25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਵਿਧਾਇਕ ਗੋਲਡੀ ਕੰਬੋਜ ਵਲੋਂ ਪਿੰਡਾਂ 'ਚ ਪੀਣ ਵਾਲੇ ਪਾਣੀ ਦੇ ਟੈਂਕਰ ਕਰਵਾਏ ਮੁਹੱਈਆ

Ad Position 21
No active advertisement
ਅਜੀਤ ਡੈਸਕ 07-01-2026
ਮੰਡੀ ਅਰਨੀਵਾਲਾ, 6 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਸਰਕਾਰ ਵਲੋਂ ਰੰਗਲਾ ਪੰਜਾਬ ਅਧੀਨ ਪਿੰਡਾਂ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ | ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ | ਇਹ ਕਹਿਣਾ ਹੈ ਅਰਨੀਵਾਲਾ ਜ਼ੈਲ ਇੰਚਾਰਜ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ ਦਾ, ਜਿਨ੍ਹਾਂ ਨੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਉਣ ਮੌਕੇ ਪਿੰਡਾਂ ਨੂੰ ਸੌਂਪਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਿੰਡ ਘਟਿਆ ਵਾਲੀ ਜੱਟਾਂ, ਜੰਡਵਾਲਾ ਭੀਮੇ ਸ਼ਾਹ, ਬੁਰਜ ਹਨੂਮਾਨਗੜ੍ਹ, ਬਸਤੀ ਨੂਰਸ਼ਾਹ, ਅਲਿਆਣਾ ,ਢਾਣੀ ਕੋਟੂ ਰਾਮ ਤੇ ਟਾਹਲੀ ਵਾਲਾ ਬੋਦਲਾ ਆਦਿ ਪਿੰਡਾਂ ਨੂੰ ਇਹ ਕੈਂਟਰ ਦਿੱਤੇ ਗਏ | ਇਸ ਮੌਕੇ ਕਰਨਵੀਰ ਸਿੰਘ ਗਰੇਵਾਲ, ਸੁਰੇਸ਼ ਕੁਮਾਰ ਸਰਪੰਚ ਚਾਹਲਾਂ, ਦਵਿੰਦਰ ਸਿੰਘ ਸੰਧੂ ਘਟਿਆ ਵਾਲੀ ਬੋਦਲਾ, ਸੰਦੀਪ ਕੰਬੋਜ ਸਰਪੰਚ, ਭੋਲਾ ਸਰਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਤੇ ਨਗਰ ਕੌਂਸਲ ਜਲਾਲਾਬਾਦ ਦੀ ਸਾਂਝੀ ਟੀਮ ਵਲੋਂ ਸ਼ਹਿਰ ਦੇ ਬਾਜ਼ਾਰਾਂ ਦੀ ਕੀਤੀ ਚੈਕਿੰਗ... ਅਗਲੀ ਖ਼ਬਰ ਕਬੂਲ ਸ਼ਾਹ ਖੁੱਬਣ 'ਚ ਸਿੰਗਲ ਵਿਕਟ ਕ੍ਰਿਕਟ ਟੂਰਨਾਮੈਂਟ ਕਰਵਾਇਆ
Ad Position 24