28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਫ਼ਿਰੋਜ਼ਪੁਰ-ਬਠਿੰਡਾ ਰੇਲਵੇ ਸੈਕਸ਼ਨ 'ਤੇ ਮੌਕ ਡਰਿੱਲ ਦਾ ਸਫ਼ਲ ਆਯੋਜਨ

Ad Position 21
No active advertisement
ਅਜੀਤ ਡੈਸਕ 29-01-2026
ਫ਼ਿਰੋਜ਼ਪੁਰ, 28 ਜਨਵਰੀ (ਰਾਕੇਸ਼ ਚਾਵਲਾ)-ਅੱਜ ਅੱਧੀ ਰਾਤ ਨੂੰ ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗ ਦਰਸ਼ਨ ਅਤੇ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ ਦੀ ਅਗਵਾਈ ਹੇਠ ਇਕ ਮੋਕ ਡਰਿੱਲ ਦਾ ਆਯੋਜਨ ਕੀਤਾ ਗਿਆ | ਫ਼ਿਰੋਜ਼ਪੁਰ ਬਠਿੰਡਾ ਰੇਲ ਖੰਡ ਵਿਚ ਗੋਲੇ ਵਾਲਾ ਅਤੇ ਫ਼ਰੀਦਕੋਟ ਦੇ ਵਿਚਕਾਰ ਲੈਵਲ ਕਰਾਸਿੰਗ ਗੇਟ ਨੰਬਰ 39/ਸੀ 'ਤੇ ਕਰਵਾਈ ਗਈ ਮੋਕ ਡਰਿੱਲ ਦੇ ਤਹਿਤ ਇਕ ਟਰੇਨ ਡਾਊਨ ਬੀ.ਸੀ.ਐੱਨ. ਫ਼ਰੀਦਕੋਟ ਦੀ ਲੈਵਲ ਕਰਾਸਿੰਗ ਗੇਟ 'ਤੇ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਦੀ ਸਥਿਤੀ ਦਿਖਾਈ ਗਈ | ਇਸ ਦੌਰਾਨ ਟਰੈਕਟਰ-ਟਰਾਲੀ ਦੇ ਚਾਰ ਯਾਤਰੀਆਂ ਦੇ ਜ਼ਖਮੀ ਹੋਣ ਦਾ ਬਾਰੇ ਵਿਖਾਇਆ ਗਿਆ | ਰਾਹਤ ਕਾਰਜਾਂ ਲਈ ਫ਼ਿਰੋਜ਼ਪੁਰ ਤੋਂ ਦੋ ਐਮਰਜੈਂਸੀ ਰੇਲ ਗੱਡੀਆਂ ਚਲਾਈਆਂ ਗਈਆਂ ਅਤੇ ਐਂਬੂਲੈਂਸਾਂ ਨੂੰ ਵੀ ਤੁਰੰਤ ਮੌਕੇ 'ਤੇ ਪਹੁੰਚਾਇਆ ਗਿਆ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਮੋਕ ਡਰਿੱਲ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੇਲ ਕਰਮਚਾਰੀ ਐਮਰਜੈਂਸੀ ਸਥਿਤੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਕੰਮ ਕਰ ਸਕਣ ਅਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ | ਇਸ ਦੌਰਾਨ ਉਨ੍ਹਾਂ ਦਾ ਮੁੱਖ ਕੰਮ ਪ੍ਰਸ਼ਾਸਨ ਨੂੰ ਸਹੀ ਸਮੇਂ 'ਤੇ ਸੂਚਿਤ ਕਰਨਾ, ਮੈਡੀਕਲ ਅਤੇ ਪੈਰਾ-ਮੈਡੀਕਲ ਟੀਮਾਂ ਨੂੰ ਬੁਲਾਉਣਾ, ਜ਼ਖਮੀਆਂ ਦੀ ਮਦਦ ਕਰਨਾ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਆਦਿ ਹੈ | ਇਸ ਮੋਕ ਡਰਿੱਲ ਦੌਰਾਨ ਮੁੱਖ ਚਿਕਿਤਸਾ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਬਿਜਲੀ ਇੰਜੀਨੀਅਰ ਟੀ.ਆਰ.ਡੀ. ਜੀਤ ਰਾਮ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਡਾ. ਅਮਰ ਸ਼ੇਖਰ ਪਰਚਾ, ਮੰਡਲ ਇੰਜੀਨੀਅਰ ਹੈੱਡ ਕੁਆਰਟਰ ਆਕਾਸ਼ਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਮੰਦਰ ਟਰੱਸਟ ਨੇ ਭਾਵਿਪ ਦੇ ਸਹਿਯੋਗ ਨਾਲ ਲੜਕੀ ਦਾ ਵਿਆਹ ਕਰਵਾਇਆ ਅਗਲੀ ਖ਼ਬਰ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ
Ad Position 24