ਤਲਵੰਡੀ ਭਾਈ, 6 ਜਨਵਰੀ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਦੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਭਵਨ ਦੀ ਕਮੇਟੀ ਤੇ ਰਾਮਗੜ੍ਹੀਆ ਸੇਵਾ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ | ਨਗਰ ਕੀਰਤਨ ਦੀ ਰਵਾਨਗੀ ਮੌਕੇ ਪੰਜ ਪਿਆਰਿਆਂ ਨੂੰ ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਭੇਟ ਕੀਤੇ ਗਏ | ਨਗਰ ਕੀਰਤਨ 'ਚ ਸੰਗਤ ਭਾਰੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਉੱਪਰ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਤੇ ਨਾਲ-ਨਾਲ ਚੱਲ ਰਹੀ ਸੀ | ਇਸ ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ | ਇਹ ਨਗਰ ਕੀਰਤਨ ਮੇਨ ਚੌਕ ਤੋਂ ਹੁੰਦਾ ਹੋਇਆ ਨਵਾਂ ਬੱਸ ਅੱਡਾ, ਪੁਰਾਣਾ ਬੱਸ ਅੱਡਾ, ਪਿੰਡ ਵਾਲੇ ਸਾਈਡ ਬੁੱਢਾ ਖੂਹ ਸੈਭੀਂ ਵਾਲੀ ਗਲੀ ਤੋਂ ਹੁੰਦਾ ਹੋਇਆ ਪੁਰਾਣੇ ਬੱਸ ਅੱਡਾ ਵਿਚ ਦੀ ਮੇਨ ਬਾਜ਼ਾਰ ਵਿਖੇ ਹੋ ਕੇ ਗੁਰਦੁਆਰਾ ਗੁਰੂ ਨਾਨਕ ਸਭਾ ਵਿਖੇ ਪਹੁੰਚਿਆ | ਫਿਰ ਵਾਪਸੀ ਪੁਰਾਣੇ ਬੱਸ ਅੱਡਾ ਤੋਂ ਹੁੰਦਾ ਹੋਇਆ ਬਾਬਾ ਵਿਸ਼ਵਕਰਮਾ ਭਵਨ ਆ ਕੇ ਨਗਰ ਕੀਰਤਨ ਦੀ ਸਮਾਪਤੀ ਹੋਈ | ਇਸ ਮੌਕੇ ਰਾਮਗੜ੍ਹੀਆ ਸੇਵਾ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਕਲਸੀ ਨੇ ਨਗਰ ਕੀਰਤਨ 'ਚ ਸ਼ਾਮਿਲ ਹੋਈ ਸੰਗਤ ਦਾ ਧੰਨਵਾਦ ਕੀਤਾ | ਬਲਵੰਤ ਸਿੰਘ ਜੋਗੇ ਵਾਲੀਆ ਲਖਵੀਰ ਸਿੰਘ ਘੜਿਆਲ, ਸੰਤੋਖ ਸਿੰਘ ਘੜਿਆਲ, ਬਲਵੀਰ ਸਿੰਘ ਰਾਜਾ, ਦਰਸ਼ਨ ਸਿੰਘ, ਗਿਆਨੀ ਬਲਦੇਵ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਕਲਸੀ ਪ੍ਰਧਾਨ ਨੌਜਵਾਨ ਲੋਕ ਭਲਾਈ ਸਭਾ, ਸੁਖਦੇਵ ਸਿੰਘ ਸੁੱਖਾ ਕਲਸੀ, ਰਾਮ ਸਿੰਘ ਕਲਸੀ, ਮੱਖਣ ਸਿੰਘ ਕਲਸੀ, ਮਿਸਤਰੀ ਬਲਵੰਤ ਸਿੰਘ ਕਲਸੀ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਮੌਜੂਦ ਸਨ |