18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਹਥਿਆਰ ਦਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਗਿ੍ਫ਼ਤਾਰ, ਇਕ ਫ਼ਰਾਰ

Ad Position 21
No active advertisement
ਅਜੀਤ ਡੈਸਕ 06-01-2026
ਫ਼ਿਰੋਜ਼ਪੁਰ, 5 ਜਨਵਰੀ (ਸੁਖਵਿੰਦਰ ਸਿੰਘ)-ਪੁਲਿਸ ਨੇ ਹਥਿਆਰ ਦਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ 'ਚੋਂ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਅਤੇ ਇਕ ਮੌਕੇ ਤੋਂ ਫ਼ਰਾਰ ਹੋ ਗਿਆ | ਗਿ੍ਫ਼ਤਾਰ ਕੀਤੇ ਵਿਅਕਤੀਆਂ 'ਤੇ ਸਿਟੀ ਥਾਣਾ 'ਚ ਬੀ. ਐਨ. ਐੱਸ. ਅਤੇ ਆਈ. ਪੀ. ਸੀ. ਦੀ ਧਾਰਾ ਹੇਠ ਮੁਕੱਦਮਾ ਦਰਜ ਕੀਤਾ | ਜਾਂਚ ਅਧਿਕਾਰੀ ਹੌਲਦਾਰ ਦਵਿੰਦਰ ਪਾਲ ਨੇ ਦੱਸਿਆ ਹੈ ਕਿ ਸੁਰਿੰਦਰ ਕੁਮਾਰ ਜੋ ਕਿ ਦੋ ਜਨਵਰੀ ਨੂੰ ਟਰੇਨ ਰਾਹੀਂ ਵਾਪਸ ਫ਼ਾਜ਼ਿਲਕਾ ਜਾਣ ਵਾਸਤੇ ਪੈਦਲ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਜਾ ਰਿਹਾ ਸੀ ਤਾਂ ਵਕਤ ਕਰੀਬ 4 ਵਜੇ ਸ਼ਾਮ ਨੂੰ ਖਾਈ ਵਾਲੇ ਅੱਡੇ ਦੇ ਕੋਲ ਸੀ ਤਾਂ ਤਿੰਨ ਵਿਅਕਤੀਆਂ ਨੇ ਸੁਰਿੰਦਰ ਕੁਮਾਰ ਰੋਕ ਕੇ ਕਾਪੇ ਦਿਖਾ ਕੇ ਮੇਰੇ ਪਾਸੋਂ 10 ਹਜ਼ਾਰ ਰੁਪਏ ਖੋਹ ਲਏ | ਪੁਲਿਸ ਨੇ ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਪੁੱਤਰ ਬਨ੍ਹਵਾਰੀ ਲਾਲ ਵਾਸੀ ਪਿੰਡ ਜੋੜ ਕੇ ਕੱਕਰਾਂ ਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਿਆਨਾਂ ਦੇ ਆਧਾਰ 'ਤੇ ਮਨੀ ਪੁੱਤਰ ਲਖੀ ਵਾਸੀ ਬਸਤੀ ਆਵਾ ਫ਼ਿਰੋਜ਼ਪੁਰ ਸ਼ਹਿਰ, ਸਲੀਮ ਪੁੱਤਰ ਰਾਜ ਕੁਮਾਰ ਉਰਫ਼ ਰਾਜੂ ਵਾਸੀ ਅੱਡਾ ਖਾਈ ਵਾਲਾ ਫ਼ਿਰੋਜ਼ਪੁਰ ਨੂੰ ਗਿ੍ਫ਼ਤਾਰ ਕੀਤਾ ਅਤੇ ਰਾਹੁਲ ਪੁੱਤਰ ਵਿਕੀ ਸ਼ਾਖਾ ਵਾਸੀ ਭੰਡਾਰੀਆਂ ਵਾਲੀ ਭੱਟੀਆਂ ਵਾਲੀ ਬਸਤੀ ਫ਼ਿਰੋਜ਼ਪੁਰ ਸ਼ਹਿਰ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ ਸੀ | ਇਨ੍ਹਾਂ ਤਿੰਨਾਂ ਵਿਅਕਤੀਆਂ 'ਤੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਖੋਹ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਬੈਂਕ 'ਚੋਂ ਪੈਨਸ਼ਨ ਕਢਵਾ ਕੇ ਆਇਆ ਬਜ਼ੁਰਗ ਕੋਲੋਂ ਲੁਟੇਰਾ 6000 ਲੁੱਟ ਕੇ ਹੋਇਆ ਫ਼ਰਾਰ
Ad Position 24