29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜ਼ੋਨ ਮੱਲਾਂਵਾਲਾ ਦੇ ਪਿੰਡਾਂ 'ਚ ਕੀਤੀਆਂ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 29-01-2026
• 5 ਫਰਵਰੀ ਨੂੰ ਐਮ. ਐਲ. ਏ. ਅਤੇ ਮੰਤਰੀਆਂ ਦੇ ਘਰਾਂ ਦਫ਼ਤਰਾਂ ਅੱਗੇ ਧਰਨਿਆਂ ਦੀਆਂ ਤਿਆਰੀਆਂ ਜ਼ੋਰਾਂ 'ਤੇ
ਮੱਲਾਂਵਾਲਾ, 28 ਜਨਵਰੀ (ਬਲਬੀਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਮੱਲਾਂਵਾਲਾ ਦੇ ਪਿੰਡਾਂ 'ਚ ਜ਼ੋਨ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਦੀ ਅਗਵਾਈ ਹੇਠ ਮੀਟਿੰਗਾਂ ਦਾ ਦੌਰ ਜ਼ੋਰਾਂ 'ਤੇ ਚੱਲ ਰਿਹਾ ਹੈ | ਜ਼ੋਨ ਮੱਲਾਂਵਾਲਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖ਼ਜ਼ਾਨਚੀ ਰਣਜੀਤ ਸਿੰਘ ਜ਼ੋਨ ਖ਼ਜ਼ਾਨਚੀ ਗੁਰਮੁਖ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ੋਨਾਂ ਦੀਆਂ ਮੀਟਿੰਗਾਂ ਕਰਕੇ ਜਥੇਬੰਦੀ ਦੇ ਵਿਧਾਨ ਮੁਤਾਬਿਕ ਤਿੰਨ ਸਾਲ ਬਾਅਦ ਵਾਲੀ ਪਿੰਡ ਇਕਾਈਆਂ ਦੀ ਨਵੀਂ ਚੋਣ ਕੀਤੀ ਜਾਵੇਗੀ | ਕੇ.ਐਮ.ਐਮ ਦੇ ਐਲਾਨ ਮੁਤਾਬਿਕ 5 ਫਰਵਰੀ ਨੂੰ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਫ਼ਤਰਾਂ ਅੱਗੇ ਧਰਨੇ ਦੇ ਕੇ ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਆਮ ਲੋਕਾਂ ਦਾ ਨਾਅਰਾ ਦੇ ਕੇ ਬਣੀ ਸਰਕਾਰ ਆਮ ਲੋਕਾਂ ਦੇ ਹੱਕ ਦੇਣ ਦੀ ਬਜਾਏ ਆਮ ਲੋਕਾਂ ਦੀ ਆਵਾਜ਼ ਵੀ ਦੱਬਣ ਦੀ ਕਿਉਂ ਕੋਸ਼ਿਸ਼ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀ ਮੰਗ ਹੈ ਕਿ ਵਿਧਾਨ ਸਭਾ ਵਿਚ ਮੱਤਾ ਪਾਸ ਕਰਕੇ 2025 ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ |
ਪਿੰਡਾਂ ਵਿਚ ਚਿੱਪ ਵਾਲੇ ਮੀਟਰ ਬੰਦ ਕਰ ਗਰਾਰੀ ਵਾਲੇ ਮੀਟਰ ਲਾਏ ਜਾਣ, ਪਰਾਲੀ ਦੇ ਪਾਏ ਕਿਸਾਨਾਂ ਦੇ ਪਰਚੇ ਰੱਦ ਕੀਤੇ ਜਾਣ, ਕਿਸਾਨਾਂ ਦੀ ਦਫ਼ਤਰਾਂ ਵਿਚ ਖੱਜਲਖੁਆਰੀ ਬੰਦ ਕਰਕੇ ਹੜ੍ਹਾਂ ਨਾਲ ਖ਼ਤਮ ਹੋਇਆ ਫ਼ਸਲਾਂ ਅਜੇ ਤੱਕ ਰਹਿੰਦੇ ਖ਼ਰਾਬੇ ਤੁਰੰਤ ਪਾਏ ਜਾਣ, ਐਮ. ਐਸ. ਪੀ. 'ਤੇ ਗਾਰੰਟੀ ਕਾਨੂੰਨ ਬਣਾ ਕੇ ਸਵਾਮੀ ਨਾਥ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਫ਼ਸਲਾਂ ਦੇ ਭਾਅ ਦਿੱਤੇ ਜਾਣ | ਇਸ ਮੀਟਿੰਗ 'ਚ ਪੱਤਰਕਾਰਾਂ ਭਾਈਚਾਰੇ ਦੀ ਆਵਾਜ਼ ਨੂੰ ਦਬਾਉਣ ਦੀ ਨੀਤੀ ਤੇ ਪਾਏ ਝੂਠੇ ਪਰਚਿਆਂ ਦੀ ਨਿਖੇਧੀ ਵੀ ਕੀਤੀ ਗਈ | ਇਸ ਮੌਕੇ ਟਹਿਲ ਸਿੰਘ, ਗੁਰਦੇਵ ਸਿੰਘ, ਪ੍ਰਤਾਪ ਸਿੰਘ, ਗੁਰਚਰਨ ਸਿੰਘ, ਪ੍ਰਧਾਨ ਬੀਬੀ ਮਨਜੀਤ ਕੌਰ, ਸਕੱਤਰ ਬੀਬੀ ਹਰਜੀਤ ਕੌਰ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਫ਼ਿਰੋਜ਼ਪੁਰ ਵਿਚ ਮਿਲੇਗੀ ਨਵੀਂ ਰਫ਼ਤਾਰ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀ ਨੂੰ ਕੀਰਤੀ ਚੱਕਰ ਮਿਲਿਆ
Ad Position 24