ਤਲਵੰਡੀ ਭਾਈ, 6 ਜਨਵਰੀ (ਰਵਿੰਦਰ ਸਿੰਘ ਬਜਾਜ)-ਪੁਰਾਣੇ ਬੱਸ ਅੱਡੇ 'ਤੇ ਸਥਿਤ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਕੁਲਵਿੰਦਰ ਸਿੰਘ ਯੂ. ਐਸ. ਏ. ਵਾਲਿਆਂ ਨੇ ਮਨੋਹਰ ਬਾਣੀ ਦਾ ਕੀਰਤਨ ਕੀਤਾ ਤੇ ਗੁਰੂ ਸਾਹਿਬ ਜੀ ਦੇ ਜੀਵਨ 'ਤੇ ਆਈ ਹੋਈ ਸੰਗਤ ਨੂੰ ਚਾਨਣਾ ਪਾਇਆ | ਇਸ ਮੌਕੇ ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਚਪਾਲ ਸਿੰਘ ਆੜ੍ਹਤੀ, ਹਰਪ੍ਰੀਤ ਸਿੰਘ ਸੋਨੂੰ ਯੂਥ ਅਕਾਲੀ ਆਗੂ, ਚਰਨਜੀਤ ਸਿੰਘ ਚਾਵਲਾ, ਰਣਜੀਤ ਸਿੰਘ ਬਜਾਜ, ਮਨਜੀਤ ਸਿੰਘ ਬਜਾਜ, ਜੋਗਿੰਦਰ ਸਿੰਘ ਕਮਰਾ, ਕੁਲਦੀਪ ਸਿੰਘ ਕਮਰਾ, ਉਪਕਾਰ ਸਿੰਘ ਜੱਗਾ ਪ੍ਰਧਾਨ ਨਿਸ਼ਕਾਮ ਸੇਵਾ ਐਂਡ ਵੈੱਲਫੇਅਰ ਸੁਸਾਇਟੀ, ਡਾ. ਸਿਮਰਨਜੀਤ ਸਿੰਘ ਬਜਾਜ, ਪਰਮਿੰਦਰ ਸਿੰਘ ਡੀ. ਸੀ. ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤ ਮੌਜੂਦ ਸੀ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ |