ਜਲਾਲਾਬਾਦ, 6 ਜਨਵਰੀ (ਜਤਿੰਦਰ ਪਾਲ ਸਿੰਘ)-ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿਸਟਰਡ) ਏਟਕ ਬਲਾਕ ਜਲਾਲਾਬਾਦ ਦਾ ਡੈਲੀਗੇਟ ਸਥਾਨਕ ਸੁਤੰਤਰ ਭਵਨ ਵਿਖੇ ਸਫਲਤਾਪੂਰਵਕ ਹੋਇਆ | ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਸਾਥੀ ਮੰਗਤ ਸੋਹਣਾ ਸਾਂਦੜ, ਹਰਚਰਨ ਪਾਲੀ ਵਾਲਾ ਤੇ ਬਲਵੀਰ ਕਾਠਗੜ੍ਹ ਨੇ ਕੀਤੀ | ਇਸ ਮੌਕੇ ਕਾਨਫ਼ਰੰਸ ਨੂੰ ਕਰਵਾਉਣ ਲਈ ਯੂਨੀਅਨ ਦੇ ਸੂਬਾਈ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਤੇ ਜ਼ਿਲ੍ਹਾ ਕੌਂਸਲ ਮੈਂਬਰ ਸਾਥੀ ਛਿੰਦਰ ਮਹਾਲਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਹਾਜ਼ਰ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਐਡਵੋਕੇਟ ਪਰਮਜੀਤ ਢਾਬਾਂ ਤੇ ਛਿੰਦਰ ਮਹਾਲਮ ਨੇ ਕਿਹਾ ਕਿ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਉਸਾਰੀ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਜਲਾਲਾਬਾਦ ਇਲਾਕੇ ਵਿਚ ਵੱਡੇ ਪੱਧਰ ਤੇ ਏਜੰਟਾਂ ਦੀ ਭਰਮਾਰ ਹੈ ਤੇ ਉਨ੍ਹਾਂ ਦੀ ਮਿਲੀਭੁਗਤ ਕਰਕੇ ਕਿਰਤੀ ਦਫ਼ਤਰ ਅਤੇ ਸੇਵਾ ਕੇਂਦਰਾਂ 'ਚ ਉਸਾਰੀ ਕਿਰਤੀਆਂ ਦੀ ਜਾਣਬੁੱਝ ਕੇ ਖੱਜਲ ਖ਼ੁਆਰੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ | ਹੁਣ ਯੂਨੀਅਨ ਕਿਸੇ ਤਰ੍ਹਾਂ ਵੀ ਉਸਾਰੀ ਕਿਰਤੀਆਂ ਦੀ ਲੁੱਟ ਖਸੁੱਟ ਤੇ ਖੱਜਲ ਖ਼ੁਆਰੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਹਾਜ਼ਰ ਉਸਾਰੀ ਕਿਰਤੀ ਡੈਲੀਗੇਟਾਂ ਵਲੋਂ ਸਰਬ ਸੰਮਤੀ ਨਾਲ 41 ਮੈਂਬਰੀ ਬਲਾਕ ਕਮੇਟੀ ਤੇ 13 ਮੈਂਬਰੀ ਬਲਾਕ ਸਕੱਤਰੇਤ ਚੁਣੀ ਗਈ | ਚੁਣੀ ਗਈ ਕਮੇਟੀ ਵਲੋਂ ਸਾਥੀ ਹਰਚਰਨ ਪਾਲੀ ਵਾਲਾ ਨੂੰ ਪ੍ਰਧਾਨ, ਜਰਨੈਲ ਢਾਬਾਂ, ਰਾਜ ਚੱਕ ਖੀਵਾ, ਸੋਹਣ ਸਿੰਘ ਬਸਤੀ ਚੱਕ ਸੁੱਕੜ ਸਾਬਕਾ ਸਰਪੰਚ, ਅਸ਼ੋਕ ਪ੍ਰਭਾਤ ਸਿੰਘ ਵਾਲਾ, ਗੁਰਪ੍ਰੀਤ ਚੱਕ ਸੁਖੇਰਾ, ਸਕੱਤਰ ਪਰਮਜੀਤ ਸਿੰਘ ਸੋਹਣਾ ਸਾਂਦੜ ਨੂੰ ਮੀਤ ਸਕੱਤਰ, ਕਰਨੈਲ ਬੱਗੇ ਕੇ, ਮੰਗਲ ਸਿਮਰਿਆਂ ਵਾਲੀ, ਬਲਵਿੰਦਰ ਚੱਕ ਮੌਜਦੀਨ ਵਾਲਾ, ਸੁਰਜੀਤ ਕਾਠਗੜ੍ਹ, ਰਮੇਸ਼ ਹਜ਼ਾਰਾ ਨੂੰ ਪੈੱ੍ਰਸ ਸਕੱਤਰ ਤੇ ਚਿਮਨ ਸੁਖੇਰਾ ਬੋਦਲਾ ਨੂੰ ਖ਼ਜ਼ਾਨਚੀ ਚੁਣਿਆ | ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਕਾਠਗੜ੍ਹ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਖ਼ਜ਼ਾਨਚੀ ਸੁਰਿੰਦਰ ਬਾਹਮਣੀ ਵਾਲਾ, ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਸੋਨਾ ਧੁੰਨਕੀਆਂ, ਭੱਠਾ ਮਜ਼ਦੂਰ ਯੂਨੀਅਨ ਏਟਕ ਦੇ ਆਗੂ ਸੰਦੀਪ ਜੋਧਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੀ ਸੰਬੋਧਨ ਵੀ ਕੀਤਾ | ਚੁਣੀ ਗਈ ਨਵੀਂ ਟੀਮ ਨੇ ਵਿਸ਼ਵਾਸ ਦਿੰਦੇ ਹੋਏ ਕਿਹਾ ਕਿ ਉਸਾਰੀ ਕਿਰਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਤੇ ਉਨ੍ਹਾਂ ਦੇ ਹੱਕਾਂ ਨੂੰ ਦਿਵਾਉਣ ਲਈ ਆਪਣੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ |