26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਯੁਵਾ ਦਿਵਸ ਮੌਕੇ 12 ਨੂੰ ਹਰ ਸਕੂਲ ਤੇ ਕਾਲਜ ਵਿਚ ਹੋਵੇਗੀ 'ਰਨ ਫ਼ਾਰ ਸਵਦੇਸ਼ੀ'

Ad Position 21
No active advertisement
ਅਜੀਤ ਡੈਸਕ 07-01-2026
ਫ਼ਿਰੋਜ਼ਪੁਰ, 6 ਜਨਵਰੀ (ਗੁਰਿੰਦਰ ਸਿੰਘ)-12 ਜਨਵਰੀ ਯੁਵਾ ਦਿਵਸ ਮੌਕੇ 'ਤੇ ਨੌਜਵਾਨਾਂ ਨੂੰ ਉੱਦਮੀ ਬਣਨ ਤੇ ਸਵਦੇਸ਼ੀ ਅਪਣਾਉਣ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਹਰ ਸਕੂਲ ਤੇ ਕਾਲਜ 'ਚ ਸਵਦੇਸ਼ੀ ਲਈ ਦੌੜ ਦਾ ਆਯੋਜਨ ਕੀਤਾ ਜਾਵੇਗਾ | ਸਵਦੇਸ਼ੀ ਜਾਗਰਨ ਮੰਚ ਦੇ ਤਿੰਨ ਸੂਬਿਆਂ ਦੇ ਆਯੋਜਕ ਵਿਨੈ ਕੁਮਾਰ ਨੇ ਫ਼ਿਰੋਜ਼ਪੁਰ ਦੌਰੇ ਦੌਰਾਨ ਕਿਹਾ ਕਿ ਪੰਜਾਬ ਭਰ 'ਚ 5,000 ਤੋਂ ਵੱਧ ਪ੍ਰੋਗਰਾਮ ਕਰਵਾਏ ਜਾਣਗੇ | ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਮੌਕੇ ਸਕੂਲ ਸੰਚਾਲਕਾਂ ਨੂੰ ਯੁਵਾ ਦਿਵਸ ਮੌਕੇ 'ਤੇ ਸਵਦੇਸ਼ੀ ਦੌੜ ਆਯੋਜਿਤ ਕਰਨ ਲਈ ਸੱਦਾ ਦਿੱਤਾ ਗਿਆ ਹੈ | ਇਸ ਦੌਰਾਨ ਜਦੋਂ ਵਿਦਿਆਰਥੀ ਸਰੀਰਕ ਤੌਰ 'ਤੇ ਮਜ਼ਬੂਤ ਹੋਣਗੇ, ਅਧਿਆਪਕਾਂ ਨੂੰ ਉਨ੍ਹਾਂ ਵਿਚ ਸਵਦੇਸ਼ੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ | ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਆਯੋਜਕ ਵਿਨੈ ਕੁਮਾਰ ਨੇ ਕਿਹਾ ਕਿ ਰਨ ਫ਼ਾਰ ਸਵਦੇਸ਼ੀ ਦੀਆਂ ਤਿਆਰੀਆਂ ਹਰ ਰਾਜ 'ਚ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਯੂ. ਜੀ. ਸੀ. ਸਮੇਤ ਹੋਰ ਸਰਕਾਰੀ ਸੰਸਥਾਵਾਂ ਨੇ ਵੀ ਰਨ ਫ਼ਾਰ ਸਵਦੇਸ਼ੀ ਕਰਵਾਉਣ ਲਈ ਪੱਤਰ ਜਾਰੀ ਕੀਤੇ ਹਨ | ਮਯੰਕ ਵਸ਼ਿਸ਼ਟ ਨੇ ਕਿਹਾ ਕਿ ਇਸ ਸਮੇਂ ਵਿਦਿਆਰਥੀਆਂ ਤੇ ਨੌਜਵਾਨਾਂ 'ਚ ਸਵਦੇਸ਼ੀ ਦੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਹੈ | ਇਸ ਲਈ ਇਹ ਦੌੜ 12 ਜਨਵਰੀ ਤੋਂ 23 ਜਨਵਰੀ ਤੱਕ ਹਰ ਸਕੂਲ-ਕਾਲਜ 'ਚ ਹੋਣੀ ਸਮੇਂ ਦੀ ਬਹੁਤ ਵੱਡੀ ਮੰਗ ਹੈ | ਉਨ੍ਹਾਂ ਕਿਹਾ ਕਿ ਰਨ ਫ਼ਾਰ ਸਵਦੇਸ਼ੀ ਕਰਵਾਉਣ ਵਾਲੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਮਾਈ ਐੱਸ. ਬੀ. ਏ. ਦੀ ਵੈੱਬਸਾਈਟ 'ਤੇ ਰਜਿਸਟਰ ਕਰਨਾ ਚਾਹੀਦਾ ਹੈ ਤਾਂ ਜੋ ਹਿੱਸਾ ਲੈਣ ਵਾਲੇ ਹਰ ਨੌਜਵਾਨ ਨੂੰ ਸਰਟੀਫਿਕੇਟ ਜਾਰੀ ਕੀਤਾ ਜਾ ਸਕੇ | ਸਿੱਖਿਆ ਸ਼ਾਸਤਰੀ ਅਮਨਾ ਗੁਪਤਾ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਸਾਰਿਆਂ ਲਈ ਇਕ ਰੋਲ ਮਾਡਲ ਸਨ ਤੇ ਉਹ ਭਾਰਤ ਦੀ ਪ੍ਰਤਿਭਾ ਦਾ ਪ੍ਰਚਾਰ ਕਰਨ ਲਈ ਸ਼ਿਕਾਗੋ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਬਲਾਕ ਪੱਧਰੀ ਹਫ਼ਤਾਵਾਰੀ ਮੀਟਿੰਗ
Ad Position 24