28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬਿਜਲੀ ਵਿਭਾਗ ਦੀ ਲਾਪਰਵਾਹੀ, 14 ਘੰਟਿਆਂ ਬਾਅਦ ਜਾ ਕੇ ਬਹਾਲ ਹੋਈ ਬਿਜਲੀ ਸਪਲਾਈ

Ad Position 21
No active advertisement
ਅਜੀਤ ਡੈਸਕ 29-01-2026
ਗੁਰੂਹਰਸਹਾਏ, 28 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਬਿਜਲੀ ਵਿਭਾਗ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿਚ ਰਹਿੰਦਾ ਹੈ | ਸ਼ਹਿਰ ਵਿਚ ਬਿਜਲੀ ਵਿਭਾਗ ਦੀ ਲਾਪਰਵਾਹੀ ਇਕ ਵਾਰ ਫਿਰ ਸਾਹਮਣੇ ਆਈ ਹੈ | ਪਿਛਲੇ ਦਿਨ ਅਚਾਨਕ ਕਿ੍ਸ਼ਨ ਮੰਦਿਰ ਵਾਲੀ ਗਲੀ ਦੀ ਬਿਜਲੀ ਸਪਲਾਈ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਲਗਭਗ 14 ਘੰਟਿਆਂ ਤੱਕ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਿਜਲੀ ਗੁੱਲ ਰਹਿਣ ਕਾਰਨ ਘਰੇਲੂ ਕੰਮਕਾਜ, ਵਪਾਰਕ ਸਰਗਰਮੀਆਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਲੋਕਾਂ ਵਲੋਂ ਬਾਰ-ਬਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਕਈ ਘੰਟਿਆਂ ਤੱਕ ਕੋਈ ਸੁਧਾਰ ਨਹੀਂ ਕੀਤਾ ਗਿਆ | ਲੋਕਾਂ ਦਾ ਦੋਸ਼ ਹੈ ਕਿ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਕਰਮਚਾਰੀ ਸਮੇਂ ਸਿਰ ਮੌਕੇ 'ਤੇ ਪਹੁੰਚੇ ਅਤੇ ਨਾ ਹੀ ਬਿਜਲੀ ਸਪਲਾਈ ਬਹਾਲ ਕਰਨ ਲਈ ਕੋਈ ਠੋਸ ਕਦਮ ਚੁੱਕਿਆ ਗਿਆ | ਲੋਕਾਂ ਨੇ ਦੱਸਿਆ ਕਿ ਜਦ ਬਿਜਲੀ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਆਈ ਤਾਂ ਉਨ੍ਹਾਂ ਵਲੋਂ ਇਸ ਸਬੰਧੀ ਐਸ.ਡੀ.ਓ ਸ਼ਹਿਰੀ ਨੂੰ ਵੀ ਜਾਣੂ ਕਰਵਾਇਆ ਐਸ.ਡੀ.ਓ ਸ਼ਹਿਰੀ ਵਲੋਂ ਕਰਮਚਾਰੀਆਂ ਨੂੰ ਬਿਜਲੀ ਠੀਕ ਕਰਨ ਦੇ ਲਈ ਕਿਹਾ ਗਿਆ | ਉਨ੍ਹਾਂ ਦੇ ਕਹਿਣ ਦੇ ਬਾਅਦ ਵੀ ਕਰਮਚਾਰੀਆਂ ਵਲੋਂ ਕਰੀਬ 14 ਘੰਟੇ ਬਾਅਦ ਬਿਜਲੀ ਨੂੰ ਚਾਲੂ ਕੀਤਾ | ਲੰਬੇ ਇੰਤਜ਼ਾਰ ਤੋਂ ਬਾਅਦ ਕਰੀਬ 14 ਘੰਟਿਆਂ ਪਿੱਛੋਂ ਬਿਜਲੀ ਸਪਲਾਈ ਜਾ ਕੇ ਬਹਾਲ ਕੀਤੀ ਗਈ, ਜਿਸ ਨਾਲ ਲੋਕਾਂ ਨੇ ਕੁੱਝ ਹੱਦ ਤੱਕ ਰਾਹਤ ਮਹਿਸੂਸ ਕੀਤੀ | ਪਰ ਇਲਾਕੇ ਦੇ ਵਸਨੀਕਾਂ 'ਚ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਬਲਦੇਵ ਸਿੰਘ ਸੰਧੂ ਯਾਦਗਾਰੀ ਓਪਨ ਬਾਸਕਟਬਾਲ ਟੂਰਨਾਮੈਂਟ ਅੱਜ ਤੋਂ
Ad Position 24