14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਾਇੰਸ ਮਾਸਟਰ ਸਚਿਨ ਕੁਮਾਰ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਕੀਤੀ ਵਿਲੱਖਣ ਪ੍ਰਾਪਤੀ

Ad Position 21
No active advertisement
ਅਜੀਤ ਡੈਸਕ 25-01-2026
ਫ਼ਿਰੋਜ਼ਪੁਰ, 24 ਜਨਵਰੀ (ਗੁਰਿੰਦਰ ਸਿੰਘ)-ਸਿੱਖਿਆ ਨੂੰ ਰੋਚਕ ਅਤੇ ਜਾਣਕਾਰੀ ਭਰਪੂਰ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰ ਪੱਧਰ 'ਤੇ ਕਰਵਾਏ ਜਾਂਦੇ ਟੀਚਿੰਗ ਲਰਨਿੰਗ ਮਟੀਰੀਅਲ (ਟੀ. ਐਲ. ਐਮ.) ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ, ਮੋਹਨ ਕੇ ਹਿਠਾੜ ਦੇ ਸਾਇੰਸ ਮਾਸਟਰ ਸਚਿਨ ਕੁਮਾਰ ਨੇ ਵਿਲੱਖਣ ਪ੍ਰਾਪਤੀ ਹਾਸਲ ਕਰਕੇ ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਪੂਰੇ ਦੇਸ਼ 'ਚ ਰੌਸ਼ਨ ਕੀਤਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਮੁਨੀਲਾ ਅਰੋੜਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਡਾ. ਸਤਿੰਦਰ ਸਿੰਘ ਨੇ ਸਚਿਨ ਕੁਮਾਰ ਦੀ ਪ੍ਰਾਪਤੀ ਉਪਰੰਤ ਦਫ਼ਤਰ ਵਿਚ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਭਾਰਤੀ ਏਅਰਟੈੱਲ ਫਾਊਾਡੇਸ਼ਨ ਦੀ 'ਦਾ ਟੀਚਰ ਐਪ' ਰਾਹੀਂ ਹੋਏ ਰਾਸ਼ਟਰੀ ਪੱਧਰ ਦੇ ਟੀ. ਐਲ. ਐਮ. ਲੀਗ ਮੁਕਾਬਲੇ 'ਚ ਸਚਿਨ ਕੁਮਾਰ ਨੂੰ ਦੇਸ਼ ਭਰ ਦੇ ਚੋਟੀ ਦੇ 14 ਨਵੀਨਤਾਕਾਰੀ ਅਧਿਆਪਕਾਂ 'ਚ ਚੁਣਿਆ ਅਤੇ ਸਨਮਾਨਿਤ ਕੀਤਾ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.). ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਦੇਸ਼ ਦੇ 16 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1728 ਅਧਿਆਪਕ ਦੁਆਰਾ ਭਾਗ ਲਿਆ ਗਿਆ ਸੀ | ਸਚਿਨ ਕੁਮਾਰ ਵਲੋਂ ਤਿਆਰ ਕੀਤੇ ਗਏ ਨਵੀਨਤਾਕਾਰੀ ਟੀਚਿੰਗ ਲਰਨਿੰਗ ਮੈਟੀਰੀਅਲ (ਟੀ. ਐਲ. ਐਮ.) ਨੂੰ ਕਲਾਸ ਰੂਮ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਸ਼ਾਲੀ ਤੇ ਦਿਲਚਸਪ ਬਣਾਉਣ ਲਈ ਸਰਬੋਤਮ ਮੰਨਿਆ ਗਿਆ | ਉਨ੍ਹਾਂ ਦੱਸਿਆ ਕਿ ਦਿੱਲੀ ਵਿਖੇ ਆਯੋਜਿਤ ਸਮਾਗਮ 'ਚ ਸੀ. ਬੀ. ਐੱਸ. ਈ. ਦੇ ਡਾਇਰੈਕਟਰ ਟਰੇਨਿੰਗ ਮਨੋਜ ਕੁਮਾਰ ਸ੍ਰੀਵਾਸਤਵ, ਨੀਤੀ ਆਯੋਗ ਦੇ ਅਧਿਕਾਰੀ ਲੈਫ਼ਟੀਨੈਂਟ ਕਰਨਲ ਜਿਤੇਂਦਰ ਵਰਮਾ ਤੇ ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨੇ ਸਚਿਨ ਕੁਮਾਰ ਵਰਗੇ ਅਧਿਆਪਕਾਂ ਨੂੰ ਪਰਿਵਰਤਨ ਦੇ ਮੋਢੀ ਦੱਸਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੀ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਨ | ਸਚਿਨ ਕੁਮਾਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਵਿਦਿਆਰਥੀਆਂ ਤੇ ਸਹਿਯੋਗੀ ਸਟਾਫ਼ ਸਿਰ ਬੰਨਿ੍ਹਆ ਅਤੇ ਭਾਰਤੀ ਏਅਰਟੈੱਲ ਫਾਊਾਡੇਸ਼ਨ ਦੇ ਅਕਾਦਮਿਕ ਮੈਂਟਰ ਦੀਪਕ ਕੁਮਾਰ ਅਤੇ ਈਸ਼ਵਨੀਤ ਸਿੰਘ ਦਾ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸੁਖਚੈਨ ਸਿੰਘ ਸਟੈਨੋ, ਅਕਸ਼ ਕੁਮਾਰ ਡੀ. ਐਮ. ਸਪੋਰਟਸ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦਾ ਬੁਰਾ ਹਾਲ, ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਅਗਲੀ ਖ਼ਬਰ ਸਰਦੀਆਂ ਦੇ ਦਿਨਾਂ 'ਚ ਬਿਜਲੀ ਸਪਲਾਈ ਦਾ ਬੁਰਾ ਹਾਲ, ਲੋਕਾਂ 'ਚ ਹਾਹਾਕਾਰ
Ad Position 24