ਫ਼ਾਜ਼ਿਲਕਾ, 6 ਜਨਵਰੀ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸਵ. ਲਾਲਾ ਮੁਨਸ਼ੀ ਰਾਮ ਅਗਰਵਾਲ ਦੀ ਯਾਦ 'ਚ ਸ੍ਰੀ ਅਗਰਵਾਲ ਸਭਾ ਫ਼ਾਜ਼ਿਲਕਾ ਤੇ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਵਲੋਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ | ਅਗਰਵਾਲ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਬਲਦੇਵ ਸਹਾਏ ਗਰਗ, ਦਿਨੇਸ਼ ਮੋਦੀ, ਫੋਰੈਂਸਿਕ ਮਾਹਿਰ ਅਨਿਲ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਡਾ. ਐੱਸ. ਪੀ. ਗਰਗ, ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਤੇ ਟਰੱਕ ਯੂਨੀਅਨ ਫ਼ਾਜ਼ਿਲਕਾ ਦੇ ਇੰਚਾਰਜ ਗੋਪਾਲ ਅਗਰਵਾਲ ਨੇ ਪ੍ਰੋਗਰਾਮ 'ਚ ਹਿੱਸਾ ਲਿਆ | ਸਭਾ ਦੇ ਸਰਪ੍ਰਸਤ ਸੁਸ਼ੀਲ ਗੁਪਤਾ ਤੇ ਪ੍ਰਧਾਨ ਨਰਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਕੈਂਪ ਰਾਜਾ ਸਿਨੇਮਾ ਦੇ ਸਾਹਮਣੇ ਸਭਾ ਦੁਆਰਾ ਚਲਾਏ ਜਾ ਰਹੇ ਸ੍ਰੀ ਅਗਰਵਾਲ ਕਮਿਊਨਿਟੀ ਹਾਲ ਵਿਚ ਲਗਾਇਆ ਗਿਆ ਸੀ | ਕੈਂਪ ਦੀ ਸ਼ੁਰੂਆਤ ਮਹਾਰਾਜਾ ਅਗਰਸੈਨ ਜੀ ਦੀ ਤਸਵੀਰ ਸਾਹਮਣੇ ਜੋਤ ਜਗਾ ਕੇ ਕੀਤੀ ਗਈ | ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਨਰਿੰਦਰ ਅਗਰਵਾਲ ਨੇ ਸਭਾ ਦੀਆਂ ਪ੍ਰਾਪਤੀਆਂ ਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਮੰਚ ਸੰਚਾਲਨ ਜਨਰਲ ਸਕੱਤਰ ਅਨਿਲ ਅਗਰਵਾਲ ਤੇ ਜਨਰਲ ਸਕੱਤਰ ਮਨੋਜ ਗੁਪਤਾ ਨੇ ਕੀਤਾ | ਜਦ ਕਿ ਮੁੱਖ ਮਹਿਮਾਨ ਬਲਦੇਵ ਸਹਾਏ ਗਰਗ ਤੇ ਉਨ੍ਹਾਂ ਨਾਲ ਪਹੁੰਚੇ ਸ੍ਰੀ ਮੁਕਤਸਰ ਸਾਹਿਬ ਅਗਰਵਾਲ ਸਭਾ ਦੇ ਪ੍ਰਧਾਨ ਤਰਸੇਮ ਗੋਇਲ ਨੇ ਫ਼ਾਜ਼ਿਲਕਾ ਸ੍ਰੀ ਅਗਰਵਾਲ ਸਭਾ ਦੇ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਫ਼ਾਜ਼ਿਲਕਾ ਦੀ ਸਭਾ ਪੂਰੇ ਪੰਜਾਬ 'ਚ ਸਰਗਰਮ ਅਤੇ ਪ੍ਰਭਾਵਸ਼ਾਲੀ ਕੰਮ ਕਰ ਰਹੀ ਹੈ | ਅੱਖਾਂ ਦੇ ਚੈੱਕਅਪ ਕੈਂਪ ਦੇ ਆਯੋਜਨ ਨੂੰ ਇਕ ਪੁੰਨ ਦਾ ਕੰਮ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਕੈਂਪ ਰਾਹੀਂ ਫ਼ਾਜ਼ਿਲਕਾ ਸ੍ਰੀ ਅਗਰਵਾਲ ਸਭਾ ਨੂੰ ਹਜ਼ਾਰਾਂ ਲੋਕਾਂ ਤੋਂ ਆਸ਼ੀਰਵਾਦ ਪ੍ਰਾਪਤ ਹੋਇਆ ਹੈ | ਕੈਂਪ 'ਚ ਸੰਤ ਤਿ੍ਵੇਣੀ ਗਿਰੀ ਪੁਨਰ ਜਯੋਤੀ ਅੱਖਾਂ ਦੇ ਹਸਪਤਾਲ ਰਾਮਪੁਰਾ ਫੂਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 998 ਮਰੀਜ਼ਾਂ 'ਚੋਂ 255 ਨੂੰ ਆਪ੍ਰੇਸ਼ਨ ਲਈ ਯੋਗ ਪਾਇਆ | ਆਪ੍ਰੇਸ਼ਨ ਲਈ ਯੋਗ ਮਰੀਜ਼ਾਂ ਦਾ ਆਪ੍ਰੇਸ਼ਨ ਸ੍ਰੀ ਅਗਰਵਾਲ ਸਭਾ ਵਲੋਂ ਰਾਮਪੁਰਾ ਫੂਲ ਲਿਜਾ ਕੇ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ | ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਕੈਂਪ 'ਚ ਬਿਨਾਂ ਟਾਂਕੇ ਤੇ ਚੀਰਾ ਲਗਾਏ ਜਾ ਰਹੇ ਹਨ | ਕੈਂਪ ਸੰਗਠਨ 'ਚ ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸਰਪ੍ਰਸਤ ਸੁਸ਼ੀਲ ਗੁਪਤਾ, ਅਸ਼ੋਕ ਕਾਂਸਲ, ਕੌਂਸਲਰ ਡਾ. ਰਾਕੇਸ਼ ਗੁਪਤਾ, ਸਰਵਣ ਮਿੱਤਲ, ਪ੍ਰਧਾਨ ਨਰਿੰਦਰ ਅਗਰਵਾਲ, ਜਨਰਲ ਸਕੱਤਰ ਅਨਿਲ ਅਗਰਵਾਲ, ਮਨੋਜ ਕੁਮਾਰ ਗੁਪਤਾ, ਖ਼ਜ਼ਾਨਚੀ ਤਰਸੇਮ ਅਗਰਵਾਲ, ਪ੍ਰੋਜੈਕਟ ਚੇਅਰਮੈਨ ਭਾਰਤ ਭੂਸ਼ਨ ਗਰਗ, ਸਹਿ-ਚੇਅਰਮੈਨ ਸੁਰੇਸ਼ ਗਰਗ, ਸੁਭਾਸ਼ ਗੁਪਤਾ, ਰਾਜਕੁਮਾਰ ਗਰਗ, ਸਤੀਸ਼ ਸਿੰਗਲਾ, ਪੰਕਜ ਗਰਗ, ਐਡਵੋਕੇਟ ਵਿਪਿਨ ਸਿੰਗਲਾ, ਸੁਨੀਲ ਸਿੰਗਲਾ, ਆਈ. ਕੇ. ਜਿੰਦਲ ਸੁਸ਼ੀਲ ਗੋਇਲ ਟੀਟੂ, ਗਾਈਡ ਬਿਹਾਰੀ ਲਾਲ ਗੁਪਤਾ, ਸੁਭਾਸ਼ ਸਿੰਗਲਾ, ਨੰਦ ਲਾਲ ਸਿੰਗਲਾ, ਸੰਜੇ ਅਗਰਵਾਲ, ਮਹੇਸ਼ ਮਿੱਤਲ, ਸੁਭਾਸ਼ ਅਗਰਵਾਲ, ਯੂਥ ਵਿੰਗ ਪ੍ਰਧਾਨ ਰੀਗਲ ਗੋਇਲ, ਮਹਿਲਾ ਵਿੰਗ ਤੋਂ ਪ੍ਰਧਾਨ ਸੋਨੀਆ ਗਰਗ ਨੇ ਸਹਿਯੋਗ ਦਿੱਤਾ, ਜਦ ਕਿ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਤੋਂ ਗਿਰਧਾਰੀ ਲਾਲ ਅਗਰਵਾਲ, ਵਿਨੋਦ ਬਾਂਸਲ, ਜੇ. ਪੀ. ਜਿੰਦਲ, ਵਿਕਰਮ ਅਹੂਜਾ ਨੇ ਵੀ ਇਸ ਸਮਾਗਮ ਵਿਚ ਪੂਰਾ ਸਹਿਯੋਗ ਦਿੱਤਾ | ਸਮਾਪਤੀ ਸਮਾਰੋਹ 'ਤੇ ਮੁੱਖ ਮਹਿਮਾਨ ਤੇ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |