18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਬੈਂਕ 'ਚੋਂ ਪੈਨਸ਼ਨ ਕਢਵਾ ਕੇ ਆਇਆ ਬਜ਼ੁਰਗ ਕੋਲੋਂ ਲੁਟੇਰਾ 6000 ਲੁੱਟ ਕੇ ਹੋਇਆ ਫ਼ਰਾਰ

Ad Position 21
No active advertisement
ਅਜੀਤ ਡੈਸਕ 06-01-2026
ਗੁਰੂਹਰਸਹਾਏ, 5 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਖੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ | ਚੋਰਾਂ ਤੇ ਲੁਟੇਰਿਆਂ ਵਲੋਂ ਦਿਨ ਦਿਹਾੜੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਇਕ ਬਜ਼ੁਰਗ ਨੀਰ ਬਹਾਦਰ ਪੁੱਤਰ ਪਦਮ ਵਾਸੀ ਗੁੱਦੜ ਢੰਡੀ ਰੋਡ ਸਵੇਰੇ ਸ਼ਹਿਰ ਦੇ ਪੰਜਾਬ ਐਂਡ ਸਿੰਧ ਬੈਂਕ ਤੋਂ ਬੁਢਾਪਾ ਪੈਨਸ਼ਨ 6000 ਰੁਪਏ ਕਢਵਾ ਕੇ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਦਵਾਈ ਲੈਣ ਲਈ ਆਇਆ ਤਾਂ ਦਵਾਈ ਲੈ ਕੇ ਜਦੋਂ ਉਹ ਆਪਣੀ ਸਕੂਟਰੀ 'ਤੇ ਬੈਠਾ ਤਾਂ ਐਨੇ ਵਿਚ ਇਕ ਲੁਟੇਰਾ ਆਇਆ ਉਸ ਨੇ ਝਪਟ ਮਾਰ ਕੇ ਉਸ ਦੀ ਜੇਬ 'ਚੋਂ 6000 ਨਕਦੀ ਕੱਢ ਲਈ ਤੇ ਉਥੋਂ ਫ਼ਰਾਰ ਹੋ ਗਿਆ | ਇਸ ਮੌਕੇ ਪੀੜਤ ਨੀਰ ਬਹਾਦਰ ਪੁੱਤਰ ਪਦਮ ਵਾਸੀ ਗੁੱਦੜ ਢੰਡੀ ਰੋਡ ਜੈ ਭਾਰਤ ਰਾਈਸ ਮਿਲ ਗੁਰੂਹਰਸਹਾਏ ਨੇ ਦੱਸਿਆ ਕਿ ਜਦੋਂ ਲੁਟੇਰਾ ਉਸ ਕੋਲੋਂ ਝਪਟ ਮਾਰ ਕੇ ਪੈਸੇ ਲੈ ਕੇ ਭੱਜਿਆ ਤਾਂ ਉਸ ਵਲੋਂ ਕਾਫ਼ੀ ਰੋਲਾ ਪਾਇਆ ਗਿਆ ਅਤੇ ਆਸ-ਪਾਸ ਖੜੇ੍ਹ ਲੋਕਾਂ ਵਲੋਂ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ | ਜਿਸ ਤੋਂ ਬਾਅਦ ਉਸ ਵਲੋਂ ਇਕ ਲਿਖਤੀ ਦਰਖਾਸਤ ਥਾਣਾ ਗੁਰੂਹਰਸਹਾਏ ਵਿਖੇ ਦਿੱਤੀ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਲੁਟੇਰੇ ਦੀ ਪਹਿਚਾਣ ਕਰਕੇ ਉਸ ਨੂੰ ਫੜ ਕੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹਥਿਆਰ ਦਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਗਿ੍ਫ਼ਤਾਰ, ਇਕ ਫ਼ਰਾਰ ਅਗਲੀ ਖ਼ਬਰ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਖ਼ਿਲਾਫ਼ ਉਸਾਰੀ ਵਰਕਰ ਯੂਨੀਅਨ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ
Ad Position 24