25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਆਈ. ਟੀ. ਆਈ. (ਲੜਕੀਆਂ) ਵਿਖੇ ਲੋਰੀਅਲ ਕੰਪਨੀ ਵਲੋਂ 10 ਰੋਜ਼ਾ ਕੋਸਮੋਟੋਲੋਜੀ ਟ੍ਰੇਨਿੰਗ

Ad Position 21
No active advertisement
ਅਜੀਤ ਡੈਸਕ 07-01-2026
ਫ਼ਿਰੋਜ਼ਪੁਰ, 6 ਜਨਵਰੀ (ਗੁਰਿੰਦਰ ਸਿੰਘ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਫ਼ਿਰੋਜ਼ਪੁਰ ਵਿਖੇ ਨੰਦੀ ਫਾਊਾਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ 10 ਰੋਜ਼ਾ ਵਿਸ਼ੇਸ਼ ਕੋਸਮੋਟੋਲੋਜੀ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ | ਪਿ੍ੰਸੀਪਲ ਸੰਜੀਵ ਕੁਮਾਰ ਕਟਾਰੀਆ ਦੀ ਦੇਖ-ਰੇਖ ਕਰਵਾਈ ਟ੍ਰੇਨਿੰਗ ਨੰਦੀ ਫਾਊਾਡੇਸ਼ਨ ਦੇ ਅਧੀਨ ਪ੍ਰਸਿੱਧ ਅੰਤਰਰਾਸ਼ਟਰੀ ਕੰਪਨੀ ਲੋਰੀਅਲ ਵਲੋਂ ਕਰਵਾਈ ਗਈ | ਜਿਸ 'ਚ ਲੋਰੀਅਲ ਦੀ ਮਾਹਿਰ ਟਰੇਨਰ ਕਲਯਾਨੀ ਵਰਮਾ ਵਲੋਂ ਕੋਸਮੋਟੋਲੋਜੀ ਟਰੇਡ ਦੇ ਸਿੱਖਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਤੇ ਉਦਯੋਗ-ਕੇਂਦਿ੍ਤ ਹੁਨਰਾਂ ਦੀ ਵਿਸਥਾਰਪੂਰਵਕ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ | ਟ੍ਰੇਨਿੰਗ 'ਚ ਸੰਸਥਾ ਵਿਖੇ ਚੱਲ ਰਹੀ ਕੋਸਮੋਟੋਲੋਜੀ ਟਰੇਡ ਦੇ ਸਿੱਖਿਆਰਥੀਆਂ ਨੇ ਬਹੁਤ ਉਤਸ਼ਾਹ ਤੇ ਦਿਲਚਸਪੀ ਨਾਲ ਭਾਗ ਲਿਆ | ਟ੍ਰੇਨਿੰਗ ਦੌਰਾਨ ਸਿੱਖਿਆਰਥੀਆਂ ਨੂੰ ਬਿਊਟੀ, ਸਕਿਨ ਕੇਅਰ, ਹੇਅਰ ਸਟਾਈਲਿੰਗ ਅਤੇ ਆਧੁਨਿਕ ਸੈਲੂਨ ਟੂਲਜ਼ ਦੀ ਵਰਤੋਂ ਸੰਬੰਧੀ ਨਵੀਆਂ ਤਕਨੀਕਾਂ ਨਾਲ ਰੁਬਰੂ ਕਰਵਾਇਆ | ਸਿਖਿਆਰਥਣਾਂ ਨੇ ਪ੍ਰੈਕਟੀਕਲ ਅਭਿਆਸ ਰਾਹੀਂ ਅਸਲੀ ਕੰਮਕਾਜੀ ਮਾਹੌਲ ਵਿਚ ਕੰਮ ਕਰਨ ਦਾ ਅਨੁਭਵ ਹਾਸਿਲ ਕੀਤਾ | ਟ੍ਰੇਨਿੰਗ ਦੌਰਾਨ ਦਿਖਾਏ ਗਏ ਆਧੁਨਿਕ ਤਰੀਕਿਆਂ ਨੇ ਸਿਖਿਆਰਥਣਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਸੰਜੀਵ ਕੁਮਾਰ ਕਟਾਰੀਆ ਨੇ ਕਿਹਾ ਕਿ ਅਜਿਹੇ ਟ੍ਰੇਨਿੰਗ ਪ੍ਰੋਗਰਾਮ ਸਿੱਖਿਆਰਥੀਆਂ ਨੂੰ ਸਿਰਫ਼ ਸਿਧਾਂਤਕ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਮੌਜੂਦਾ ਰੁਜ਼ਗਾਰ ਬਾਜ਼ਾਰ ਦੀ ਮੰਗ ਅਨੁਸਾਰ ਤਿਆਰ ਕਰਦੇ ਹਨ | ਉਨ੍ਹਾਂ ਦੱਸਿਆ ਕਿ ਡਿਪਾਰਟਮੈਂਟ ਵਲੋਂ ਸਿੱਖਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਬਣਾਉਣ ਲਈ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਟ੍ਰੇਨਿੰਗ ਦੌਰਾਨ ਸਿੱਖੀਆਂ ਗਈਆਂ ਵਿਧੀਆਂ ਸਿਖਿਆਰਥਣਾਂ ਲਈ ਭਵਿੱਖ ਵਿਚ ਸਵੈ-ਰੋਜ਼ਗਾਰ ਸ਼ੁਰੂ ਕਰਨ, ਆਪਣਾ ਸੈਲੂਨ ਖੋਲ੍ਹਣ ਜਾਂ ਪ੍ਰਾਈਵੇਟ ਸੈਕਟਰ 'ਚ ਰੁਜ਼ਗਾਰ ਹਾਸਿਲ ਕਰਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ | ਸੰਸਥਾ ਪ੍ਰਬੰਧਨ ਵਲੋਂ ਨੰਦੀ ਫਾਊਾਡੇਸ਼ਨ ਤੇ ਲੋਰੀਅਲ ਕੰਪਨੀ ਦਾ ਇਸ ਸਾਰਥਕ ਉਪਰਾਲੇ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡਿਊਟੀ ਦੌਰਾਨ ਸਮਰਪਣ ਤੇ ਮੁਸਤੈਦੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ 'ਸੁਰੱਖਿਆ ਪੁਰਸਕਾਰ' ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ 16 ਨੂੰ ਡੀ. ਸੀ. ਦਫ਼ਤਰਾਂ ਦਾ ਕੀਤਾ ਜਾਵੇਗਾ ਘਿਰਾਓ-ਕਿਸਾਨ ਆਗੂ
Ad Position 24