ਮੱਲਾਂਵਾਲਾ, 6 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਥਾਣਾ ਮੱਲਾਂਵਾਲਾ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਇਕ ਵਿਅਕਤੀ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਹਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ | ਸਹਾਇਕ ਥਾਣੇਦਾਰ ਦਿਲਬਾਗ ਸਿੰਘ ਅਨੁਸਾਰ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਵਾਂ ਚੈਕਿੰਗ ਦੇ ਸੰਬੰਧ 'ਚ ਖੇਤਰ ਮੱਲਾਂਵਾਲਾ ਵੱਲ ਰਵਾਨਾ ਸੀ ਤਾਂ ਜਦ ਪਿੰਡ ਵਲਟੋਹਾ ਬੱਸ ਅੱਡਾ ਪਾਸ ਪਹੁੰਚੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸਵਰਨ ਪੁੱਤਰ ਤਰਸੇਮ ਵਾਸੀ ਭਾਰਤ ਨਗਰ ਫ਼ਿਰੋਜ਼ਪੁਰ ਸ਼ਹਿਰ ਆਪਣੇ ਪਾਸ ਪਿਸਟਲ ਰੱਖਦਾ ਹੈ ਤੇ ਇਹ ਨਾਜਾਇਜ਼ ਅਸਲੇ੍ਹ ਦੀ ਸਪਲਾਈ ਵੀ ਕਰਦਾ ਹੈ | ਪੁਲਿਸ ਵਲੋਂ ਉਕਤ ਮੁਲਜ਼ਮ 'ਤੇ ਜਦੋਂ ਛਾਪੇਮਾਰੀ ਕੀਤੀ ਤਾਂ ਉਕਤ ਮੁਲਜ਼ਮ ਪਾਸੋਂ ਪੁਲਿਸ ਨੂੰ 1 ਗਲੋਕ ਪਿਸਟਲ ਸਮੇਤ 3 ਰੌਂਦ, 1 ਦੇਸੀ ਕੱਟਾ ਸਮੇਤ 3 ਰੌਂਦ, 1 32 ਬੋਰ ਪਿਸਟਲ ਸਮੇਤ 3 ਰੌਂਦ ਬਰਾਮਦ ਹੋਏ | ਥਾਣਾ ਮੱਲਾਂਵਾਲਾ ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ |