28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਮੰਦਰ ਟਰੱਸਟ ਨੇ ਭਾਵਿਪ ਦੇ ਸਹਿਯੋਗ ਨਾਲ ਲੜਕੀ ਦਾ ਵਿਆਹ ਕਰਵਾਇਆ

Ad Position 21
No active advertisement
ਅਜੀਤ ਡੈਸਕ 29-01-2026
ਜ਼ੀਰਾ, 28 ਜਨਵਰੀ (ਰਜਨੀਸ਼ ਕਥੂਰੀਆ)-ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਮੰਦਰ ਟਰੱਸਟ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਂਝੇ ਸਹਿਯੋਗ ਨਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਗੁਰਦੁਆਰਾ ਪਿੱਪਲਸਰ ਸਾਹਿਬ ਝਤਰਾ ਰੋਡ ਜ਼ੀਰਾ ਵਿਖੇ ਕਰਵਾਇਆ ਗਿਆ | ਇਸ ਮੌਕੇ 'ਤੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਮੰਦਰ ਟਰੱਸਟ ਜ਼ੀਰਾ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਹਰ ਸਾਲ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕੀਤਾ ਜਾਂਦਾ ਹੈ | ਇਸ ਟਰੱਸਟ ਵਲੋਂ ਸਮੇਂ-ਸਮੇਂ 'ਤੇ ਹੋਰ ਵੀ ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ ਕੇ ਯੋਗਦਾਨ ਪਾਇਆ ਜਾਂਦਾ ਹੈ | ਇਸ ਵਿਆਹ ਵਿਚ ਸਮਾਜ ਸੇਵਕਾ ਮੈਡਮ ਵਨੀਤਾ ਝਾਂਜੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ 'ਤੇ ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਮੰਦਰ ਟਰੱਸਟ ਜ਼ੀਰਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ 'ਤੇ ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ, ਸੂਬਾ ਮੀਤ ਪ੍ਰਧਾਨ ਸਤਿੰਦਰ ਸਚਦੇਵਾ, ਜਨੇਂਦਰ ਜੈਨ ਪ੍ਰਧਾਨ ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਟਰੱਸਟ ਜ਼ੀਰਾ, ਅਰਵਿੰਦ ਜੈਨ ਨਰੇਸ਼ ਜੈਨ ਬੱਲੀ, ਚਰਨਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਗੁਰਬਖ਼ਸ਼ ਸਿੰਘ ਵਿੱਜ ਕੈਸ਼ੀਅਰ, ਤਰਸੇਮ ਲਾਲ ਜੁਨੇਜ, ਨਰਿੰਦਰ ਸਿੰਘ, ਰਾਮ ਪ੍ਰਕਾਸ਼, ਵਿਪਨ ਸੇਠੀ, ਓਮ ਪ੍ਰਕਾਸ਼ ਪੁਰੀ, ਹਰਭਜਨ ਸਿੰਘ, ਸੋਨੂੰ ਗੁਜਰਾਲ, ਰਿਪਨ ਅਰੋੜਾ, ਜੁਗਲ ਕਿਸ਼ੋਰ, ਨੀਤੂ ਸ਼ਰਮਾ, ਮਹਿਲਾ ਵਿੰਗ ਪ੍ਰਮੁੱਖ ਵਨੀਤਾ ਝਾਂਜੀ, ਦਵਿੰਦਰ ਕੌਰ ਅਤੇ ਮੀਨੂੰ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀ ਨੂੰ ਕੀਰਤੀ ਚੱਕਰ ਮਿਲਿਆ ਅਗਲੀ ਖ਼ਬਰ ਫ਼ਿਰੋਜ਼ਪੁਰ-ਬਠਿੰਡਾ ਰੇਲਵੇ ਸੈਕਸ਼ਨ 'ਤੇ ਮੌਕ ਡਰਿੱਲ ਦਾ ਸਫ਼ਲ ਆਯੋਜਨ
Ad Position 24