਜੀਤ ਸਿੰਘ ਸਿੰਘ ਪੰਡੋਰੀ ਖੱਤਰੀਆਂ, ਪ੍ਰਧਾਨ ਗੁਰਸੇਵਕ ਸਿੰਘ ਜ਼ੀਰਾ, ਪ੍ਰਧਾਨ ਜੋਗਿੰਦਰ ਸਿੰਘ, ਪ੍ਰਧਾਨ ਸਲਵਿੰਦਰ ਸਿੰਘ ਚੰਗਾਲੀ ਜਦੀਦ, ਪ੍ਰਧਾਨ ਸਰਦੂਲ ਸਿੰਘ ਅਤੇ ਬਾਬਾ ਲਵਪ੍ਰੀਤ ਸਿੰਘ ਸਮੇਤ ਹੋਰ ਸੇਵਾਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਤੇ ਆਰ. ਟੀ. ਆਈ. ਕਾਰਕੁਨ 'ਤੇ ਦਰਜ ਕੇਸ ਨੂੰ ਖ਼ਾਰਜ ਕਰਨ ਜਾਂ ਵਾਪਸ ਲੈਣ ਲਈ ਨਾਇਬ ਤਹਿਸੀਲਦਾਰ ਮਮਦੋਟ ਨੂੰ... ਅਗਲੀ ਖ਼ਬਰ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਨਿਰੀਖਣ
Ad Position 24