10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੱਤਰਕਾਰਾਂ ਤੇ ਆਰ. ਟੀ. ਆਈ. ਕਾਰਕੁਨ 'ਤੇ ਦਰਜ ਕੇਸ ਨੂੰ ਖ਼ਾਰਜ ਕਰਨ ਜਾਂ ਵਾਪਸ ਲੈਣ ਲਈ ਨਾਇਬ ਤਹਿਸੀਲਦਾਰ ਮਮਦੋਟ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 03-01-2026
ਮਮਦੋਟ, 2 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਬਠਿੰਡਾ ਜ਼ਿਲ੍ਹਾ ਯੂਨਿਟ ਦੇ ਪੈੱ੍ਰਸ ਸਕੱਤਰ ਸਾਥੀ ਮਨਦੀਪ ਸਿੰਘ ਮੱਕੜ, ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਮਾਣਕ ਗੋਇਲ ਆਰ. ਟੀ. ਆਈਯ ਕਾਰਕੂਜੋ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ | ਇਹ ਪੈੱ੍ਰਸ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਹੈ | ਇਹ ਪ੍ਰਗਟਾਵਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਟੇਟ ਕਮੇਟੀ ਮੈਂਬਰਾਂ ਵਲੋਂ ਪੈੱ੍ਰਸ ਕਲੱਬ ਮਮਦੋਟ ਵਿਖੇ ਪੱਤਰਕਾਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਰਦੇ ਸਨ ਕਿ ਜਦ ਵੀ ਸਿਆਸੀ ਆਗੂ ਤੁਹਾਡੇ ਪਿੰਡਾਂ 'ਚ ਦੌਰੇ ਜਾਂ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤੇ ਉਨ੍ਹਾਂ ਨੂੰ ਸਵਾਲ ਪੁੱਛੋ, ਮੋਬਾਈਲ ਅਤੇ ਵੀਡੀਓ ਬਣਾ ਕੇ ਆਪਣੇ ਹਲਕੇ ਸੰਬੰਧੀ ਸਵਾਲ ਪੁੱਛਣਾ ਤੁਹਾਡਾ ਬੁਨਿਆਦੀ ਹੱਕ ਹੈ ਪਰ ਹੁਣ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਲੋਂ ਸਵਾਲ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਦੇ ਰਾਹ ਪੈ ਗਈ ਹੈ ਜੋ ਕਿਸੇ ਵੀ ਸੂਰਤ 'ਚ ਬਰਦਾਸ਼ਤ ਯੋਗ ਨਹੀਂ ਹੈ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਤੇ ਆਰ. ਟੀ. ਆਈ. ਕਾਰਕੁਨ 'ਤੇ ਹੋਏ ਇਸ ਧੱਕੇ ਦੇ ਖ਼ਿਲਾਫ਼ ਪੰਜਾਬ ਐਂਡ ਚੰਡੀਗੜ੍ਹ ਜਨਰਲ ਯੂਨੀਅਨ ਦੇ ਸੱਦੇ 'ਤੇ ਇਸ ਕੇਸ ਨੂੰ ਖ਼ਾਰਜ ਕਰਨ ਜਾਂ ਵਾਪਸ ਲੈਣ ਸੰਬੰਧੀ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸਟੇਟ ਕਮੇਟੀ ਮੈਂਬਰ ਬਲਦੇਵ ਰਾਜ ਸ਼ਰਮਾ, ਜਸਬੀਰ ਸਿੰਘ ਕੰਬੋਜ ਚੇਅਰਮੈਨ ਪੈੱ੍ਰਸ ਕਲੱਬ ਫ਼ਿਰੋਜ਼ਪੁਰ ਦਿਹਾਤੀ, ਤਜਿੰਦਰ ਢੀਗੜਾ ਪ੍ਰਧਾਨ ਪੈੱ੍ਰਸ ਕਲੱਬ ਮਮਦੋਟ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਕਚੂਰਾ, ਜਸਵੰਤ ਸਿੰਘ ਥਿੰਦ ਪ੍ਰਧਾਨ ਪੈੱ੍ਰਸ ਕਲੱਬ ਦਿਹਾਤੀ, ਹਰਪਾਲ ਸੋਢੀ ਚੇਅਰਮੈਨ ਪ੍ਰੈੱਸ ਕਲੱਬ ਮਮਦੋਟ, ਜੋਗਿੰਦਰ ਸਿੰਘ ਭੋਲਾ ਸਾਬਕਾ ਪ੍ਰਧਾਨ ਪ੍ਰੈੱਸ ਕਲੱਬ ਮਮਦੋਟ, ਗੁਰਪ੍ਰੀਤ ਸਿੰਘ ਸੰਧੂ, ਰਾਜਿੰਦਰ ਸਿੰਘ ਹਾਂਡਾ, ਰਵਿੰਦਰ ਸਿੰਘ ਕਾਲਾ, ਸੰਜੀਵ ਮੈਦਾਨ, ਬਗ਼ੀਚਾ ਸਿੰਘ, ਨਿਸ਼ਾਨ ਸਿੰਘ ਖ਼ਾਲਸਾ, ਭੁਪਿੰਦਰ ਨਰੂਲਾ, ਹਰਪ੍ਰੀਤ ਸਿੰਘ ਹੈਪੀ ਅਤੇ ਸੰਦੀਪ ਸੋਨੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਲ 2026 ਸਰਬਪੱਖੀ ਵਿਕਾਸ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਵਾਉਣ ਲਈ ਸਮਰਪਿਤ ਰਹੇਗਾ-ਨਰੇਸ਼ ਕਟਾਰੀਆ ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਤੇ ਚਮਕੌਰ ਸਾਹਿਬ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਨਗਰ ਕੀਰਤਨ ਸਜਾਇਆ
Ad Position 24