29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀ ਨੂੰ ਕੀਰਤੀ ਚੱਕਰ ਮਿਲਿਆ

Ad Position 21
No active advertisement
ਅਜੀਤ ਡੈਸਕ 29-01-2026
ਜ਼ੀਰਾ, 28 ਜਨਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਹੀਂਆਂ ਵਾਲਾ ਕਲਾਂ ਵਿਖੇ ਸਥਿਤ ਪੀ.ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਾ ਸਕੂਲ ਵਿਚੋਂ ਪੜ੍ਹਾਈ ਕਰਕੇ ਫ਼ੌਜ ਵਿਚ ਸੇਵਾਵਾਂ ਦੇ ਰਹੇ ਮੇਜਰ ਅਰਸ਼ਦੀਪ ਗਿੱਲ ਨੂੰ 26 ਜਨਵਰੀ ਨੂੰ ਦਿੱਲੀ ਰੇਡ ਦੌਰਾਨ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੋ ਵਲੋਂ ਕੀਰਤੀ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਤੇ ਸਕੂਲ ਪਿ੍ੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਇਸ ਮੌਕੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਪਿ੍ੰਸੀਪਲ ਨੇ ਦੱਸਿਆ ਹੈ ਕਿ ਇਹ ਵਿਦਿਆਰਥੀ 2003 ਤੋਂ 2010 ਦੇ ਬੈਚ ਵਿਚ ਇਸ ਸਕੂਲ ਵਿਚੋਂ ਪੜ੍ਹਾਈ ਕਰ ਚੁੱਕਾ ਹੈ ਅਤੇ ਮੇਜਰ ਗਿੱਲ ਹਾਕੀ ਵਿਚ ਚਾਰ ਨੈਸ਼ਨਲ ਖੇਡਾਂ ਵਿਚ ਭਾਗ ਲੈਣ ਤੋਂ ਇਲਾਵਾ ਕਈ ਹੋਰ ਅਵਾਰਡ ਪ੍ਰਾਪਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਫ਼ੌਜ ਦੀ ਨੌਕਰੀ ਕਰਦਿਆਂ 14 ਮਈ 2025 ਨੂੰ ਇੰਡੋ ਮੀਆਂ ਮਾਰ ਬਾਰਡਰ ਉੱਤੇ ਅੱਤਵਾਦੀਆਂ ਦੁਆਰਾ ਕੀਤੇ ਹਮਲੇ ਵਿਚ ਮੇਜਰ ਗਿੱਲ ਨੇ ਆਪਣੀ ਸੂਝ ਬੂਝ ਦੇ ਨਾਲ ਜਿੱਥੇ ਆਪਣੀ ਟੁਕੜੀ ਦੀ ਹਿਫ਼ਾਜ਼ਤ ਕੀਤੀ | ਉੱਥੇ ਹੀ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਵੀ ਨਾਕਾਮ ਕਰ ਦਿੱਤਾ | ਇਸ ਪ੍ਰਾਪਤੀ ਤੇ ਵਿਭਾਗ ਦੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਰੀਜ਼ਨ ਮੈਡਮ ਰਿਟਾਇਰਡ ਕੈਪਟਨ ਟੀਨਾ ਧੀਰ , ਅਤੇ ਕਮਿਸ਼ਨਰ ਨਵੋਦਿਆ ਵਿਦਿਆਲਾ ਸਮਿਤੀ ਨੋਇਡਾ ਰਕੇਸ਼ ਲਿਖਾਨੀ ਨੇ ਸਕੂਲ ਸਟਾਫ਼ ਅਤੇ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਇਸ ਪ੍ਰਾਪਤੀ ਦੇ ਵਧਾਈ ਦਿੱਤੀ ਹੈ | ਪਿ੍ੰਸੀਪਲ ਸਵਰਨਜੀਤ ਕੌਰ ਨਿੱਜਰ ਨੇ ਦੱਸਿਆ ਕਿ ਮੇਜਰ ਗਿੱਲ ਤੋਂ ਸਮਾਂ ਮਿਲਣ ਅਤੇ ਵਿਦਿਆਲਿਆਂ ਦੁਆਰਾ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜ਼ੋਨ ਮੱਲਾਂਵਾਲਾ ਦੇ ਪਿੰਡਾਂ 'ਚ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਸ੍ਰੀ ਸ਼ਾਂਤੀ ਨਾਥ ਦਿਗੰਬਰ ਜੈਨ ਮੰਦਰ ਟਰੱਸਟ ਨੇ ਭਾਵਿਪ ਦੇ ਸਹਿਯੋਗ ਨਾਲ ਲੜਕੀ ਦਾ ਵਿਆਹ ਕਰਵਾਇਆ
Ad Position 24