11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਿਰਾਏਦਾਰ ਦੀ ਤਸਦੀਕ ਨਾ ਕਰਵਾਉਣ ਤੇ ਮਕਾਨ ਮਾਲਕ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 25-01-2026
ਫ਼ਿਰੋਜ਼ਪੁਰ, 24 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ ਵਿਚ ਕਿਰਾਏਦਾਰ ਦੀ ਤਸਦੀਕ ਨਾ ਕਰਵਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਸਖ਼ਤੀ ਵਰਤਦੇ ਹੋਏ ਮਕਾਨ ਮਾਲਕ 'ਤੇ ਬੀ. ਐਨ. ਐੱਸ. ਤੇ ਆਈ. ਪੀ. ਸੀ. ਦੀ ਧਾਰਾ ਹੇਠ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਹੈ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਮੁਖ਼ਬਰੀ ਕੀਤੀ ਕਿ ਸ਼ੇਰਨ ਸਿੰਘ ਪੁੱਤਰ ਨੱਥੀ ਲਾਲ ਵਾਸੀ ਗਲੀ ਨੰਬਰ 6 ਰਿਖੀ ਕਾਲੋਨੀ ਮੱਲ ਵੱਲ ਰੋਡ ਫ਼ਿਰੋਜ਼ਪੁਰ ਸ਼ਹਿਰ ਨੇ ਆਪਣੇ ਮਾਲਕੀ ਮਕਾਨ ਵਿਚ ਕਿਰਾਏਦਾਰ ਰੱਖੇ ਹੋਏ ਹਨ, ਜੋ ਇਹ ਕਿਰਾਏਦਾਰ ਬਾਹਰਲੀ ਸਟੇਟ ਨਾਲ ਸੰਬੰਧ ਰੱਖਦੇ ਹਨ | ਜਿਸ ਦੀ ਜਾਣਕਾਰੀ ਮਕਾਨ ਮਾਲਕ ਨੇ ਨਾ ਤਾਂ ਪੁਲਿਸ ਮਹਿਕਮੇ ਨੂੰ ਦਿੱਤੀ ਹੈ ਅਤੇ ਨਾ ਹੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਦਿੱਤੀ ਹੈ | ਜੋ ਅਜਿਹਾ ਕਰਕੇ ਮਕਾਨ ਮਾਲਕ ਸ਼ੇਰਨ ਸਿੰਘ ਨੇ ਆਪਣੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਹੈ | ਅਯੂਬ ਮਸੀਹ ਨੇ ਦੱਸਿਆ ਹੈ ਕਿ ਕਿਰਾਏਦਾਰ ਦੀ ਤਸਦੀਕ ਨਾ ਕਰਾਉਣ ਦੇ ਦੋਸ਼ 'ਚ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਦੀਆਂ ਤਿਆਰੀਆਂ ਸੰਬੰਧੀ ਐੱਸ. ਐੱਸ. ਪੀ. ਵਲੋਂ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਫ਼ਰੀਦਕੋਟ ਵਾਲੇ ਬੱਸ ਅੱਡੇ 'ਤੇ ਮਿਲੀ ਵਿਅਕਤੀ ਦੀ ਲਾਸ਼
Ad Position 24