ਮੱਖੂ, 6 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕਮੇਟੀ ਦੇ ਦਫ਼ਤਰ ਮੱਖੂ ਵਿਖੇ ਕੁਲਦੀਪ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਜਿਹੜੇ ਚਾਰ ਪੰਜ ਮਹੀਨੇ ਪਹਿਲਾਂ ਹੜ੍ਹ ਦੇ ਪਾਣੀ ਨਾਲ ਹੋਏ ਨੁਕਸਾਨ ਨਾਲ ਬਹੁਤ ਹੀ ਕਿਸਾਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ | ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਫ਼ਸਲਾਂ ਰੁੜ੍ਹਗੀ ਅਤੇ ਉਨ੍ਹਾਂ ਦੇ ਮੁਆਵਜ਼ੇ ਲਈ ਸਰਕਾਰ ਤੋਂ ਕਈ ਵਾਰ ਮੰਗ ਕੀਤੀ ਅਤੇ ਸਰਕਾਰ ਨੇ ਕੁਝ ਮਾਲਕੀ ਜ਼ਮੀਨਾਂ ਦੇ ਮੁਆਵਜ਼ਾ ਦਿੱਤਾ ਗਿਆ ਹੈ | ਪਰ ਜਿਹੜੇ ਕਿਸਾਨਾਂ ਦੀਆਂ ਕੱਚੀਆਂ ਪੈਲੀਆਂ ਹਨ | ਉਨ੍ਹਾਂ ਨੂੰ ਇਕ ਵੀ ਰੁਪਏ ਦੀ ਸਰਕਾਰ ਨੇ ਮਦਦ ਨਹੀਂ ਕੀਤੀ | ਇਸ ਲਈ ਹੜ੍ਹ ਪੀੜਤ ਕਿਸਾਨਾਂ ਨੇ ਆਪਣੇ ਹੱਕੀ ਮੰਗਾਂ ਲਈ ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 1 ਜਨਵਰੀ ਤੋਂ ਹਰੀਕੇ ਹੈੱਡ ਵਰਕਸ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪੱਕਾ ਮੋਰਚਾ ਲਗਾ ਦਿੱਤਾ ਹੈ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਉਸ ਦਾ ਸਹਿਯੋਗ ਕਰ ਰਹੀ ਹੈ | ਆਪਣੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੋਰਚੇ 'ਚ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰਨ ਤਾਂ ਜੋ ਹੜ੍ਹ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲ ਸਕਣ | ਮੀਟਿੰਗ 'ਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ, ਅੰਗਰੇਜ਼ ਸਿੰਘ, ਕਰਮ ਸਿੰਘ, ਕਾਲਾ ਸਿੰਘ, ਰਸੂਲਪੁਰ, ਜਰਨੈਲ ਸਿੰਘ, ਕਾਬਲ ਸਿੰਘ ਲੱਖਣਪਾਲ, ਕੁਲਦੀਪ ਸਿੰਘ ਸਰਪੰਚ, ਮਲਕੀਤ ਸਿੰਘ, ਸੁਬੇਗ ਸਿੰਘ, ਗੁਰਚਰਨ ਸਿੰਘ ਸੂਦਾਂ, ਜੱਗਾ ਸਿੰਘ ਨੰਗਲ, ਨਛੱਤਰ ਸਿੰਘ, ਜਸਵੰਤ ਸਿੰਘ ਚਾਂਬ, ਹਰਜਿੰਦਰ ਸਿੰਘ ਖਡੂਰ, ਜੁਗਰਾਜ ਸਿੰਘ, ਹਰਦਿਆਲ ਸਿੰਘ ਗਾਮਾ ਮੁਰਾਦਾ, ਜਗਤਾਰ ਸਿੰਘ, ਲਖਵਿੰਦਰ ਸਿੰਘ ਜੱਲੇਵਾਲਾ, ਸੋਰਵ ਚੋਪੜਾ, ਪ੍ਰਦੀਪ ਗਰੋਵਰ ਮੱਖੂ ਆਦਿ ਕਿਸਾਨ ਹਾਜ਼ਰ ਸਨ |